Tuesday, September 29, 2026

 ਇਟਲੀ ਵਿਖੇ ਸਿੱਖਾਂ ਦੇ ਸਾਰੇ ਮਸਲੇ ਜਥੇਬੰਦੀਆਂ ਦੀ ਇੱਕਜੁਟਤਾ ਨਾਲ ਹੱਲ ਹੋ ਸਕਦੇ ਹਨ

Giani-Gurbachan-Singh1ਅੰੰਮ੍ਰਿਤਸਰ, 30 ਜੂਨ (ਗੁਰਪ੍ਰੀਤ ਸਿੰਘ) – ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਪਿਛਲੇ ਦਿਨੀ ਗੁਰਦੁਆਰਾ ਸਿੰਘ ਸਭਾ, ਰੀਜੋਮੀਲੀਆ ਦੇ ਵਿਸ਼ੇਸ਼ ਸੱਦੇ ‘ਤੇ ਇਟਲੀ ਵਿਖੇ ਪੁੁੱਜਣ ਤੇ ਸਿੱਖ ਸੰਗਤਾਂ ਵੱਲੋਂ ਵਿਖਾਏ ਅਥਾਹ ਪਿਆਰ-ਸਤਿਕਾਰ ਲਈ ਧੰਨਵਾਦੀ ਕੀਤਾ ਹੈ।ਸ੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਵਿਖੇ ਉਨਾਂ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸz: ਜੋਗਿੰਦਰ ਸਿੰਘ, ਸz: ਇਕਬਾਲ ਸਿੰਘ ਸੋਢੀ, ਸz: ਹਰਵੰਤ ਸਿੰਘ ਦਾਦੂਵਾਲ, ਗਿਆਨੀ ਬਲਜਿੰਦਰ ਸਿੰਘ ਜੀ, ਸz: ਚਰਨਜੀਤ ਸਿੰਘ ਅਤੇ ਦਮਦਮੀ ਟਕਸਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਪ੍ਰਧਾਨ ਭਾਈ ਪ੍ਰਗਟ ਸਿੰਘ ਆਦਿਕ ਵੱਲੋਂ ਕੀਤੇ ਵਿਸ਼ੇਸ਼ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਸਿੱਖਾਂ ਦੇ ਮੁੱਦੇ ਧਰਮ ਰਜਿਸਟਰ ਕਰਵਾਉਣ, ਕ੍ਰਿਪਾਨ ਅਤੇ ਦਸਤਾਰ ਦੇ ਮੁੱਦੇ ਦਾ ਯੋਗ ਹੱਲ ਕੱਢਣ ਲਈ ਇਟਲੀ ਦੀ ਮਨਿਸਟਰੀ ਨਾਲ ਬਹੁਤ ਵਧੀਆ ਮਾਹੌਲ ਵਿਚ ਬੈਠ ਕੇ ਗੱਲਬਾਤ ਕੀਤੀ। ਮਨਿਸਟਰੀ ਵੱਲੋਂ ਜਿਥੇ ਸਿੱਖਾਂ ਦੇ ਇਨ੍ਹਾਂ ਮੁੱਦਿਆਂ ਦਾ ਬਹੁਤ ਜਲਦੀ ਹੱਲ ਕੱਢਣ ਦਾ ਵਿਸ਼ਵਾਸ਼ ਦਿਵਾਇਆ ਓਥੇ ਸਿੱਖ ਜਥੇਬੰਦੀਆਂ ਦੀ ਆਪਸੀ ਫੁੱਟ ਹੋਣ ‘ਤੇ ਰੋਸ ਜਾਹਿਰ ਕੀਤਾ।
ਸਿੰਘ ਸਾਹਿਬ ਨੇ ਜਿਥੇ ਮਨਿਸਟਰੀ ਅਤੇ ਐਮ.ਪੀ ਸਾਹਿਬਾਨ ਨੂੰ ਸਿੱਖ, ਸਿੱਖੀ ਅਤੇ ਕਕਾਰਾਂ ਸਬੰਧੀ ਜਾਣਕਾਰੀ ਦਿੱਤੀ, ਓਥੇ ਸਿੱਖ ਜਥੇਬਦੀਆਂ ਦੀ ਆਪਣੀ ਫੁੱਟ ਅਤੇ ਪਈ ਦੂਰੀ ਨੂੰ ਜਲਦੀ ਖਤਮ ਕਰਨ ਲਈ ਵਿਸ਼ਵਾਸ਼ ਦਿਵਾਇਆ।
ਸਿੰਘ ਸਾਹਿਬ ਨੇ ਇਸ ਸਬੰਧੀ ਗੁਰਦੁਆਰਾ ਰੀਜੋਮੀਲੀਆ ਤੇ ਹੋਰ ਗੁਰਦੁਆਰਾ ਸਾਹਿਬਾਨ ਜਿਥੇ-ਜਿਥੇ ਵੀ ਸੰਬੋਧਨ ਕੀਤਾ ਗਿਆ, ਸੰਗਤਾਂ ਨਾਲ ਗੁਰਮਤਿ ਵਿਚਾਰਾਂ ਕੀਤੀਆਂ, ਓਥੇ ਇਟਲੀ ਦੀ ਸਮੁੱਚੀ ਸਾਧ ਸੰਗਤ ਨੂੰ ਇੱਕ ਹੋਣ ਲਈ, ਧਾਰਮਿਕ ਜਥੇਬੰਦੀਆਂ, ਸਿੱਖ ਸੰਸਥਾਵਾਂ ਨੂੰ ਆਪਸੀ ਪਈਆਂ ਦੂਰੀਆਂ ਨੂੰ ਖਤਮ ਕਰਕੇ ਇੱਕਜੁੱਟ ਹੋਣ ਦੀ ਅਪੀਲ ਕੀਤੀ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply