Sunday, April 26, 2026

ਸਰਕਾਰੀ ਮਿਡਲ ਸਕੂਲ ਗੁੱਜਰਪੁਰਾ ਵਿਖੇ ਅਬਾਦੀ ਦਿਵਸ ਮਨਾਇਆ

ਕਵਿਤਾ, ਲੇਖ, ਚਾਰਟ ਮੇਕਿੰਗ ‘ਚ ਪਹਿਲੀ ਪੁਜੀਸ਼ਨ ਵਾਲੇ ਵਿਦਿਆਰਥੀ ਸਨਮਾਨਿਤ

PPN1207201507
ਬਟਾਲਾ, 12 ਜੂਨ (ਨਰਿੰਦਰ ਬਰਨਾਲ) – ਪੰਜਾਬ ਸਕੂਲ ਸਿਖਿਆ ਵਿਭਾਗ ਤੇ ਜਿਲ੍ਹਾ ਸਿਖਿਆ ਅਫਸਰ ਸੰਕੈਡਰੀ ਗੁਰਦਾਸਪੁਰ ਸ੍ਰੀ ਅਮਰਦੀਪ ਸਿੰਘ ਸੈਣੀ ਦੇ ਦਿਸ਼ਾ ਨਿਰਦੇਸਾਂ ਦੀ ਪਾਲਣਾਂ ਕਰਦਿਆਂ ਸਰਕਾਰੀ ਮਿਡਲ ਸਕੂਲ ਗੁੱਜਰਪੁਰਾ (ਗੁਰਦਾਸਪੁਰ) ਵਿਖੇ ਅਬਾਦੀ ਦਿਵਸ਼ ਮਨਾਇਆ ਗਿਆ।ਇਸ ਸਬੰਧ ਵਿਚ ਸ੍ਰੀ ਰਵਿੰਦਰਜੀਤ ਸਿੰਘ ਪੰਨੂੰ ਸਾਂਇੰਸ ਅਧਿਆਪਕ  ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਵਧਦੀ ਵੱਸੋ ਵਿਕਾਸ ਦੇ ਰਾਹ ਵਿਚ ਰੋੜਾ ਹੈ, ਜਿਸ ਦੇਸ਼ ਦੀ ਵੱਸੋ ਵੱਧ ਹੋਵੇਗੀ ਉਸ ਦੇਸ਼ ਨੂੰ ਭੁੱਖਮਰੀ ਤੇ ਵਿਕਾਸ ਦੇ ਪੱਖੋ ਪਛੜਿਆ ਹੋਣਾਂ ਲਾਜਮੀ ਹੈ। ਇਸ ਵਾਸਤੇ ਵੱਸੋ ਦਾ ਘੱਟ ਹੋਣਾਂ ਹੀ ਦੇਸ਼ ਦੀ ਭਲਾਈ ਵਾਸਤੇ ਲਾਹੇਵੰਦ ਹੈ। ਸੋ ਦੇਸ਼ ਦੀ ਤਰੱਕੀ ਤੇ ਸਿਹਤ ਵਿਭਾਗ ਦੀ ਸਕੀਮਾਂ ਤੋ ਜਾਣੂ ਹੋ ਕਿ ਵੱਸੋ ਵਿੱਚ ਵਾਧੇ ਤੇ ਕਾਬੂ ਪਾਊਣਾਂ ਚਾਹੀਦਾ ਹੈ।ਵਧਦੀ ਵੱਸੋ  ਨਾਲ ਸਬੰਧਿਤ ਵਿਦਿਆਰਥੀਆਂ ਦੇ ਭਾਸ਼ਣ ਤੇ ਕਵਿਤਾ ਮੁਕਾਬਲੇ ਕਰਵਾਏ।ਇਸ ਇਲਾਵਾ ਵਧਦੀ ਨਾਲ ਪੈਦਾ ਹੋਈ ਸਮੱਸਿਆਵਾਂ ਨੂੰ ਦਰਸਾਉਦੇ ਚਾਰਟ ਤਿਆਰ ਕੀਤੇ ਗਏ  ਚਾਰਟ ਮੇਕਿੰਗ ਮੁਕਾਬਲੇ ਕਰਵਾਏ ਗਏ ਅਤੇ ਵਧੀਆ ਕਾਰਗੁਜਾਰੀ ਕਰਨ ਵਾਲੇ ਵਿਦਿਆਰਥੀਆਂ ਨੂੰ ਮੁੱਖ  ਅਧਿਆਪਕ ਸ੍ਰੀ ਰਵਿੰਦਰ ਸਿੰਘ ਤੇ ਸਮੂਹ ਸਟਾਫ ਵੱਲੋ ਸਨਮਾਨਿਤ ਕੀਤਾ ਗਿਆ। ਇਸ ਮੌਕੇ ਇੰਚਾਰਜ ਰਵਿੰਦਰਜੀਤ ਸਿੰਘ, ਮੈਡਮ ਸੁਖਵਿੰਦਰ ਕੌਰ, ਮਾਸਟਰ ਕਰਨੈਲ ਸਿੰਘ, ਸ਼ਰਨਜੀਤ ਕੁਮਾਰ, ਲਖਵਿੰਦਰ ਪਾਲ, ਰਜਵੰਤ ਕੌਰ, ਜਗਰੂਪ ਕੌਰ ਅਤੇ ਸਮੁੱਚੇ ਵਿਦਿਆਰਥੀ ਹਾਜ਼ਰ ਸਨ।

Check Also

ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …

Leave a Reply