
ਅੰਮ੍ਰਿਤਸਰ, 18 ਅਪ੍ਰੈਲ (ਜਗਦੀਪ ਸਿੰਘ)- ਬਹੁਜਨ ਸਮਾਜ ਪਾਰਟੀ ਦੇ ਅੰਮ੍ਰਿਤਸਰ ਲੋਕ ਸਭਾ ਲਈ ਉਮੀਦਵਾਰ ਸ੍ਰ. ਪ੍ਰਦੀਪ ਸਿੰਘ ਵਾਲੀਆ ਨੇ ਅੱਜ ਗੁੱਡ ਫਰਾਈਡੇਅ ਮੌਕੇ ਸ਼ਹਿਰ ਦੇ ਵੱਖ ਵੱਖ ਗਿਰਜਾਘਰਾਂ ਵਿੱਚ ਜਾ ਕੇ ਦੇਸ਼ ਅਤੇ ਵਿਸ਼ਵ ਭਰ ਸ਼ਾਂਤੀ, ਮਨੁਖੀ ਭਾਈ ਚਾਰੇ ਦੀ ਬਹਾਲੀ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ।ਸ੍ਰ. ਵਾਲੀਆ ਦੇ ਨਾਲ ਪਾਰਟੀ ਦੇ ਜਨਰਲ ਸਕੱਤਰ ਸ੍ਰੀ ਰਵਿੰਦਰ ਹੰਸ, ਰੋਹਿਤ ਖੋਖਰ, ਹਰਜੀਤ ਸਿੰਘ ਅਬਦਾਲ, ਬਖਸੀਸ਼ ਸਿੰਘ ਜੇ.ਈ. ਅਤੇ ਸੈਂਕੜੇ ਪਾਰਟੀ ਵਰਕਰ ਮੌਜੂਦ ਸਨ। ਸ੍ਰ. ਵਾਲੀਆ ਅੱਜ ਮਜੀਠਾ ਰੋਡ ਸਥਿਤ ਸੇਕਰਡ ਹਾਰਟ ਚਰਚ ਅਤੇ ਗੁਮਟਾਲਾ ਰੋਡ ਸਥਿਤ ਗਿਰਜਾਘਰ ਵਿਖੇ ਗਏ।ਵਾਲੀਆ ਨੇ ਮਸੀਹ ਭਾਈ ਚਾਰੇ ਨਾਲ ਸ਼ਾਮਿਲ ਹੋਕੇ ਮਨੁਖਤਾ ਦੇ ਭਲੇ ,ਦੇਸ਼ ਤੇ ਵਿਸ਼ਵ ਭਰ ਵਿਚ ਸ਼ਾਂਤੀ ਅਤੇ ਸਭਦੀ ਦੇਹ ਅਰੋਗਤਾ ਲਈ ਹੋਣ ਵਾਲੀ ਅਰਦਾਸ ਵਿਚ ਸ਼ਮੂਲੀਅਤ ਕੀਤੀ। ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਸ੍ਰੀ ਵਾਲੀਆ ਨੇ ਕਿਹਾ ਕਿ ਹਜ਼ਰਤ ਈਸਾ ਮਸੀਹ ਦਾ ਸਮੁਚਾ ਜੀਵਨ ,ਮਨੁਖਤਾ ਦੀ ਖਿਦਮਤ ਵਿਚ ਗੁਜਰਿਆ ਹੈ ਤੇ ਸਾਨੂੰ ਸਭਨੂੰ ਉਨ੍ਹਾ ਦੇ ਜੀਵਨ ਤੋਂ ਮਨੁਖਤਾ ਦੀ ਸੇਵਾ ਦੀ ਪ੍ਰੇਰਣਾ ਲੈਣੀ ਚਾਹੀਦੀ ਹੈ।
Punjab Post Daily Online Newspaper & Print Media