Wednesday, July 22, 2026

ਨੈਤਿਕ ਸਿੱਖਿਆ ਦਾ ਇਮਤਿਹਾਨ ਆਯੋਜਿਤ

PPN2708201503
ਬਠਿੰਡਾ, 27 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਹਰ ਸਾਲ ਦੀ ਤਰ੍ਹਾਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਨੈਤਿਕ ਸਿੱਖਿਆ ਦਾ ਇਮਤਿਹਾਨ ਲਿਆ ਗਿਆ ।ਇਸ ਇਮਤਿਹਾਨ ਲਈ ਰਿਟਾਇਰਡ ਇੰਜ.ਚਰਨਜੀਤ ਸਿੰਘ ਅਤੇ ਲਵਪ੍ਰੀਤ ਸਿੰਘ ਵੱਲੋਂ ਬਤੌਰ ਨਿਗਰਾਨ ਡਿਊਟੀ ਨਿਭਾਈ ਗਈ ।ਇਹ ਇਮਤਿਹਾਨ ਸਕੂਲ ਦੇ ਪ੍ਰਿੰਸੀਪਲ ਦਿਲਬਾਗ ਸਿੰਘ ਤਲਵਾੜ ਅਤੇ ਵਾਇਸ ਪ੍ਰਿੰਸੀਪਲ ਮੈਡਮ ਸ਼ਿੰਦਰਪਾਲ ਕੌਰ ਦੀ ਮੌਜੂਦਗੀ ਵਿੱਚ ਲਿਆ ਗਿਆ । ਇਸ ਵਿੱਚ ਸੀਨੀਅਰ ਗਰੁੱਪ ਦੇ 55 ਅਤੇ ਜੂਨੀਅਰ ਗਰੁੱਪ ਦੇ 125 ਬੱਚਿਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ।ਇਸ ਦੌਰਾਨ ਹੋਰਨਾਂ ਤੋਂ ਇਲਾਵਾ ਬਰਮਜੀਤ ਸਿੰਘ, ਮੈਡਮ ਸੁਖਦੇਵ ਕੌਰ ਅਤੇ ਮੈਡਮ ਸੁਖਜੀਤ ਕੌਰ ਵੀ ਹਾਜ਼ਰ ਸਨ ।

Check Also

ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ

ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …

Leave a Reply