ਅੰਮ੍ਰਿਤਸਰ ਦੇ 300 ਪਿੰਡਾਂ ਵਿਚ ਚਲਾਈ ਜਾਵੇਗੀ ਨਸ਼ਾ ਵਿਰੋਧੀ ਮੁਹਿੰਮ-ਮਸੀਹ

ਅੰਮ੍ਰਿਤਸਰ, 30 ਜੁਲਾਈ (ਗੁਰਚਰਨ ਸਿੰਘ) – ਨਹਿਰੂ ਯੁਵਾ ਕਂੇਦਰ ਅੰਮ੍ਰਿਤਸਰ ਯੁਵਾ ਮਾਮਲੇ ਤੇ ਖੇਡ ਮੰਤਰਾਲਾ ਭਾਰਤ ਸਰਕਾਰ ਵੱਲੋਂ ਜ਼ਿਲ੍ਹੇ ਵਿੱਚ ਸ਼ੁਰੂ ਕੀਤੀ ਗਈ ਨਸ਼ਾ ਵਿਰੋਧੀ ਮੁਹਿੰਮ ਤਹਿਤ ਅੱਜ ਹਰੀ ਸਿੰਘ ਨਲੂਆ ਸਪੋਰਟਸ ਅਤੇ ਵੈਲਫੇਅਰ ਕਲੱਬ ਪਿੰਡ ਵਰਪਾਲ ਕਲਾਂ ਵਿਖੇ ਪੀਅਰ ਐਜੂਕੇਟਰਾਂ ਦੀ ਇਕ ਰੋਜ਼ਾ ਟ੍ਰੇਨਿੰਗ ਤੇ ਸੈਮੀਨਾਰ ਕਰਵਾਇਆ ਗਿਆ।
ਇਸ ਮੌਕੇ ਨੌਜਵਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਸੈਮਸਨ ਮਸੀਹ ਨੇ ਕਿਹਾ ਕਿ ਪੂਰੇ ਪੰਜਾਬ ਦੇ 6000 ਪਿੰਡਾਂ ਵਿੱਚ ਨਹਿਰੂ ਯੁਵਾ ਕਂੇਦਰ ਵੱਲੋਂ ਯੂਥ ਕਲੱਬਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਨਸ਼ਾ ਮੁਕਤ ਕਰਾਉਣ ਲਈ ਨਸ਼ਿਆਂ ਵਿਰੁੱਧ ਜਾਗਰੂਕਤਾ ਅਤੇ ਸਿੱਖਿਆ ਪ੍ਰਾਜੈਕਟ ਮੁਹਿੰਮ ਚਲਾਈ ਜਾ ਰਹੀ ਹੈ। ਉਨਾਂ ਦੱਸਿਆ ਕਿ ਜ਼ਿਲ੍ਹਾ ਅੰਮ੍ਰਿਤਸਰ ਦੇ 300 ਪਿੰਡਾਂ ਵਿੱਚ ਇਹ ਮੁਹਿੰਮ ਚਲਾਈ ਜਾਵੇਗੀ ਅਤੇ ਹਰੇਕ ਪਿੰਡ ਵਿੱਚੋਂ ਦੋ ਕੋਆਰਡੀਨੇਟਰ ਨਿਯੁਕਤ ਕੀਤੇ ਜਾਣਗੇ, ਜੋ ਕਿ ਆਪੋ-ਆਪਣੇ ਪਿੰਡ ਵਿੱਚੋਂ ਨਿਰੰਤਰ ਰੂਪ ਵਿੱਚ ਮੁਹਿੰਮ ਨੂੰ ਜਾਰੀ ਰੱਖਣਗੇ।
