ਜੰਡਿਆਲਾ ਗੁਰੂ, 18 ਅਪ੍ਰੈਲ (ਹਰਿੰਦਰਪਾਲ ਸਿੰਘ)- ਕਾਫੀ ਸਮੇਂ ਤੋਂ ਸ਼ਾਂਤ ਪਏ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਹਰਮਿੰਦਰ ਸਿੰਘ ਗਿੱਲ ਨੇ ਜੰਡਿਆਲਾ ਸ਼ਹਿਰ ਵਿਚ ਆਪਣੇ ਪੋਸਟਰ ਲਗਵਾਉਣੇ ਸ਼ੁਰੂ ਕਰ ਦਿੱਤੇ ਹਨ।ਜੰਡਿਆਲਾ ਗੁਰੂ ਜਿਥੇ ਅਜੇ ਤੱਕ ਕਾਂਗਰਸ ਦੀ ਕੋਈ ਸਰਗਰਮੀ ਨਹੀ ਸੀ, ਅਤੇ ਨਾ ਹੀ ਉਸ ਦੇ ਉਮੀਦਵਾਰ ਦੇ ਵੋਟਰਾਂ ਨੂੰ ਦਰਸ਼ਨ ਹੋ ਰਹੇ ਸਨ। ਹੁਣ ਹਰਮਿੰਦਰ ਸਿੰਘ ਗਿੱਲ ਵਲੋਂ ਵੋਟਾਂ ਮੰਗਣ ਲਈ ਅਪਣੇ ਪੋਸਟਰ ਬਾਜ਼ਾਰਾਂ ਵਿਚ ਲਗਾਏ ਜਾ ਰਹੇ ਹਨ, ਉਹ ਵੀ ਰੋਡ ਸ਼ੋਅ ਤੋਂ ਇਕ ਦਿਨ ਪਹਿਲਾਂ ਤਾਂ ਜੋ ਹਰਮਿੰਦਰ ਸਿੰਘ ਗਿੱਲ ਨੂੰ ਜੰਡਿਆਲਾ ਗੁਰੂ ਵਿਚ ਇਕ ਵਾਰ ਦੇਖਣ ਤੋਂ ਬਾਅਦ ਜਨਤਾ ਉਹਨਾਂ ਦੀ ਤਸਵੀਰ ਪੋਸਟਰਾਂ ਉੱਪਰ ਦੇਖ ਸਕਣ। ਇਸ ਮੁਹਿੰਮ ਦੌਰਾਨ ਹਰਮਿੰਦਰ ਸਿੰਘ ਗਿੱਲ ਦੇ ਸਮਰਥਕਾਂ ਨੇ ਸਰਕਾਰੀ ਵਿਭਾਗ ਦੀ ਜਾਇਦਾਦ ਉੱਪਰ ਵੀ ਕਬਜ਼ਾ ਕਰ ਲਿਆ ਗਿਆ ਹੈ, ਜਿਵੇਂ ਦਰਸ਼ਨੀ ਗੇਟ ਨੇੜੇ ਬਿਜਲੀ ਬੋਰਡ ਦੇ ਮੀਟਰਾਂ ਵਾਲੇ ਬਕਸੇ ਉੱਪਰ ਵੀ ਇਸ਼ਤਿਹਾਰ ਲਗਾ ਦਿੱਤੇ ਗਏ ਹਨ।ਬੇਸ਼ੱਕ ਇਸ ਦੀ ਚੋਣ ਕਮਿਸ਼ਨਰ ਵਲੋਂ ਮਨਾਹੀ ਹੈ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸- ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …
Punjab Post Daily Online Newspaper & Print Media