Friday, July 17, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਫਾਈਨ ਆਰਟਸ, ਸੰਗੀਤ, ਥੀਏਟਰ ਗਿੱਧਾ ਤੇ ਭੰਗੜਾ ਵਰਕਸ਼ਾਪ 27 ਅਗਸਤ ਤੋਂ

ਅੰਮ੍ਰਿਤਸਰ, 25 ਅਗਸਤ (ਚਰਨਜੀਤ ਸਿੰਘ ਛੀਨਾ, ਸੁਖਬੀਰ ਸਿੰਘ ਖੁਰਮਨੀਆ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਵੱਲੋਂ ਯੁਵਕ ਮੇਲਿਆਂ ਦੇ ਮੁਕਾਬਲਿਆਂ ਨੂੰ ਧਿਆਨ ਵਿਚ ਰੱਖਦੇ ਹੋਏ ਫਾਈਨ ਆਰਟਸ, ਸੰਗੀਤ, ਥੀਏਟਰ ਅਤੇ ਡਾਂਸ, ਗਿੱਧਾ ਤੇ ਭੰਗੜਾ ਦੇ ਮੁਕਾਬਲਿਆਂ ਵਿਚ ਤਕਨੀਕੀ ਨੁਕਤਿਆਂ ਨੂੰ ਸਾਂਝਾ ਕਰਨ ਲਈ ਵੱਖ-ਵੱਖ ਵਿਸ਼ੇਸ਼ ਵਰਕਸ਼ਾਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਵਰਕਸ਼ਾਪ 27 ਅਗਸਤ ਤੋਂ 2 ਸਤੰਬਰ ਤਕ ਲਾਈ ਜਾਵੇਗੀ।
ਯੁਵਕ ਭਲਾਈ ਵਿਭਾਗ ਵੱਲੋਂ ਯੂਨੀਵਰਸਿਟੀ ਜ਼ੋਨਲ ਅਤੇ ਅੰਤਰ-ਜ਼ੋਨਲ ਯੂਥ ਫੈਸਟੀਵਲ 17 ਸਤੰਬਰ, 2015 ਤੋਂ ਆਯੋਜਿਤ ਕਰਵਾਏ ਜਾ ਰਹੇ ਹਨ। ਫਾਈਨ-ਆਰਟਸ, ਡਾਂਸ, ਗਿੱਧੇ, ਭੰਗੜੇ, ਥੀਏਟਰ, ਗਰੁੱਪ ਸ਼ਬਦ/ਭਜਨ ਵਾਰ ਗਾਇਨ ਤੇ ਕਵੀਸ਼ਰੀ ਆਈਟਮਾਂ ਨਾਲ ਸਬੰਧਿਤ ਵੱਖ-ਵੱਖ ਤਕਨੀਕੀ ਨੁਕਤਿਆਂ ‘ਤੇ ਵਿਚਾਰ ਕੀਤੇ ਜਾਣ ਦੀ ਲੋੜ ਨੂੰ ਮੁੱਖ ਰੱਖਦੇ ਹੋਏ, ਫੈਸਟੀਵਲਾਂ ਦੇ ਆਯੋਜਨ ਤੋਂ ਪਹਿਲਾਂ ਫਾਈਨ-ਆਰਟਸ, ਡਾਂਸ, ਥੀਏਟਰ, ਗਰੁੱਪ ਸ਼ਬਦ/ਭਜਨ, ਵਾਰ ਗਾਇਨ ਤੇ ਕਵੀਸ਼ਰੀ ਆਈਟਮਾਂ ਨਾਲ ਸਬੰਧਿਤ ਵਰਕਸ਼ਾਪ/ਟਰੇਨਿੰਗ ਪ੍ਰੋਗਰਾਮ ਯੂਨੀਵਰਸਿਟੀ ਕੈਂਪਸ ਵਿਖੇ ਆਯੋਜਿਤ ਕਰਾਏ ਜਾ ਰਹੇ ਹਨ