ਨਹਿਰੂ ਯੁਵਾ ਕੇਂਦਰ ਵੱਲੋਂ ਇਸ ਮੁਹਿੰਮ ਅਧੀਨ ਹਰੇਕ ਪਿੰਡ ਵਿੱਚ ਨਸ਼ਾ ਵਿਰੋਧੀ ਸਲਾਹਕਾਰ ਕਮੇਟੀ ਦਾ ਗਠਨ ਪਿੰਡ ਦੇ ਸਰਪੰਚ ਦੀ ਸਰਪ੍ਰਸਤੀ ਹੇਠ ਕੀਤਾ ਜਾਣਾ ਹੈ। ਜਿਸ ਵਿੱਚ ਪਿੰਡ ਦਾ ਸਰਪੰਚ , ਯੂਥ ਕਲੱਬ ਦਾ ਪ੍ਰਧਾਨ ਅਤੇ ਮਹਿਲਾ ਮੰਡਲ ਦੇ ਤਿੰਨ ਨੁਮਾਇੰਦੇ, ਐਨ. ਐਸ. ਐਸ/ ਐਨ. ਸੀ.ਸੀ, ਅਤੇ ਭਾਰਤ ਸਕਾਟ ਅਤੇ ਗਾਈਡ ਦੇ ਵਲੰਟੀਅਰ, ਗਾ੍ਰਮ ਸੇਵਕ, ਸਥਾਨਕ ਗੈਰ ਸਰਕਾਰੀ ਸੰਸਥਾਵਾਂ ਦੇ ਨੁਮਾਇੰਦੇ ਜੋ ਕਿ ਨਸ਼ਾ ਵਿਰੋਧੀ ਖੇਤਰ ਵਿੱਚ ਕੰਮ ਕਰਦੇ ਹੋਣ, ਸਮਾਜ ਸੇਵਕ, ਮਹਿਲਾ ਕਾਰਜਕਰਤਾ ਅਤੇ ਕੌਮੀ ਯੂਥ ਵਲੰਟੀਅਰ ਬਤੌਰ ਮੈਂਬਰ ਸਕੱਤਰ ਹੋਣਗੇ। ਕਲੱਬ ਪ੍ਰਧਾਨ ਗੁਰਿੰਦਰ ਸਿੰਘ ਨੇ ਕਿਹਾ ਪੰਜਾਬ ਵਿੱਚ ਵੱਧਦਾ ਨਸ਼ਿਆਂ ਦਾ ਰੁਝਾਨ ਚਿੰਤਾ ਦਾ ਵਿਸ਼ਾ ਹੈ ਅਤੇ ਹਰ ਇਕ ਦੀ ਜ਼ਿੰਮੇਵਾਰੀ ਹੈ ਕਿ ਉਹ ਨਸ਼ਿਆਂ ਵਿਰੁੱਧ ਲਾਮਬੰਦ ਹੋਵੇ ਤਾਂ ਕਿ ਇਸ ਸਮਾਜਿਕ ਬੁਰਾਈ ਨੂੰ ਜੜੋਂ ਖਤਮ ਕੀਤਾ ਜਾ ਸਕੇ।
ਇਸ ਮੌਕੇ ਡਾ: ਦਿਨੇਸ਼ ਸਰਮਾ ਅਤੇ ਸੰਦੀਪ ਕੌਰ, ਸ: ਪ੍ਰਤਾਪ ਸਿੰਘ, ਡਾ: ਕਿਰਨਦੀਪ ਕੌਰ, ਸ: ਜਗਜੀਤ ਸਿੰਘ, ਭਾਗ ਸਿੰਘ, ਅਮਨਦੀਪ ਸਿੰਘ ਲਾਲੀ, ਗੁਰਦੀਪ ਸਿੰਘ, ਬਲਕਾਰ ਸਿੰਘ ਭੰਗੂ, ਰਾਜ ਸਿੰਘ, ਗੁਰਦਿਤਾਰ ਸਿੰਘ, ਭਾਈ ਨਿਰਮਲ ਸਿੰਘ, ਰਣਜੀਤ ਸਿੰਘ, ਸਰਬਜੀਤ ਸਿੰਘ ਰਿੰਕੂ, ਕਰਮ ਸਿੰਘ, ਗਗਨਦੀਪ ਸਿੰਘ, ਜਗਰੂਪ ਸਿੰਘ, ਪ੍ਰਤਾਪ ਸਿੰਘ ਕੈਰੋਂ, ਰਾਜਾ, ਗੁਰਭੇਜ ਸਿੰਘ, ਦਵਿੰਦਰ ਸਿੰਘ ਆਦਿ ਹਾਜ਼ਰ ਸਨ।
Punjab Post Daily Online Newspaper & Print Media