Tuesday, April 7, 2026

ਬੀ. ਬੀ. ਕੇ. ਡੀ. ਏ. ਵੀ ਕਾਲਜ ਵੂਮੈਨ ਨੇ ਬੀ. ਵਾਕ ਇਨ ਫੈਸ਼ਨ ਟੈਕਨੋਲੋਜੀ ਕੋਰਸ ਸ਼ੁਰੂ ਕੀਤਾ

PPN3107201503

ਅੰਮ੍ਰਿਤਸਰ, 31 ਜੁਲਾਈ (ਜਗਦੀਪ ਸਿੰਘ ਸੱਗੂ) – ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਨੇ ਯੂ. ਜੀ. ਸੀ. ਦੀ ਯੋਜਨਾ ‘ਬੈਚੁਲਰ ਆਫ ਵੋਕੇਸ਼ਨ’ ਦੇ ਅਧੀਨ ਨਵੇਂ ਅਕਾਦਮਿਕ ਸਤਰ 2015-16 ਤੋਂ 30 ਵਿਦਿਆਰਥੀਆਂ ਦੀ ਸਮਰਥਾ ਵਾਲਾ ਕੋਰਸ ਬੀ. ਵਾਕ ਇਨ ਫੈਸ਼ਨ ਟੈਕਨੋਲੋਜੀ ਸ਼ੁਰੂ ਕੀਤਾ ਹੈ।
ਇਸ ਕੋਰਸ ਦਾ ਮੁੱਖ ਮੰਤਵ ਵਿਦਿਆਰਥਣਾਂ ਨੂੰ ਫੈਸ਼ਨ ਦੇ ਖੇਤਰ ਵਿੱਚ ਵੱਖ-ਵੱਖ ਆਕਰਸ਼ਕ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨਾ ਹੈ। ਵਿਦਿਆਰਥਣਾ ਦੀ ਸਾਹੂਲਿਅਤ ਦੇ ਲਈ ਇਸ ਕੋਰਸ ਨੂੰ ਚਾਰ ਵੱਖ-ਵੱਖ ਲੈਵਲ ਵਿੱਚ ੳਲੀਕਿਆ ਗਿਆ ਹੈ। (1) ਛੇ ਮਹੀਨੇ ਦਾ ਸਰਟੀਫਿਕੇਟ ਕੋਰਸ (2) ਇੱਕ ਸਾਲ ਦਾ ਡਿਪਲੋਮਾ (3) ਦੋ ਸਾਲ ਦਾ ਐਡਵਾਂਸ ਡਿਪਲੋਮਾ ਅਤੇ (4) ਤਿੰਨ ਸਾਲ ਦਾ ਡਿਗਰੀ ਕੋਰਸ।ਇਹ ਕੋਰਸ ਕਾਲਜ ਦੇ ਡਿਜ਼ਾਇਨ ਡਿਪਾਰਟਮੈਂਟ ਵੱਲੋਂ ਚਲਾਇਆ ਜਾਏਗਾ ਅਤੇ ਇਸ ਵਿੱਚ ਦਾਖਲਾ ਲੈਣ ਲਈ +2 ਵਿੱਚ ਘੱਟੋ-ਘੱਟ 45% ਨੰਬਰਾਂ ਦੀ ਜ਼ਰੂਰਤ ਹੋਵੇਗੀ।
ਪ੍ਰਿੰਸੀਪਲ ਡਾ. (ਸ਼੍ਰੀਮਤੀ) ਨੀਲਮ ਕਾਮਰਾ ਨੇ ਦੱਸਿਆ ਕਿ ਇਸ ਕੋਰਸ ਨੂੰ ਚਲਾਉਣ ਵਾਸਤੇ ਯੂ. ਜੀ. ਸੀ. ਨੇ 25 ਲੱਖ ਰੁਪਏ ਦੀ ਮੰਜੂਰੀ ਦਿੱਤੀ ਹੈ ਜਿਸ ਨੂੰ ਵਿਭਾਗ ਵਿੱਚ ਨਵੇਂ ਵਰਕਸ਼ਾਪ, ਐਡਵਾਂਸ ਉਪਕਰਣ ਅਤੇ ਸਾੱਫਟਵੇਅਰ ਉੱਤੇ ਖਰਚਿਆ ਜਾਵੇਗਾ। ਡਾ. (ਸ਼੍ਰੀਮਤੀ) ਨੀਲਮ ਕਾਮਰਾ ਨੇ ਕੋਰਸ ਆਰਡੀਨੇਟਰ ਸ਼੍ਰੀਮਤੀ. ਮਨਦੀਪ ਸੌਖੀ ਨੂੰ ਮੁਬਾਰਕਬਾਦ ਦਿੱਤੀ।ਇਸ ਮੌਕੇ ਉੱਤੇ ਡਾ. ਨੀਰੂ ਚੱਢਾ (ਰਜਿਸਟਰਾਰ), ਸ਼੍ਰਮਿਤੀ. ਰਜਨੀ ਮੇਹਰਾ, ਮਿਸ. ਰਿਚਾ ਸ਼ਰਮਾ, ਮਿਸਟਰ ਕੰਵਰਪਾਲ ਅਤੇ ਮਿਸਟਰ ਕਪਿਲ ਠੁਕਰਾਲ ਮੌਜੂਦ ਸਨ।ਡਾ. (ਸ਼੍ਰੀਮਤੀ) ਨੀਲਮ ਕਾਮਰਾ ਜੀ ਨੇ ਇਸ ਕੋਰਸ ਨੁੂੰ ਚਲਾਉਣ ਲਈ ਸ਼ੁੱਭਕਾਮਨਾਵਾਂ ਭੇਟ ਕੀਤੀਆਂ।

Check Also

ਰੇਲਵੇ ਸਟੇਸ਼ਨ ਰਮਦਾਸ ਦੇ ਅਧੁਨਿਕੀਕਰਨ ਲਈ ਕੇਂਦਰੀ ਰੇਲ ਮੰਤਰਾਲੇ ਕੋਲ ਜੋਰ ਸ਼ੋਰ ਨਾਲ ਉਠਾਇਆ ਮੁੱਦਾ -ਧਾਲੀਵਾਲ

ਅੰਮ੍ਰਿਤਸਰ, 6 ਅਪ੍ਰੈਲ (ਸੁਖਬੀਰ ਸਿੰਘ) – ਆਮ ਆਦਮੀ ਪਾਰਟੀ ਦੇ ਸੂਬਾ ਮੁੱਖ ਬੁਲਾਰੇ ਕੁਲਦੀਪ ਸਿੰਘ …

Leave a Reply