ਡਾਇਰੈਕਟਰ, ਡਾ. ਜਗਜੀਤ ਕੌਰ ਨੇ ਦੱਸਿਆ ਕਿ ਫਾਈਨ ਆਰਟਸ ਵਿਸ਼ੇ ‘ਤੇ ਵਰਕਸ਼ਾਪ 27 ਅਗਸਤ, 2015 ਨੂੰ ਗੁਰੂ ਨਾਨਕ ਭਵਨ ਆਡੀਟੋਰੀਅਮ ਵਿਖੇ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ 28 ਅਗਸਤ ਨੂੰ ਸੰਗੀਤ (ਵਾਰ, ਸ਼ਬਦ ਅਤੇ ਕਵੀਸ਼ਰੀ) ਵਿਸ਼ੇ ‘ਤੇ, 31 ਅਗਸਤ ਨੂੰ ਥਇਏਟਰ ਵਿਸ਼ੇ ‘ਤੇ ਅਤੇ 02 ਸਤੰਬਰ ਨੂੰ ਡਾਂਸ, ਗਿੱਧਾ ਅਤੇ ਭੰਗੜਾ ਵਿਸ਼ੇ ‘ਤੇ ਵਰਕਸ਼ਾਪ ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿਖੇ ਕਰਵਾਈ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਵਰਕਸ਼ਾਪ/ਟਰੇਨਿੰਗ ਪ੍ਰੋਗਰਾਮ ਦੌਰਾਨ ਯੂਨੀਵਰਸਿਟੀ ਨਾਲ ਸਬੰਧਿਤ ਹਰੇਕ ਕਾਲਜ/ਕੈਂਪਸ ਤੋਂ ਆਈਟਮ ਨਾਲ ਸਬੰਧਿਤ ਟੀਚਰ ਇੰਚਾਰਜ, ਵਿਦਿਆਰਥੀ ਤੇ ਟੀਮ ਡਾਇਰੈਕਟਰ ਹਿੱਸਾ ਲੈ ਰਹੇ ਹਨ। ਵਰਕਸ਼ਾਪ ਸਵੇਰੇ 10:00 ਵਜੇ ਤੋਂ ਸ਼ਾਮ 05:00 ਵਜੇ ਤੱਕ ਚੱਲੇਗੀ ਜਿਸ ਦੌਰਾਨ ਆਈਟਮਾਂ ਨਾਲ ਸਬੰਧਿਤ ਖੇਤਰ-ਮਾਹਿਰ ਵੱਖ-ਵੱਖ ਤਕਨੀਕੀ ਨੁਕਤਿਆਂ ‘ਤੇ ਆਪਣੇ ਵਿਚਾਰ ਸਟੇਜ ‘ਤੇ ਸਾਂਝੇ ਕਰਨਗੇ ਤਾਂ ਕਿ ਸਬੰਧਿਤ ਟੀਚਰ ਇੰਚਾਰਜ, ਵਿਦਿਆਰਥੀ ਤੇ ਟੀਮ ਡਾਇਰੈਕਟਰ ਆਈਟਮਾਂ ਦੇ ਨੁਕਤਿਆਂ ਤੋਂ ਭਲੀ-ਭਾਂਤ ਜਾਣੂ ਹੋ ਕੇ ਯੂਥ ਫੈਸਟੀਵਲਾਂ ਵਿਚ ਵਧੀਆਂ ਤੇ ਤਕਨੀਕੀ ਪੱਖੋਂ ਮਜਬੂਤ ਪੇਸ਼ਕਾਰੀਆਂ ਕਰ ਸਕਣ।

Check Also

ਸਰਬਜੋਤ ਸਿੰਘ ਧੰਜਲ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣਾਏ ਜਾਣ ‘ਤੇ ਵਰਕਰ ਖੁਸ਼

ਅੰਮ੍ਰਿਤਸਰ, 16 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀਆਂ …

Leave a Reply