Saturday, March 21, 2026

ਭਾਰਤੀ ਫੌਜ ਵਿਚ ਭਰਤੀ ਲਈ ਹੁਣ ਹੋਇਆ ਕਰੇਗੀ ਆਨਲਾਈਨ ਰਜਿਸਟ੍ਰੇਸ਼ਨ

1 ਸਤੰਬਰ ਤੋਂ ਹੋਵੇਗੀ ਆਨਲਾਈਨ ਭਰਤੀ ਪ੍ਰਕਿਰਿਆ ਦੀ ਸ਼ੁਰੂਆਤ

ਅੰਮ੍ਰਿਤਸਰ, 30 ਜੁਲਾਈ (ਗੁਰਚਰਨ ਸਿੰਘ) – ਭਾਰਤੀ ਫੌਜ ਵਲੋਂ ਫੌਜ ਦੀ ਭਰਤੀ ਨੂੰ ਹੋਰ ਸੁਖਾਲਾ ਕਰਨ ਲਈ ਹੁਣ ਉਮੀਦਵਾਰਾਂ ਨੂੰ ਆਨਲਾਈਨਰਜਿਸਟ੍ਰੇਸ਼ਨ ਕਰਵਾਉਣ ਦੀ ਸਹੂਲਤ ਦਿੱਤੀ ਜਾ ਰਹੀ ਹੈ। ਹੁਣ ਉਮੀਦਵਾਰ ਭਰਤੀ ਲਈ ਆਨਲਾਈਨਰਜਿਸਟ੍ਰੇਸ਼ਨ ਕਰਵਾ ਸਕਦੇ ਹਨ, ਜਿਸ ਦੌਰਾਨ ਭਾਰਤੀ ਫੌਜ ਵਲੋਂ ਰਜਿਸਟ੍ਰੇਸ਼ਨ ਕਰਵਾਉਣ ਵਾਲੇ ਉਮੀਦਵਾਰਾਂ ਨੂੰਆਨਲਾਈਨ ਹੀ ਭਰਤੀ ਸਬੰਧੀ ਸੂਚਿਤ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਦੱਸਿਆ ਕਿ ਡਾਇਰੈਕਟਰ ਜਨਰਲ ਭਰਤੀ, ਸੰਯੁਕਤ ਮੁੱਖ ਰੱਖਿਆ ਦਫ਼ਤਰ (ਸੈਨਾ) ਦੁਆਰਾ ਨਵੀਂ ਵੈਬਸਾਈਟ www.joinindianarmy.nic.in  ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ 1 ਸਤੰਬਰ 2015 ਤੋਂ ਆਨਲਾਈਨ ਭਰਤੀ ਪ੍ਰਕਿਰਿਆ ਸ਼ੁਰੂ ਹੋਵੇਗੀ, ਜਿਸ ਲਈ ਉਮੀਦਵਾਰ ਭਰਤੀ ਖੁੱਲਣ ‘ਤੇ ਰਜਿਸਟਰੇਸ਼ਨ ਕਰਵਾ ਸਕਦੇ ਹਨ।
ਡਿਪਟੀ ਡਾਇਰੈਕਟਰ ਸੈਨਿਕ ਭਲਾਈ ਸ. ਗੁਰਿੰਦਰਜੀਤ ਸਿੰਘ ਗਿੱਲ ਨੇ ਦੱਸਿਆ ਕਿ ਰਜਿਸਟ੍ਰੇਸ਼ਨ ਕਰਵਾਉਣ ਉਪਰੰਤ ਆਨਲਾਈਨ ਵਿਧੀ ਨਾਲ ਹੀ ਸਬੰਧਿਤ ਪ੍ਰਾਰਥਨਾ ਪੱਤਰ ਹੁਣ ਸਾਰੀਆਂ ਜਾਤੀਆਂ ਦੀ ਭਰਤੀ ਲਈ www.joinindianarmy.nic.in ‘ਤੇ ਭੇਜੇ ਜਾ ਸਕਣਗੇ। ਉਨ੍ਹਾਂ ਦੱਸਿਆ ਕਿ ਆਨਲਾਈਨ ਸੁਵਿਧਾ ਦੁਆਰਾ ਹੀ ਉਮੀਦਵਾਰਾਂ ਨੂੰ ਹੋਣ ਵਾਲੀ ਭਰਤੀ ਸਬੰਧੀ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ, ਇਸ ਤੋਂ ਇਲਾਵਾ ਇਹ ਜਾਣਕਾਰੀ ਮੋਬਾਇਲ ਰਾਹੀਂ ਵੀ ਦਿੱਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਉਕਤ ਵੈਬਸਾਈਟ ‘ਤੇ ਫਾਰਮ ਕਿਸੇ ਪ੍ਰਾਈਵੇਟ ਕੰਪਿਊਟਰ ਸੈਂਟਰ ਜਿਸ ਵਿਚ ਇੰਟਰਨੈਟ ਦੀ ਸੁਵਿਧਾ ਹੋਵੇ, ਸਾਈਬਰ ਕੈਫੇ, ਰਾਜ ਅਤੇ ਕੇਂਦਰ ਦੇ ਮਨਜ਼ੂਰ ਸ਼ੁਦਾ ਸੇਵਾ ਕੇਂਦਰ ਜਾਂ ਸੈਨਾ ਭਰਤੀ ਦਫ਼ਤਰ ਆਨਲਾਈਨ ਵਿਧੀ ਦੁਆਰਾ ਭਰੇ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਫਾਰਮ ਭਰਨ ਤੋਂ ਬਾਅਦ ਦੇਖ ਲੈਣ ਕਿ ਸਾਰੀ ਜਾਣਕਾਰੀ ਠੀਕ ਢੰਗ ਨਾਲ ਭਰੀ ਗਈ ਹੈ, ਕਿਉਂਕਿ ਇਕ ਵਾਰ ਅੰਤਿਮ ਬਟਨ ਕਲਿਕ ਕਰਨ ਤੋਂ ਬਾਅਦ ਉਸ ਵਿਚ ਕੋਈ ਵੀ ਤਬਦੀਲੀ ਨਹੀਂ ਕੀਤੀ ਜਾ ਸਕੇਗੀ। ਈਮੇਲ ਦੇ ਰਾਹੀਂ ਇਸ ਦਾ ਪ੍ਰਿੰਟ ਵੀ ਕੱਢਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਆਨ ਲਾਇਨ ਫਾਰਮ ਭਰਨ ਦਾ ਇਹ ਮਤਲਬ ਨਹੀਂ ਕਿ ਉਮੀਦਵਾਰ ਭਰਤੀ ਦੇ ਸਾਰੇ ਮਾਪਦੰਡਾਂ ਲਈ ਯੋਗ ਮੰਨਿਆ ਗਿਆ ਹੈ, ਉਮੀਦਵਾਰ ਵੱਲੋਂ ਦਿੱਤੀ ਜਾਣਕਾਰੀ ਤੋਂ ਬਾਅਦ ਕਿਸੇ ਤਰ੍ਹਾਂ ਦੀ ਕਮੀ ਪਾਈ ਜਾਂਦੀ ਹੈ ਤਾਂ ਉਸ ਉਮੀਦਵਾਰ ਨੂੰ ਅਵੈਧ ਮੰਨਿਆ ਜਾਵੇਗਾ। ਉਨ੍ਹਾਂ ਕਿਹਾ ਕਿ ਉਮੀਦਵਾਰ ਆਨ ਲਾਈਨ ਫਾਰਮ ਭਰਨ ਤੋਂ ਬਾਅਦ ਆਪਣੇ ਵੱਲੋਂ ਦਿੱਤੀ ਈ.ਮੇਲ.ਆਈ.ਡੀ. ਨੂੰ ਸਮੇਂ ਸਮੇਂ ਚੈਕ ਕਰਦੇ ਰਹਿਣ ਤਾਂ ਜੋ ਕਿ ਕਿਸੇ ਤਰਾਂ ਦੀ ਆਈ ਜਾਣਕਾਰੀ ਨੂੰ ਚੈਕ ਕੀਤਾ ਜਾ ਸਕੇ। ਉਨ੍ਹਾਂ ਉਮੀਦਵਾਰਾਂ ਨੂੰ ਸਲਾਹ ਦਿੱਤੀ ਕਿ ਇਸ ਪ੍ਰਕਿਰਿਆ ਵਿਚ ਕਿਸੇ ਤਰ੍ਹਾਂ ਦੇ ਦਲਾਲ ਜਾਂ ਏਜੰਟ ਦਾ ਕੋਈ ਰੋਲ ਨਹੀਂ ਹੈ ਅਤੇ ਕਿਰਪਾ ਕਰਕੇ ਇਨ੍ਹਾਂ ਤੋਂ ਦੂਰ ਰਹਿਣ।

Check Also

ਡਾ. ਸਰਬਜੀਤ ਸਿੰਘ ਸਾਹਿਤ ਅਕੈਡਮੀ ਲੁਧਿਆਣਾ ਦੇ ਦੂਜੀ ਵਾਰ ਪ੍ਰਧਾਨ ਬਣੇ

ਲੁਧਿਆਣਾ, 21 ਮਾਰਚ (ਡਾ. ਗੁਰਵਿੰਦਰ ਅਮਨ) – ਡਾ. ਸਰਬਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰਬੁੱਧ ਅਲੋਚਕ …

Leave a Reply