Tuesday, March 10, 2026

 ਸਰਕਾਰੀ ਕੰਨਿਆ ਹਾਈ ਸਕੂਲ ਅਲਗੋਂ ਕੋਠੀ ਵਿਖੇ ਕਰਵਾਇਆ ਕੁਇਜ਼ ਮੁਕਾਬਲਾ

PPN1908201501
ਅਲਗੋਂ ਕੋਠੀ, 19 ਅਗਸਤ (ਹਰਦਿਆਲ ਸਿੰਘ ਭੈਣੀ) – ਭਾਰਤ ਦੇ 69ਵੇਂ ਅਜ਼ਾਦੀ ਦਿਵਸ ਨੂੰ ਸਮਰਪਿਤ ਇਕ ਪ੍ਰਭਾਵਸ਼ਾਲੀ ਕੁਇਜ਼ ਮੁਕਾਬਲੇ ਦਾ ਆਯੋਜਨ ਸਰਕਾਰੀ ਕੰਨਿਆ ਹਾਈ ਸਕੂਲ ਅਲਗੋਂ ਕੋਠੀ ਜਿਲਾ ਤਰਨ ਤਾਰਨ ਵਿਖੇ ਹੋਇਆ।ਰਾਸ਼ਟਰੀ ਗਾਣ ਤੋਂ ਬਾਅਦ ਇਸ ਮੁਕਾਬਲੇ ਦੀ ਸ਼ੁਰੂਆਤ ਮੌਕੇ ਸਕੂਲ ਦੇ ਮੁੱਖ ਅਧਿਆਪਕ ਸ੍ਰ. ਸੁਭਿੰਦਰ ਜੀਤ ਸਿੰਘ ਨੇ ਅਜ਼ਾਦੀ ਸੰਘਰਸ਼ ਦੀ ਸੰਖੇਪ ਦਾਸਤਾਨ ਵਿਦਿਆਰਥਣਾ ਨਾਲ ਸਾਂਝੀ ਕੀਤੀ ਤੇ ਰਾਸ਼ਟਰੀ ਚਿੰਨਾਂ ਦੇ ਮਹੱਤਵ ਬਾਰੇ ਦੱਸਿਆ।ਇਸ ਕੁਇਜ਼ ਮੁਕਾਬਲੇ ਵਾਸਤੇ ਸਕੂਲ ਵਿੱਚ ਚੱਲ ਰਹੇ ਚਾਰ ਹਾਊਸਾਂ ‘ਤੇ ਅਧਾਰਿਤ ਚਾਰ ਟੀਮਾਂ ਬਣਾਈਆਂ ਗਈਆਂ। ਭਾਰਤ ਦੇ ਅਜ਼ਾਦੀ ਸੰਘਰਸ਼ ਵਿਸ਼ੇ ‘ਤੇ ਪੁੱਛੇ ਗਏ ਵੱਖ ਵੱਖ ਸਵਾਲਾਂ ਦੇ ਜੁਆਬ ਅਲੱਗ ਟੀਮਾਂ ਅਤੇ ਉਥੇ ਹਾਜ਼ਰ ਵਿਦਿਆਰਥਣਾਂ ਨੇ ਬੜੀ ਦਿਲਚਸਪੀ ਨਾਲ ਦਿੱਤੇ। ਕੁਇਜ਼ ਦੌਰਾਨ ਪ੍ਰਸ਼ਨ ਪੁੱਛਣ ਦਾ ਕਾਰਜ ਮੈਡਮ ਦਵਿੰਦਰ ਕੌਰ ਤੇ ਸ੍ਰੀ ਮਹਾਵੀਰ ਕੁਮਾਰ ਨੇ ਬਾਖੂਬੀ ਨੇਪਰੇ ਚਾੜ੍ਹਿਆ।ਰੇਸ਼ਮ ਸਿੰਘ ਜੂਨੀਅਰ ਸਹਾਇਕ ਤੇ ਸੁਖਚੈਨ ਸਿੰਘ ਨੇ ਨਿਰਣਾਕਾਰ ਤੇ ਸਕੋਰਰ ਦੀਆਂ ਭੂਮਿਕਾਵਾਂ ਨਿਭਾਈਆਂ।ਮੈਡਮ ਅਦਿਤੀ ਨੇ ਮੰਚ ਦਾ ਸੰਚਾਲਣ ਬਹੁਤ ਵਧੀਆ ਢੰਗ ਨਾਲ ਕੀਤਾ।ਸਮੁੱਚੇ ਮੁਕਾਬਲੇ ਦੀ ਦੇਖ ਰੇਖ ਤੇ ਇਸ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਣ ਵਿੱਚ ਬਲਜੀਤ ਸਿੰਘ ਪੰਜਾਬੀ ਮਾਸਟਰ ਦੀ ਅਹਿਮ ਭੂਮਿਕਾ ਰਹੀ। ਜੇਤੂ ਟੀਮਾਂ ਤੇ ਹੋਰ ਵਿਦਿਆਰਥਣਾਂ ਨੂੰ ਇਨਾਮ ਵੰਡਣ ਦੀ ਰਸਮ ਸੁਭਿੰਦਰਜੀਤ ਸਿੰਘ ਮੁੱਖ ਅਧਿਆਪਕ ਤੇ ਸਮੂੰਹ ਸਟਾਫ ਨੇ ਅਦਾ ਕੀਤੀ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …

Leave a Reply