Tuesday, June 23, 2026

ਮੈਡੀਕਲ ਚੈਕਅੱਪ ਕੈਂਪ ਲਗਾਇਆ ਗਿਆ

PPN1709201506
ਮਾਲੇਰਕੋਟਲਾ (ਸੰਦੌੜ), 16 ਸਤੰਬਰ (ਹਰਮਿੰਦਰ ਸਿੰਘ ਭੱਟ) – ਮਾਲੇਰਕੋਟਲਾ ਤੋਂ ਕੁੱਝ ਦੂਰੀ ਤੇ ਪੈਂਦੇ ਪਿੰਡ ਬਿੰਜੋਕੀ ਖੁਰਦ ਦੇ ਵਸਨੀਕਾਂ ਵੱਲੋਂ ਸਮਾਜ ਸੇਵੀ ਕੰਮਾ ਨੂੰ ਅਗਾਂਹ ਵਧਾਉਂਦਿਆਂ ਡਾ. ਜਮੀਲ ਅਤੇ ਪ੍ਰੋਫੈਸਰ ਅਦਰੀਸ਼ ਦੇ ਮਾਤਾ ਜੀ ਬੀਬੀ ਹਬੀਬਨ ਦੀ ਯਾਦ ਵਿੱਚ ਦੂਸਰਾ ਮੈਡੀਕਲ ਚੈਕਅੱਪ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਸਾਬਕਾ ਸਰਪੰਚ ਹਰਬੰਸ ਸਿੰਘ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਇਸ ਮੌਕੇ ਡਾ.ਮਲਿਕ ਅਤੇ ਡਾ. ਸ਼ਾਹੀਨ ਨੇ ਆਪਣੀ ਟੀਮ ਨਾਲ 215 ਦੇ ਕਰੀਬ ਮਰੀਜ਼ਾਂ ਦਾ ਚੈਕਅੱਪ ਕੀਤਾ ਅਤੇ ਮੁਫਤ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਚੈਕਅੱਪ ਕਰਾਉਦ ਆਏ ਲੋਕਾਂ ਦੇ ਸ਼ੂਗਰ ਅਤੇ ਪੀਲੀਏ ਦੇ ਟੈਸਟ ਵੀ ਕੀਤੇ ਗਏ। ਇਸ ਮੌਕੇ ਮੁਹੰਮਦ ਕਫੀਲ ਪ੍ਰਧਾਨ, ਡਾ.ਜਮੀਲ, ਪ੍ਰੋ.ਅਦਰੀਸ, ਮੁਹੰਮਦ ਸ਼ਫੀਕ, ਰਾਸ਼ਿਦ, ਮੁਹੰਮਦ ਸ਼ਹਿਬਾਜ ਤੋਂ ਇਲਾਵਾ ਪਿੰਡ ਦੇ ਪਤਵੰਤੇ ਸੱਜਣ ਅਤੇ ਮੋਹਤਬਰ ਸ਼ਖਸੀਅਤਾਂ ਹਾਜ਼ਰ ਸਨ।

Check Also

ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ

ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …

Leave a Reply