ਨੂੰਹ ਸੱਸ ਨੇ ਕੀਤਾ ਸਾਧ ਸੰਗਤ ਦਾ ਧੰਨਵਾਦ

ਅਹਿਮਦਗੜ੍ਹ, 9 ਜੁਲਾਈ (ਹਰਮਿੰਦਰ ਸਿੰਘ ਭੱਟ) – ਗਦਰ ਲਹਿਰ ਦੇ ਹੀਰੋ, ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਸ਼ਹੀਦੀ ਸ਼ਤਾਬਦੀ ਦੇ 100 ਸਾਲਾਂ ਨੂੰ ਸਮਰਪਤਿ ਪਿੰਡ ਸਰਾਭਾ ਵਿਖੇ ਇੱਕ ਧਾਰਮਿਕ ਸੰਸਥਾ ਵੱਲੋਂ ਵਿਧਵਾ ਕੁਲਵੰਤ ਕੌਰ ਪਤਨੀ ਬੂਟਾ ਸਿੰਘ ਦਾ ਮਕਾਨ 8 ਘੰਟਿਆ ਵਿੱਚ ਬਣਾ ਕੇ ਦਿੱਤਾ।ਜਿਸ ਦਾ ਸੀਨੀਅਰ ਕਾਂਗਰਸੀ ਆਗੂ ਹਰਨੇਕ ਸਿੰਘ ਸਰਾਭਾ ਪੰਚਾਇਤ ਮੈਂਬਰ ਦਰਸ਼ਨ ਸਿੰਘ, ਪੰਚ ਲਛਮਣ ਸਿੰਘ, ਮਹਿਲਾ ਪੰਚ ਹਰਦੀਪ ਕੌਰ ਅਤੇ ਪਿੰਡ ਵਾਸੀ ਸ਼ਿੰਗਾਰਾਂ ਸਿੰਘ ਨੇ ਸਾਧ ਸੰਗਤ ਦੁਆਰਾ ਕੀਤੇ ਕਾਰਜ ਨੂੰ ਸ਼ਲਾਘਾਯੋਗ ਦੱਸਿਆ ਸਲਾਹਿਆ ਹੈ। ਬਲਦੇਵ ਸਿੰਘ, ਜਗਤਾਰ ਸਿੰਘ ਢੈਪਈ ਨੇੇ ਸ਼ਾਂਝੇ ਤੌਰ ਤੇ ਦੱਸਿਆ ਕਿ ਉਕਤ ਭੈਣ ਕੁਲਵੰਤ ਕੌਰ ਜੋ ਅਤਿ ਗਰੀਬ ਤੇ ਲੋੜਵੰਦ ਸੀ, ਜਿਸਦੇ ਪਤੀ ਬੂਟਾ ਸਿੰਘ ਤੇ ਧੀ ਪਿਛਲੇ ਸਾਲ 10 ਅਕਤੂਬਰ ਨੂੰ ਸੱਪ ਦੇ ਡੰਗਣ ਨਾਲ ਮੌਤ ਹੋ ਗਈ ਸੀ।ਜੋ ਆਪਣੇ ਪਰਿਵਾਰ ਵਿੱਚ ਸੱਸ ਕੁਲਦੀਪ ਕੌਰ ਪਤਨੀ ਨਿਰੰਜਨ ਸਿੰਘ ਨਾਲ ਇੱਕ ਛੋਟੇ ਜਿਹੇ ਕਮਰੇ ਵਿੱਚ 2 ਲੜਕਿਆ ਨਾਲ ਰਹਿ ਰਹੀ ਸੀ ਜੋ ਕਿ ਮਿਹਨਤ ਮਜ਼ਦੂਰ ਨਾਲ ਆਪਣੇ ਪਰਿਵਾਰ ਦਾ ਬੜੀ ਮੁਸ਼ਕਲ ਨਾਲ ਗੁਜ਼ਾਰਾ ਕਰ ਰਹੀ ਸੀ।ਉਸ ਨੇ ਸੰਸਥਾ ਨੂੰ ਆਪਣਾ ਮਕਾਨ ਬਣਾਉਣ ਦੀ ਬੇਨਤੀ ਕੀਤੀ।ਸੰਸਥਾ ਦੇ ਮੈਂਬਰਾਂ 8 ਘੰਟਿਆ ਵਿੱਚ ਇੱਕ ਕਮਰਾ ਬਣਾ ਕੇ ਦਿੱਤਾ, ਜਿਸ ਦੇ ਉਪਰ ਸੰਸਥਾਂ ਦਾ ਤਕਰੀਬਨ 35 ਹਜਾਰ ਦੇ ਲਗਭਗ ਖਰਚਾ ਆਇਆ ਹੈ।
ਇਸ ਮੌਕੇ ਗੁਰਚਰਨ ਸਿੰਘ, ਸੁਰਜੀਤ ਸਿੰਘ,ਸੁਖਚੈਨ ਸਿੰਘ, ਰਣਧੀਰ ਸਿੰਘ, ਬਹਾਦਰ ਸਿੰਘ, ਗਰਜਾ ਸਿੰਘ ਪੁੜੈਣ, ਮਿ. ਸਿਕੰਦਰ ਸਿੰਘ ਕੈਲਪੁਰ, ਮਿ. ਕੁਲਦੀਪ ਸਿੰਘ ਮਿ. ਹਰਜਿੰਦਰ ਸਿੰਘ, ਬੂਟਾ ਸਿੰਘ ਸਰਾਭਾ, ਬਖਸ਼ੀਸ ਸਿੰਘ, ਕੁਲਵੰਤ ਸਿੰਘ ਢੈਪਈ, ਮੋਹਨ ਸਿੰਘ ਫਾਗਲਾ, ਸੁਖਮਿੰਦਰ ਸਿੰਘ ਮੁੱਲਾਂਪੁਰ, ਤੋਂ ਇਲਾਵਾ ਹੋਰ ਸੰਸਥਾਂ ਦੇ ਮੈਂਬਰ ਹਾਜਰ ਸਨ।
Punjab Post Daily Online Newspaper & Print Media