
ਸੰਦੌੜ, 25 ਅਗਸਤ (ਹਰਮਿੰਦਰ ਸਿੰਘ ਭੱਟ) – ਮੁਸਲਿਮ ਧਰਮ ਦੀ ਸਭ ਤੋਂ ਅਹਿਮ ਤੇ ਪਵਿੱਤਰ ਮੰਨੀ ਜਾਂਦੀ ਹੱਜ ਯਾਤਰਾ ਤੇ ਜਾਣ ਵਾਲੇ ਪੰਜਾਬ ਭਰ ਵਿਚੋਂ 292 ਹਾਜੀਆਂ ਵਿਚੋਂ ਸੈਂਕੜੇ ਦੇ ਕਰੀਬ ਹਾਜੀਆਂ ਦਾ ਜੱਥਾ ਅੱਜ ਸਥਾਨਕ ਰੇਲਵੇ ਸਟੇਸ਼ਨ ਤੋਂ ਦਾਦਰ ਐਕਸਪ੍ਰੈਸ ਟਰੇਨ ਦਿੱਲੀ ਲਈ ਰਵਾਨਾ ਹੋਇਆ। ਹੱਜ ਯਾਤਰੀਆਂ ਨੁੰ ਦਿੱਲੀ ਲਈ ਰਵਾਨਾ ਕਰਨ ਵਾਸਤੇ ਸੈਂਕੜਿਆਂ ਦੀ ਗਿਣਤੀ ਵਿੱਚ ਉਨ੍ਹਾਂ ਦੇ ਰਿਸ਼ਤੇਦਾਰ ਤੇ ਹੋਰ ਸੱਕੇ ਸੰਬੰਧੀ ਰੇਲਵੇ ਸਟੇਸ਼ਨਾਂ ਤੇ ਪਹੁੰਚੇ ਹੋਏ ਸਨ, ਅਤੇ ਹੱਜ ਯਤਰੀਆਂ ਨੂੰ ਗਲੇ ਮਿਲ ਕੇ ਉਨ੍ਹਾਂ ਦੀ ਯਾਤਰਾ ਸਫਲ ਹੋਣ ਦੀਆਂ ਦੁਆਵਾਂ ਦੇ ਰਹੇ ਸਨ। ਦਾਦਰ ਐਕਸਪ੍ਰੈਸ ਟਰੇਨ ਜਿਵੇਂ ਹੀ ਸਟੇਸ਼ਨ ਤੋਂ ਦਿੱਲੀ ਲਈ ਰਵਾਨਾ ਹੋਈ ਤਾਂ ਪੂਰਾ ਰੇਲਵੇ ਸਟੇਸ਼ਨ ਠਨਾਅਰੇ ਤਕਬੀਰ ਅੱਲਾ-ਹੂ-ਅਕਬਰ ਦੇ ਨਾਅਰਿਆਂੂ ਨਾਲ ਗੂੰਜ ਉਠਿਆ। ਵਰਣਨਯੋਗ ਹੈ ਕਿ ਅਜੀਜਿਆ ਕੈਟਾਗਿਰੀ ਦੇ ਹਾਜੀਆਂ ਦੀ ਫਲਾਇਟ 27 ਅਗਸਤ ਨੂੰ ਦੁਪਹਿਰ 2:30 ਵਜੇ ਦਿੱਲੀ ਹੱਜ ਟਰਮੀਨਲ ਤੋਂ ਸਾਊਦੀ ਅਰਬ ਲਈ ਰਵਾਨਾ ਹੋਵੇਗੀ, ਹਾਜੀਆਂ ਨੂੰ ਇੱਕ ਦਿਨ ਪਹਿਲਾਂ 26 ਅਗਸਤ ਨੂੰ ਦਿੱਲੀ ਪਹੁੰਚ ਕੇ ਅਪਣੇ ਲੋੜੀਂਦੀ ਕਾਗਜੀ ਕਾਰਵਾਈ ਪੂਰੀ ਕਰਨੀ ਹੋਵੇਗੀ, ਇਸ ਤੋਂ ਇਲਾਵਾ ਗਰੀਨ ਕੈਟਾਗਿਰੀ ਦੇ ਹਾਜੀਆਂ ਦੀ ਉਡਾਨ 28 ਅਗਸਤ ਨੂੰ ਰਾਤ ਨੂੰ 9:15 ਵਜੇ ਹੋਵੇਗੀ, ਜਿਸ ਸਬੰਧੀ 27 ਅਗਸਤ ਨੂੰ ਉਨ੍ਹਾਂ ਨੂੰ ਰਿਪੋਰਟ ਕਰਨੀ ਹੋਵੇਗੀ, ਪੱਤਿਆ ਚੱਲਿਆ ਹੈ ਕਿ ਬੀਬੀ ਫਰਜ਼ਾਨਾ ਆਲਮ ਹੱਜ ਦੀ ਪਵਿੱਤਰ ਯਾਤਰਾ ਤੇ ਜਾਣ ਵਾਲੇ ਹਾਜੀਆਂ ਨੂੰ ਏਅਰਪੋਰਟ ਦੇ ਛੱਡਣ ਲਈ ਅਪਣੇ ਇੱਕ ਵਫਦ ਸਮੇਤ ਦਿੱਲੀ ਰਵਾਨਾ ਹੋ ਗਏ। ਇਨ੍ਹਾਂ ਹੱਜ ਯਾਤਰੀਆਂ ਨੂੰ ਮੁਬਾਰਕਬਾਦ ਦੇਣ ਲਈ ਜਿਥੇ ਉਨ੍ਹਾਂ ਦੇ ਰਿਸ਼ਤੇਦਾਰ ਪੁੱਜੇ ਹੋਏ ਸਨ ਉਥੇ ਵੱਖ-ਵੱਖ ਰਾਜਸੀ, ਸਮਾਜ ਸੇਵੀ ਤੇ ਧਾਰਮਿਕ ਜਥੇਬੰਦੀਆਂ ਦੇ ਆਗੂ ਤੇ ਵਰਕਰ ਵੀ ਪੁੱਜੇ ਹੋਏ ਸਨ। ਇਸ ਮੌਕੇ ਆਮ ਆਦਮੀ ਪਾਰਟੀ ਦੇ ਜੋਨ ਇੰਚਾਰਜ਼ ਵਿਜੈ ਚੌਹਾਨ, ਚੋਧਰੀ ਜਮੀਲ-ਉਰ-ਰਹਿਮਾਨ, ਮਹਿਮੂਦ ਅਖਤਰ ਸ਼ਾਦ, ਇਲਯਾਸ ਅਬਦਾਲੀ, ਮੁਹੰਮਦ ਸ਼ਬੀਰ (ਬਿੱਲੂ), ਨਰੇਸ਼ ਕੁਮਾਰ, ਕਾਂਗਰਸੀ ਆਗੂ ਸਰਦਾਰ ਮੁਹੰਮਦ ਦਾਰਾ, ਪੀਸ ਕਮੇਟੀ ਘੱਟ ਗਿਣਤੀ ਵਰਗ ਮਾਲੇਰਕੋਟਲਾ ਦੇ ਕੋਆਰਡੀਨੇਟਰ ਮੁਕੱਰਮ ਸੈਫੀ, ਅਸਲਮ ਨਾਗੀ, ਸ਼੍ਰੋਮਣੀ ਅਕਾਲੀ ਦਲ ਦੇ ਬੀ.ਸੀ ਵਿੰਗ ਦੇ ਪ੍ਰਧਾਨ ਮੁਹੰਮਦ ਹਨੀਫ ਫਾਰੂਕੀ, ਮੁਸਲਿਮ ਸੇਵਾ ਦਲ ਪੰਜਾਬ ਦੇ ਮੀਤ ਪ੍ਰਧਾਨ ਤੇ ਸੀਨੀਅਰ ਅਕਾਲੀ ਆਗੂ ਮੁਹੰਮਦ ਅਨੀਸ ਕਾਕਾ, ਜੁਲਫਕਾਰ ਅਲੀ ਖਾਂ, ਮੁਹੰਮਦ ਗੁਲਜ਼ਾਰ, ਇੰਡੀਅਨ ਯੂਨੀਅਨ ਮੁਸਲਿਮ ਲੀਗ ਪੰਜਾਬ ਦੇ ਸੂਬਾ ਪ੍ਰਧਾਨ ਸ਼੍ਰੀ ਮਹਿਮੂਦ ਅਹਿਮਦ ਥਿੰਦ, ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ। ਇਸ ਮੌਕੇ ਅਲ ਕੁਰਆਨ ਸੁਸਾਇਟੀ ਵੱਲੋਂ ਚਾਹ ਤੇ ਫਰੂਟ ਦਾ ਪ੍ਰਬੰਧ ਵੀ ਕੀਤਾ ਗਿਆ ਸੀ।
Check Also
ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 17 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਦਾ …
Punjab Post Daily Online Newspaper & Print Media