
ਅੰਮ੍ਰਿਤਸਰ, 8 ਜੁਲਾਈ (ਸੁਖਬੀਰ ਸਿੰਘ, ਗੁਰਚਰਨ ਸਿੰਘ) – ਡਿਸਟ੍ਰਿਕ ਸ਼ਾਪਿੰਗ ਕੰਪਲੈਕਸ ਸਾਹਮਣੇ ਐਮ.ਕੇ ਹੋਟਲ ਰਣਜੀਤ ਐਵੀਨਿਊ, ਅੰਮ੍ਰਿਤਸਰ ਵਿੱਖੇ ਪਜੈਰੋ ਕਾਰ ਨੰਬਰ ਪੀ.ਬੀ -02-ਸੀ.ਜੀ- 6004 ਸੜਕ ਪਰ ਖੜੀ ਕੀਤੀ ਹੋਈ ਸੀ।ਜਿਸ ਦਾ ਡਰਾਇਵਰ ਵੀ ਉਕਤ ਕਾਰ ਵਿੱਚ ਬੈਠਾ ਹੋਇਆ ਸੀ, ਜਿਸ ਪਾਸੋ ਤਿੰਨ ਨੌਜਵਾਨ ਜਿੰਨਾਂ ਵਿੱਚੋ ਇਕ ਨੇ ਹੈਲਮੇਟ ਪਾਇਆ ਹੋਇਆ ਸੀ ਪਿਸਤੋਲ ਤਾਣ ਕੇ ਕਾਰ ਖੋਹ ਕੇ ਲੈ ਗਏ। ਜਿਸ ਸਬੰਧੀ ਮੁਕੱਦਮਾਂ ਨੰਬਰ 212 ਮਿਤੀ 30-06-2015 ਜੁਰਮ 379-ਬੀ ਭ:ਦ:, 25,54,59 ਅਸਲਾ ਐਕਟ ਥਾਣਾ ਸਿਵਲ ਲਾਈਨ ਅੰਮ੍ਰਿਤਸਰ ਦਰਜ ਕੀਤਾ ਗਿਆ।ਪਜੈਰੋ ਕਾਰ ਖੋਹ ਕਰਨ ਵਾਲੇ ਦੋਸ਼ੀਆਂ ਦੀ ਭਾਲ ਜਾਰੀ ਹੈ।ਤਫ਼ਤੀਸ਼ ਦੌਰਾਨ ਮੌਕਾ ਤੋ ਪੜਤਾਲ ਕਰਨ ਤੇ ਦੋਸ਼ੀਆਂ ਦੇ ਸਕੈਚ ਤਿਆਰ ਕਰਵਾਏ ਗਏ ਹਨ।
ਜੋ ਵਿਅਕਤੀ ਇੰਨਾਂ ਦੋਸ਼ੀਆਂ ਬਾਰੇ ਪੁਲਿਸ ਨੂੰ ਇਤਲਾਹ/ਜਾਣਕਾਰੀ ਦੇਵੇਗਾ, ਜਿਸ ਨਾਲ ਦੋਸ਼ੀਆਂ ਦੀ ਗ੍ਰਿਫ਼ਤਾਰੀ ਸੰਭਵ ਹੋਵੇ।ਉਸ ਵਿਅਕਤੀ ਦਾ ਨਾਮ ਪਤਾ ਹਰ ਪੱਖੋਂ ਗੁਪਤ ਰੱਖਿਆ ਜਾਵੇਗਾ ਅਤੇ ਮਾਨਯੋਗ ਕਮਿਸ਼ਨਰ ਪੁਲਿਸ ਵੱਲੋ ਉਕਤ ਦੋਸ਼ੀਆਂ ਬਾਰੇ ਸੂਚਨਾਂ ਦੇਣ ਵਾਲੇ ਵਿਅਕਤੀ ਨੂੰ ਇਕ ਲੱਖ ਰੁਪਏ ਨਗਦ ਇਨਾਮ ਦਿੱਤਾ ਜਾਵੇਗਾ।ਇਤਲਾਹ ਨਿਮਨ ਲਿਖਤ ਨੰਬਰਾਂ ‘ਤੇ ਦਿੱਤੀ ਜਾਵੇ ਤੇ ਇਤਲਾਹ ਪੀ.ਸੀ.ਓ ਤੋ ਵੀ ਦਿੱਤੀ ਜਾ ਸਕਦੀ ਹੈ।
Check Also
ਪੁਲ ਮੋਰਾਂ (ਪੁਲ ਕੰਜ਼ਰੀ) ਦੀ ਲੜਾਈ ਦੇ ਸ਼ਹੀਦ ਸੂਰਮਿਆਂ ਨੂੰ ਸਮਰਪਿਤ ਬਾਈਕ ਰੈਲੀ
ਅੰਮ੍ਰਿਤਸਰ, 14 ਜੁਲਾਈ (ਜਗਦੀਪ ਸਿੰਘ) – 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਦੇਸ਼ ਦੀ ਰੱਖਿਆ ਕਰਦਿਆਂ …
Punjab Post Daily Online Newspaper & Print Media