Monday, April 6, 2026

ਪੁਲਿਸ ਵਲੋਂ ਲੁਟੇਰਿਆਂ ਖਿਲਾਫ ਕਾਰਵਾਈ ਨਾ ਕਰਨ ਦਾ ਪੱਤਰਕਾਰ ਨੇ ਲਾਇਆ ਦੋਸ਼

PPN2509201514ਜੰਡਿਆਲਾ ਗੁਰੂ, 25 ਸਤੰਬਰ (ਵਰਿੰਦਰ ਸਿੰਘ) – ਜੰਡਿਆਲਾ ਗੁਰੁ ਵਿੱਚ ਲਗਾਤਾਰ ਹੋਈਆਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਵਿੱਚ ਲੁਟੇਰਿਆਂ ਦਾ ਸ਼ਿਕਾਰ ਹੋਏ ਪੰਜਾਬੀ ਅਖਬਾਰ ਦੇ ਪੱਤਰਕਾਰ ਹਰਿੰਦਰਪਾਲ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਹੈਰਾਨੀ ਪ੍ਰਗਟ ਕਰਦੇ ਹੋਏ ਦੱਸਿਆ ਕਿ 20 ਦਿਨ ਬੀਤ ਜਾਣ ‘ਤੇ ਵੀ ਅਜੇ ਤੱਕ ਪੁਲਿਸ ਵਲੋਂ ਕੋਈ ਤਸੱਲੀਬਖਸ਼ ਜੁਆਬ ਨਹੀਂ ਦਿੱਤਾ ਜਾ ਰਿਹਾ, ਜਦੋਂ ਕਿ ਡੀ. ਐਸ. ਪੀ ਜੰਡਿਆਲਾ ਨੂੰ ਦਿੱਤੀ ਦਰਖਾਸਤ ਵਿੱਚ ਮੋਟਰਸਾਈਕਲ ਦਾ ਨੰਬਰ ਪੀ ਬੀ 46 ਡੀ 3484 ਤੋਂ ਇਲਾਵਾ ਮੋਟਰਸਾਈਕਲ ਸਵਾਰ ਲੁਟੇਰਿਆਂ ਦੀਆਂ ਫੋਟੋਆਂ, ਜਿਨਾਂ ਵਿੱਚ ਇੱਕ ਅੋਰਤ ਵੀ ਸ਼ਾਮਿਲ ਸੀ, ਪੁਲਿਸ ਨੂੰ ਦਿਖਾਈਆਂ ਗਈਆਂ ਸਨ।ਪੱਤਰਕਾਰ ਹਰਿੰਦਰਪਾਲ ਸਿੰਘ ਨੇ ਕਿਹਾ ਕਿ ਅਗਰ ਪੁਲਿਸ ਨੂੰ ਸਾਰੇ ਸਬੂਤ ਦੇਣ ਤੋਂ ਬਾਅਦ ਵੀ ਲੁਟੇਰਿਆਂ ਨੂੰ ਕਾਬੂ ਨਹੀਂ ਕੀਤਾ ਜਾ ਰਿਹਾ ਤਾਂ ਫਿਰ ਆਮ ਪਬਲਿਕ ਨਾਲ ਜੋ ਰੋਜ਼ਾਨਾ ਘਟਨਾਵਾਂ ਵਾਪਰ ਰਹੀਆਂ ਹਨ।ਉਹਨਾਂ ਨੂੰ ਫਿਰ ਇਨਸਾਫ ਕਿਥੋਂ ਮਿਲ ਸਕਦਾ ਹੈ ? ਥਾਣਾ ਜੰਡਿਆਲਾ ਗੁਰੂ ਦੇ ਐਸ. ਐਚ. ਓ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਦੱਸਿਆ ਕਿ ਡੀ. ਐਸ. ਪੀ ਦਫਤਰ ਤੋਂ ਦਰਖਾਸਤ ਉਹਨਾਂ ਨੂੰ ਮਿਲ ਗਈ ਹੈ, ਜਲਦੀ ਹੀ ਜਾਂਚ ਪੜਤਾਲ ਉਪਰੰਤ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ।ਜੰਡਿਆਲਾ ਪ੍ਰੈਸ ਕਲੱਬ ਦੇ ਪ੍ਰਧਾਨ ਵਰਿੰਦਰ ਸਿੰਘ ਮਲਹੋਤਰਾ ਨੇ ਡੀ. ਆਈ. ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਤੋਂ ਇਲਾਵਾ ਐਸ. ਐਸ. ਪੀ ਦਿਹਾਤੀ ਪੁਲਿਸ ਜਿਲ੍ਹਾ ਅੰਮ੍ਰਿਤਸਰ ਸ੍ਰ: ਜਸਦੀਪ ਸਿੰਘ, ਡੀ.ਐਸ. ਪੀ ਜੰਡਿਆਲਾ ਸ੍ਰ: ਭਗਵੰਤ ਸਿੰਘ ਕੋਲੋਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਲੁਟੇਰਿਆਂ ਨੂੰ ਕਾਬੂ ਕਰਕੇ ਪੱਤਰਕਾਰ ਨੂੰ ਇਨਸਾਫ ਦਿੱਤਾ ਜਾਵੇ ਤਾਂ ਜੋ ਲੁੱਟ ਖੋਹ ਦੀ ਸ਼ਿਕਾਰ ਹੋਈ ਬਾਕੀ ਜਨਤਾ ਨੂੰ ਵੀ ਇਨਸਾਫ ਦੀ ਕੋਈ ਉਮੀਦ ਨਜ਼ਰ ਆ ਸਕੇ।

Check Also

ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …

Leave a Reply