Monday, July 8, 2024

17.20 ਕਰੋੜ ਨਾਲ ਬਠਿੰਡਾ ਨੂੰ ਮਿਲੇਗਾ ਨਵਾਂ ਸਲੇਜ ਕੈਰੀਅਰ – ਕਮਿਸ਼ਨਰ ਨਗਰ ਨਿਗਮ

ਪੰਜਾਬ ਸਰਕਾਰ ਦੇ 100 ਫ਼ੀਸਦੀ ਸੀਵਰ, ਪਾਣੀ ਪ੍ਰੋਜੈਕਟ ਦਾ ਹਿੱਸਾ

ਬਠਿੰਡਾ, 31 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਪੰਜਾਬ ਸਰਕਾਰ ਦੇ ਬਠਿੰਡਾ ਸ਼ਹਿਰ ਨੂੰ 100ਫ਼ੀਸਦੀ ਸੀਵਰ ਅਤੇ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਦੇ ਉਪਰਾਲੇ ਤਹਿਤ ਸ਼ਹਿਰ ਵਿੱਚ 17.20 ਕਰੋੜ ਰੁਪਏ ਦੀ ਲਾਗਤ ਨਾਲ ਨਵਾਂ ਸਲੇਜ ਕੈਰੀਅਰ ਬਣਾਇਆ ਜਾਵੇਗਾ। ਇਸ ਬਾਰੇ ਜਾਣਕਾਰੀ ਦਿੰਦਿਆਂ ਕਮਿਸ਼ਨਰ ਨਗਰ ਨਿਗਮ ਸ਼. ਦਲਵਿੰਦਰਜੀਤ ਸਿੰਘ ਨੇ ਕਿਹਾ ਕਿ ਇਸ ਸਲੇਜ ਕੈਰੀਅਰ ਦੇ ਬਣਨ ਉਪਰੰਤ ਸ਼ਹਿਰ ਚੋਂ ਬਰਸਾਤੀ ਪਾਣੀ ਦਾ ਤੇਜ਼ੀ ਨਾਲ ਨਿਕਾਸ ਹੋਵੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਬਠਿੰਡਾ ਵਾਸੀਆਂ ਨੂੰ 100ਫ਼ੀਸਦੀ ਸੀਵਰ ਅਤੇ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ ਬਚਨਵੱਧ ਹੈ। ਉਨ੍ਹਾਂ ਦੱਸਿਆ ਕਿ ਸਲੇਜ ਕੈਰੀਅਰ ਬਠਿੰਡਾ ਦੇ ਮਾਨਸਾ ਰੋਡ ਸਥਿਤ ਸੀਵਰ ਟਰੀਟਮੈਂਟ ਪਲਾਂਟ ਵਿੱਚੋਂ ਸੋਧਿਆ ਹੋਇਆ ਪਾਣੀ ਲੈ ਕੇ ਅੱਗੇ ਖੇਤਾਂ ਨੂੰ ਦਿੰਦਾਂ ਹੈ।ਪੁਰਾਣੇ ਕੈਰੀਅਰ ਦੇ ਨਾਲ ਹੀ ਨਵਾਂ ਸਲੇਜ ਕੈਰੀਅਰ ਬਣਾਇਆ ਜਾਵੇਗਾ ਜਿਸ ਦੀ ਲੰਬਾਈ 12.25 ਕਿਲੋਮੀਟਰ ਹੋਵੇਗੀ। ਉਨ੍ਹਾਂ ਦੱਸਿਆ ਕਿ 48 ਇੰਚ ਵਿਆਸ ਵਾਲੀ ਪਾਈਪ ਵਿਸਾਈ ਜਾਵੇਗੀ ਜਿਹੜੀ ਕਿ 104 ਮਿਲੀਅਨ ਲਿਟਰ ਪਾਣੀ ਹਰ ਰੋਜ਼ ਕੱਢਣ ਦੀ ਸਮਰੱਥਾ ਰੱਖੇਗੀ। ਉਨ੍ਹਾਂ ਕਿਹਾ ਕਿ ਇਸ ਸਲੇਜ ਕੈਰੀਅਰ ਲਈ ਨਗਰ ਨਿਗਮ ਨੇ ਪਹਿਲਾਂ ਹੀ ਜ਼ਮੀਨ ਲਈ ਹੋਈ ਹੈ ਅਤੇ ਜਲਦ ਹੀ ਇਸ ਯੋਜਨਾ ਤਹਿਤ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।

Check Also

ਆਸ਼ੀਰਵਾਦ ਡੇ ਬੋਰਡਿੰਗ ਸਕੂਲ ਦੀ ਵਿਦਿਆਰਥਣ ਗੁਰਪ੍ਰੀਤ ਕੌਰ ਦਾ ਸਨਮਾਨ

ਸੰਗਰੂਰ, 8 ਜੁਲਾਈ (ਜਗਸੀਰ ਲੌਂਗੋਵਾਲ) – ਆਸ਼ੀਰਵਾਦ ਡੇ ਬੋਰਡਿੰਗ ਸੀਨੀਅਰ ਸੈਕੰਡਰੀ ਸਕੂਲ ਝਾੜੋਂ ਦੀ ਵਿਦਿਆਰਥਣ …

Leave a Reply