Friday, March 13, 2026

ਬਿਜਲੀ ਵਿਭਾਗ ਦੀ ਅਣਗਹਿਲੀ ਨਾਲ ਹੋ ਸਕਦੈ ਬਹੁਤ ਵੱਡਾ ਹਾਦਸਾ

PPN2806201511

ਪੱਟੀ, 28 ਜੂਨ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿੱਲੋ) – ਪੱਟੀ ਤੋ ਕੋਟ ਬੱਢਾ ਰੋਡ ਤੇ ਪਿੰਡ ਦੁੱਬਲੀ ਵਿਖੇ 66 ਕੇ.ਵੀ ਦਾ ਖੰਭਾ ਜੋ ਕਿ ਇੱਕ ਲੱਤ ਤੇ ਖੜਾ ਹੈ।ਜੋ ਕਿ ਕਿਸੇ ਵੇਲੇ ਵੀ ਕਿਸੇ ਬਹੁਤ ਵੱਡੇ ਹਾਦਸੇ ਦਾ ਕਾਰਣ ਬਣ ਸਕਦਾ ਹੈ। ਇਸ ਸਬੰਧੀ ਪਿੰਡ ਵਾਸੀਆਂ ਨੇ ਜਦੋ ਪੱਤਰਕਾਰਾਂ ਨਾਲ ਗੱੱਲਬਾਤ ਕਰਦਿਆਂ ਕਿਹਾ ਕਿ ਇਹ ਖੰਭਾ ਕਾਫੀ ਚਿਰ ਤੋ ਇਦਾਂ ਹੀ ਹੈ, ਉਨਾਂ ਨੇ ਬਿਜਲੀ ਬੋਰਡ ਦੇ ਅਧਿਕਾਰੀਆਂ ਨੂੰ ਬਹੁਤ ਵਾਰ ਸ਼ਿਕਾਇਤ ਕੀਤੀ ਹੈ, ਪਰ ਉਹ ਆਉਦੇ ਹਨ ‘ਤੇ ਵੇਖ ਕੇ ਚਲੇ ਜਾਦੇ ਹਨ। ਪਰ ਕੋਈ ਵੀ ਕਾਰਵਾਈ ਨਹੀ ਕਰਦੇ ।ਪਿੰਡ ਵਾਸੀਆਂ ਨੇ ਦੱਸਿਆ ਕਿ ਜਦੋ ਹਨੇਰੀ ਆਉਦੀ ਹੈ ਤੇ ਇਸ ਦੇ ਟੁੱਟਣ ਦਾ ਖਤਰਾ ਬਹੁਤ ਜਿਆਦਾ ਬਣਿਆ ਰਹਿੰਦਾ ਹੈ।ਪਿੰਡ ਵਾਲਿਆ ਨੇ ਪ੍ਰਸਾਸਣ ਤੋ ਮੰਗ ਕੀਤੀ ਹੈ ਕਿ ਖੰਭੇ ਨੂੰ ਜਲਦੀ ਤੋ ਜਲਦੀ ਬਦਲਿਆਂ ਜਾਵੇ।ਜਦੋ ਪੱਤਰਕਾਰਾ ਨੇ ਬਿਜਲੀ ਬੋਰਡ ਦੇ ਅਧਿਕਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨਾ ਨਾਲ ਰਾਬਤਾ ਨਹੀ ਹੋ ਸਕਿਆ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …

Leave a Reply