ਖਾਲੜਾ, 16 ਸਤੰਬਰ (ਲਖਵਿੰਦਰ ਸਿੰਘ ਗੌਲਣ, ਰੰਪਲ ਗੌਲਣ) – ਨੌਜਵਾਨਾ ਨੂੰ ਨਸ਼ਿਆਂ ਵਰਗੇ ਕੋਹੜ ਅਤੇ ਹੋਰ ਸਮਾਜਿਕ ਬੁਰਾਈਆਂ ਤੋ ਦੂਰ ਰੱਖ ਕੇ ਖੇਡਾਂ ਨਾਲ ਜੌੜਨ ਦੇ ਮਕਸਦ ਨਾਲ ਅੱਜ ਪਿੰਡ ਅਮੀਸ਼ਾਹ ਵਿਖੇ ਮੁੱਖ ਸੰਸਦੀ ਸਕੱਤਰ ਪੋ੍ਰ: ਵਿਰਸਾ ਸਿੰਘ ਵਲਟੋਹਾ ਵੱਲੋ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਯਾਦ ਵਿਚ ਕਬੱਡੀ ਅਕੈਡਮੀ ਦਾ ਉਦਘਾਟਨ ਕੀਤਾ ਗਿਆ ।ਇਸ ਮੌਕੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਪੋ੍ਰ: ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਨੌਜਵਾਨਾਂ ਵਿਚ ਖੇਡਾਂ ਪ੍ਰਤੀ ਬਹੁਤ ਉਤਸਾਹ ਭਰਿਆ ਪਿਆ ਹੈ, ਜਿਸ ਦੀ ਵਰਤੋ ਕਰਕੇ ਨੌਜਵਾਨ ਆਪਣੇ ਭਵਿੱਖ ਨੂੰ ਸੁਨਿਹਰਾ ਬਣਾ ਸਕਦੇ ਹਨ । ਉਨਾਂ ਦੱਸਿਆ ਕਿ ਅਕਾਲੀ ਸਰਕਾਰ ਵੱਲੋ ਖੇਡ ਕਲੱਬਾਂ ਨੂੰ ਖੁੱਲੇ ਫੰਡ ਦਿੱਤੇ ਜਾ ਰਹੇ ਹਨ ਇਸ ਮੌਕੇ ਸਾਹਿਬ ਸਿੰਘ ਸਰਪੰਚ, ਸਾਬਕਾ ਸਰਪੰਚ ਮਿਲਖਾ ਸਿੰਘ, ਪ੍ਰਗਟ ਸਿੰਘ ਆੜਤੀਆ, ਮੋਜੂਦਾ ਸਰਪੰਚ ਰਸਾਲ ਸਿੰਘ ਅਮੀਸ਼ਾਹ, ਦਿਲਬਾਗ ਸਿੰਘ, ਨਿਸ਼ਾਨ ਸਿੰਘ ਅਮੀਸ਼ਾਹ, ਬਿੰਦਰ ਅਮੀਸ਼ਾਹ, ਬਲਜਿੰਦਰ ਪਹਿਲਵਾਨ ਅਮੀਸ਼ਾਹ, ਕੱਟੂ ਅਮੀਸ਼ਾਹ ਆਦਿ ਪਤਵੰਤੇ ਹਾਜਿਰ ਸਨ
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …