ਸਮਰਾਲਾ, 14 ਅਗਸਤ (ਪ. ਪ.) – ਪੰਜਾਬ ਲੋਕ ਸਭਿਾਚਾਰਕ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਅਤੇ ਕੁਲਵੰਤ ਸਿੰਘ ਤਰਕ ਕਨਵੀਨਰ ਲੋਕ ਮੋਰਚਾ ਪੰਜਾਬ (ਇਕਾਈ ਸਮਰਾਲਾ) ਨੇ ਇੱਕ ਸਾਂਝੇ ਪ੍ਰੈੱਸ ਦੇ ਨਾਂ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਿਰਕੱਢ ਇਨਕਲਾਬੀ ਕਵੀ ਪਾਸ਼ ਦੇ ਜਨਮ ਦਿਨ ਨੂੰ ਸਮਰਪਿਤ ਸਾਹਿਤਕ ਸਮਾਗਮ ਮਿਤੀ 30 ਅਗਸਤ ਦਿਨ ਐਤਵਾਰ ਨੂੰ ਸਵੇਰੇ 11-00 ਵਜੇ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਮਨਾਇਆ ਜਾਣਾ ਹੈ।ਸਮਾਗਮ ਦੇ ਮੁੱਖ ਵਕਤਾ ਸੰਸਾਰ ਪ੍ਰਸਿੱਧ ਲੇਖਿਕਾ ਅਰੁੰਧਤੀ ਰਾਏ ਹੋਣਗੇ।ਇਸ ਸਮਾਗਮ ਦਾ ਮੁੱਖ ਵਿਸ਼ਾ ‘ਚਣੌਤੀਆਂ ਅਤੇ ਇਨਕਲਾਬੀ ਜਨਤਕ ਟਾਕਰਾ’ ਸਬੰਧੀ ਹੋਵੇਗਾ। ਸਮਾਗਮ ਦੀ ਪ੍ਰਧਾਨਗੀ ਪ੍ਰੋ. ਅਜਮੇਰ ਸਿੰਘ ਔਲਖ, ਡਾ. ਅਰੀਤ, ਅਤਰਜੀਤ, ਡਾ. ਪ੍ਰਮਿੰਦਰ ਸਿੰਘ, ਡਾ. ਰਘਵੀਰ ਕੌਰ, ਗੁਰਮੀਤ ਕਰਨਗੇ। ਗੀਤ ਸੰਗੀਤ ਫੁਲਵਾੜੀ ਕਲਾ ਕੇਂਦਰ, ਲੋਹੀਆਂ (ਜਗੀਰ ਜੋਸ਼ਣ) ਵੱਲੋਂ ਪੇਸ਼ ਕੀਤਾ ਜਾਵੇਗਾ।ਪਲੱਸ ਮੰਚ ਦੇ ਆਗੂ ਨੇ ਸਮੂਹ ਲੋਕਾਂ, ਬੁੱਧੀਜੀਵੀ, ਅਗਾਂਹਵਧੂ ਸਾਹਿਤਕਾਰਾਂ, ਸਭਿਆਚਾਰਕ ਕਾਮਿਆਂ ਨੂੰ ਸਮਾਗਮ ਵਿੱਚ ਪੁੱਜਣ ਦਾ ਪਾਸ਼ ਯਾਦਗਾਰੀ ਕੌਮੰਤਰੀ ਟਰੱਸਟ ਵੱਲੋਂ ਪੁਰਜੋਰ ਸੱਦਾ ਦਿੱਤਾ ਹੈ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media