Thursday, July 16, 2026

ਬਾਬਾ ਫਰੀਦ ਮਿਸ਼ਨ ਸੰਸਥਾ ਮਾਨਵਤਾ ਦੀ ਸੇਵਾ ਨੂੰ ਸਮਰਪਿਤ ਬੁਲਾਰੀਆ

PPN0709201517ਅੰਮ੍ਰਿਤਸਰ, 7 ਸਤੰਬਰ (ਸੁਖਬੀਰ ਸਿੰਘ)- ਬਾਬਾ ਫਰੀਦ ਮਿਸ਼ਨ ਸੰਸਥਾ ਜੋ ਕਿ ਪਿਛਲੇ ਕਈ ਸਾਲਾਂ ਤੋਂ ਸਮਾਜਿਕ ਬੁਰਾਈਆਂ ਜਿਵੇਂ ਕਿ ਬਾਲ ਮਜਦੂਰੀ ਗਰੀਬ ਮਜਦੂਰ ਵਰਗ ਦੇ ਬੱਚਿਆਂ ਦੀ ਸੇਵਾ, ਲੋੜਵੰਦ ਅੋਰਤਾਂ, ਲੜਕੀਆਂ ਨੂੰ ਆਤਮ ਨਿਰਭਰ ਬਣਾਉਣ ਲਈ ਅਤੇ ਸਮਾਜ ਵਿੱਚ ਹੋਰ ਬੁਰਾਈਆ ਖਿਲਾਫ ਪਿਛਲੇ ਕਈ ਸਾਲਾਂ ਤੋਂ ਸੰਘਰਸ਼ ਕਰ ਰਹੀ ਹੈ। ਇਸ ਦੀ ਜਿਨ੍ਹੀ ਵੀ ਸ਼ਲਾਘਾ ਕੀਤੀ ਜਾਵੇ ਘੱਟ ਹੈ ਇਹ ਵਿਚਾਰ ਸ਼ੋ੍ਮਣੀ ਅਕਾਲੀ ਦਲ ਦੇ ਹਲਕਾ ਦੱਖਣੀ ਦੇ ਚੀਫ ਪਾਰਲੀਮਾਨੀ ਸਕੱਤਰ ਅਤੇ ਵਿਧਾਇਕ ਸ੍ਰ: ਇੰਦਰਬੀਰ ਸਿੰਘ ਬੁਲਾਰੀਆਂ ਨੇ ਆਪਣੇ ਗ੍ਰਹਿ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਕਹੇ ਉਨ੍ਹਾਂ ਕਿਹਾ ਕਿ ਬਾਬਾ ਫਰੀਦ ਮਿਸ਼ਨ ਸੰਸਥਾ ਦੇ ਚੇਅਰਮੈਨ ਨਰਿੰਦਰ ਸਿੰਘ ਰਾਸ਼ਟਰੀ ਪ੍ਰਧਾਨ ਡਾ. ਸਰਬਜੀਤ ਸਿੰਘ ਸੰਧੂ ਵੱਲੋਂ ਸੰਸਥਾ ਦੀ ਸ਼ੁਰੂਆਤ ਕਰਨ ਅਤੇ ਅੱਜ ਦੇ ਸਮੇਂ ਵਿੱਚ ਬਾਬਾ ਫਰੀਦ ਮਿਸ਼ਨ ਸੰਸਥਾ ਅੰਮ੍ਰਿਤਸਰ ਲੁਧਿਆਣਾ ਅਤੇ ਝਾਰਖੰਡ ਵਿੱਚ ਸਮਾਜ ਦੇ ਗਰੀਬ ਮਜਦੂਰ ਵਰਗ ਦੇ ਲੋਕਾਂ, ਬੱਚਿਆ ਦੀ ਸੇਵਾ ਅਤੇ ਸਿੱਿਖਆ ਨਾਲ ਸੰਬੰਧਤ ਸਾਧਨ ਮੁਹੱਈਆਂ ਕਰਵਾ ਰਹੀ ਹੈ ਅਤੇ ਅੰਮ੍ਰਿਤਸਰ ਵਿੱਚ ਇਨ੍ਹਾਂ ਦੀ ਟੀਮ ਨਾਲ ਵੱਡੀ ਮਾਤਰਾ ਵਿੱਚ ਲੋਕ ਜੁੜ ਰਹੇ ਹਨ। ਸ੍ਰ: ਬੁਲਾਰੀਆਂ  ਨੇ ਕਿਹਾ ਕਿ ਸ਼ੋ੍ਮਣੀ ਅਕਾਲੀ ਦਲ ਵੱਲੋਂ ਆਉਣ ਵਾਲੇ ਸਮੇਂ ਵਿੱਚ ਬਾਬਾ ਫਰੀਦ ਮਿਸ਼ਨ ਸੰਸਥਾ ਦਾ ਆਰਥਿਕ ਅਤੇ ਹਰੇਕ ਪੱਖੋਂ ਸਹਿਯੋਗ ਕੀਤਾ ਜਾਵੇਗਾ । ਇਸ ਮੋਕੇ ਸ੍ਰ: ਪਦਮ, ਸੰਧੂ ਨੇ  ਕਿਹਾ ਕਿ ਆਉਣ ਵਾਲੇ ਸਮੇਂ ਵਿੱਚ  ਬਾਬਾ ਫਰੀਦ ਮਿਸ਼ਨ ਸੰਸਥਾ ਵਲੋਂ ਬੁਲਾਰੀਆ  ਦੇ ਸਹਿਯੋਗ ਸਦਕਾ ਹਲਕਾ ਦੱਖਣੀ ਦੇ ਵਿੱਚ ਗਰੀਬ ਮਜਦੂਰ ਵਰਗ ਦੇ ਬੱਚਿਆ, ਅੋਰਤਾਂ ਅਤੇ ਲੜਕੀਆਂ ਨੂੰ ਸਿੱਖਿਅਤ ਅਤੇ ਆਤਮ ਨਿਰਭਰ ਬਣਾਉਣ ਲਈ ਇੱਕ ਵੱਡੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ।

Check Also

ਸਰਬਜੋਤ ਸਿੰਘ ਧੰਜਲ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣਾਏ ਜਾਣ ‘ਤੇ ਵਰਕਰ ਖੁਸ਼

ਅੰਮ੍ਰਿਤਸਰ, 16 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀਆਂ …

Leave a Reply