
ਅੰਮ੍ਰਿਤਸਰ, 8 ਜੁਲਾਈ (ਜਗਦੀਪ ਸਿੰਘ ਸੱਗੂ) – ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਵੱਲੋਂ ਸਕੂਲ ਵਿਖੇ ਵਨਮਹੋਤਸਵ ਦਿਵਸ ਦੇ ਮੌਕੇ ਤੇ ਵਾਤਾਵਰਨ ਸੁਰੱਖਿਆ ਅਤੇ ਆਲੁੇਦੁਆਲੇ ਨੂੰ ਪ੍ਰਦੁਸ਼ਣ ਮੁਕਤ ਬਨਾਉਣ ਅਤੇ ਪੰਜਾਬੀ ਦੇ ਪ੍ਰਮੁੱਖ ਅਖ਼ਬਾਰ ਵੱਲੋਂ ਚਲਾਈ ਗਈ ‘ਅਜੀਤ ਹਰਿਆਵਲ ਲਹਿਰ’ ਨੂੰ ਭਰਪੂਰ ਹੁੰਗਾਰਾ ਦਿੰਦੇ ਹੋਏ ਸਕੂਲ ਵਿੱਚ ਵੱਡੀ ਗਿਣਤੀ ਵਿੱਚ ਬੂਟੇ ਲਗਾਏ ਗਏ ਹਨ।ਸਕੂਲ ਦੇ ਮੈਂਬਰ ਇੰਚਾਰਜ ਸ. ਹਰਮਿੰਦਰ ਸਿੰਘ, ਨਵਪ੍ਰੀਤ ਸਿੰਘ ਅਤੇ ਪਿ੍ਸੀਪਲ/ਡਾਇਰੈਕਟਰ ਡਾ: ਧਰਮਵੀਰ ਸਿੰਘ ਵੱਲੋਂ ਇਸ ਲਹਿਰ ਦਾ ਸਮਰਥਨ ਕਰਦੇ ਹੋਏ ਸਕੂਲ ਬਿਲਡਿੰਗ ਦੇ ਵਿਹੜੇ ਵਿੱਚ ਬਹੁਤ ਸਾਰੇ ਸੁੰਦਰ ਅਤੇ ਸਜਾਵਟੀ ਬੂਟੇ ਲਗਵਾਏ ਗਏ ਹਨ ਜਿਹਨਾਂ ਨਾਲ ਸਕੂਲ ਦੀ ਖੁਬਸੂਰਤੀ ਵਿੱਚ ਵਾਧਾ ਹੋਣ ਦੇ ਨਾਲੁਨਾਲ ਆਲਾ-ਦੁਆਲਾ ਵੀ ਹਰਿਆਵਲ ਭਰਪੂਰ ਦਿਖਾਈ ਦੇਣ ਲੱਗਾ ਹੈ ।ਸਕੂਲ ਦੇ ਗਾਰਡਨ ਅਤੇ ਵਰਾਂਡਿਆਂ ਵਿੱਚ ਵੀ ਵੱਖ-ਵੱਖ ਤਰ੍ਹਾਂ ਦੇ ਬੂਟੇ ਲਗਵਾਏ ਗਏ ਹਨ । ਸਕੂਲ ਦੀ ਤੀਸਰੀ ਮੰਜਲ ਦੀ ਛੱਤ ਉਪਰ ਵੀ ਇਕ ‘ਟੈਰਿਸ ਗਾਰਡਨ’ ਤਿਆਰ ਕਰਵਾਇਆ ਗਿਆ ਹੈ ।ਇਸ ਵਾਸਤੇ ਛੱਤ ਉੱਪਰ ਵੱਡੇ ਅਕਾਰ ਦੇ ਡਰੰਮ ਰਖਵਾ ਕੇ ਉਹਨਾਂ ਵਿੱਚ ਖੁਬਸੂਰਤ ਪੌਦੇ ਲਗਾਏ ਗਏ ਹਨ।ਇਸ ਨਾਲ ਇੱਕ ਤਾਂ ਜਗ੍ਹਾ ਦੀ ਬਚਤ ਹੋਈ ਹੈ ਅਤੇ ਦੂਜਾ ਸਕੂਲ ਦੀ ਦਿੱਖ ਬਾਹਰੋਂ ਬਹੁਤ ਖੁਬਸੂਰਤ ਲਗਦੀ ਹੈ।ਇਹਨਾਂ ਪੌਦਿਆਂ ਦੀ ਸਾਂਭੁਸੰਭਾਲ ਲਈ ਵੀ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ।ਸਕੂਲ ਦੇ ਪ੍ਰਿੰਸੀਪਲ ਡਾ: ਧਰਮਵੀਰ ਸਿੰਘ ਨੇ ਦੱਸਿਆ ਕਿ ਸਕੂਲ ਵਿੱਚ ਲਗਾਏ ਗਏ ਬੂਟਿਆਂ ਵਿੱਚ ਫਾਈਕਸ਼ੁਪਾਮ, ਬੋਤਲੁਪਾਮ, ਮਛਲੀੁਪਾਮ, ਗੁਲਦੋਦੀ, ਟਕੋਰੀਆ, ਬਾਂਸ ਅਤੇ ਕਲਗਾ ਪ੍ਰਮੁੱਖ ਹਨ।ਉਹਨਾਂ ਵੱਲੋਂ ਸਕੂਲ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਤਾੁਪਿਤਾ ਨੂੰ ਵੀ ਵੱਧ ਤੋਂ ਵੱਧ ਰੁੱਖ ਲਗਾ ਕੇ ਆਪਣਾ ਆਲਾੁਦੁਆਲਾ ਸੁੰਦਰ ਅਤੇ ਹਰਿਆਵਲਾ ਬਣਾਉਣ ਲਈ ਪ੍ਰੇਰਿਤ ਕੀਤਾ ਗਿਆ ਤਾਂ ਜੋ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਵਧੇਰੇ ਸੁੰਦਰ ਅਤੇ ਪ੍ਰਦੁਸ਼ਣ ਮੁਕਤ ਬਣ ਸਕੇ ।ਇਸ ਮੌਕੇ ਸ਼੍ਰੀਮਤੀ ਨਿਸ਼ਚਿੰਤ ਕੌਰ ਅਤੇ ਸ. ਹਰਜੀਤ ਸਿੰਘ ਐਸ.ਡੀ.ਓ. (ਰਿਟਾ:) ਵੀ ਹਾਜਰ ਸਨ ।
Punjab Post Daily Online Newspaper & Print Media