Sunday, December 22, 2024

ਝਨੇਰ ਟੂਰਨਾਮੈਂਟ ‘ਤੇ ਨੌਜਵਾਨ ਜਾਫੀ ਆਸੂ ਨੇ ਸਕੂਟਰ ਤੇ ਕੀਤਾ ਕਬਜ਼ਾ

PPN2709201506
ਕੁੱਪ ਕਲਾਂ ਸੰਦੌੜ, 27 ਸਤੰਬਰ (ਹਰਮਿੰਦਰ ਸਿੰਘ ਭੱਟ) – ਪਿੰਡ ਝਨੇਰ ਵਿਖੇ ਸਵ:ਰਮਨਦੀਪ ਸਿੰਘ ਦੀ ਯਾਦ ਵਿੱਚ ਤੀਜਾ ਇੱਕ ਦਿਨਾ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ ਜਿਸ ਦਾ ਉਦਘਾਟਨ ਸਵ: ਰਮਨਦੀਪ ਦੇ ਪਿਤਾ ਸੁਖਦੇਵ ਸਿੰਘ ਅਤੇ ਰਾਜੇਸ ਸਰਮਾ ਮਨੈਜਰ ਐਚ.ਡੀ.ਐਫ.ਸੀ ਬੈਂਕ ਸੰਦੌੜ ਨੇ ਕੀਤਾ ਕਬੱਡੀ 60 ਕਿਲੋ. ਦਾ ਪਹਿਲਾਂ ਇਨਾਮ ਪਿੰਡ ਝਨੇਰ ਦੂਸਰਾ ਇਨਾਮ ਪਿੰਡ ਦੁਲਮਾ ਦੀ ਟੀਮ ਨੇ ਹਾਸਲ ਕੀਤਾ ।ਕਬੱਡੀ ਇੱਕ ਪਿੰਡ ਉਪਨ ਵਿੱਚ ਪਹਿਲਾ ਇਨਾਮ ਸੀਰਾ ਕਨੈਡਾ ਵੱਲੋ ਦਿੱਤਾ ਗਿਆ ਜਿਸ ਵਿੱਚ ਪਿੰਡ ਝਨੇਰ ਦੀ ਟੀਮ ਨੇ ਪਹਿਲਾ ਸਥਾਨ ਪਾਪਤ ਕੀਤਾ ਅਤੇ ਦੂਸਰਾ ਸਥਾਨ ਤੇ ਪਿੰਡ ਕਲਸੀਆ ਟੀਮ ਰਹੀ ।ਇਸ ਤਰ੍ਰਾ ਹੀ ਟੂਰਨਾਮੈਟ ਦੋਰਾਨ ਬੈਸਟ ਰੈਡਰ ਅਤੇ ਜਾਫੀ ਨੂੰ ਬਜਾਜ ਚੇਤਕ ਸਕੂਟਰ ਅਮਨਾ ਈਟਲੀ ਅਤੇ ਕਮਲਦੀਪ ਕਨੈਡਾ ਵੱਲੋ ਦਿੱਤਾ ਗਿਆ ਜਿਸ ਵਿੱਚ ਬੈਸਟ ਰੈਡਰ ਕਾਕਾ ਪੱਤੜ ਅਤੇ ਬੈਸਟ ਜਾਫੀ ਪਿੰਡ ਝਨੇਰ ਦੇ ਹੀ ਇੱਕ ਮੁਸਲਮਾਨ ਪਰਿਵਾਰ ਜੋ ਕਿ ਲਗਾਤਾਰ ਤਿੰਨ ਪੁਸਤਾ ਤੋ ਆਪਣੀ ਮਾਂ ਖੇਡ ਕਬੱਡੀ ਨੂੰ ਸਮਰਪਿਤ ਕਾਦਰ ਖਾਂ ਪੁੱਤਰ ਦਿਲਵਰ ਖਾਂ ਦੇ ਸਪੁੱਤਰ ਆਸੂ ਖਾਂ ਝਨੇਰ ਨੇ ਆਪਣੇ ਨਾ ਕੀਤਾ ਇਸ ਟੂਰਨਾਮੈਟ ਦੀ ਸ਼ਾਨ ਨੂੰ ਵਧਾਉਣ ਲਈ ਅਨਾਊਸਰ ਰੁਪਿੰਦਰ ਜਲਾਲ, ਪ੍ਰਿਤਪਾਲ ਚੀਮਾਂ ਨੇ ਆਪਣੀ ਭੂਮਿਕਾ ਵਾਖੁਬੀ ਨਭਾਈ ਗਰੈਡ ਫੀਨਾਲੇ ਦੇ ਤੀਸਰੇ ਸਥਾਨ ਰਹੇ ਨਵਦੀਪ ਪਿਪਨੀ ਨੇ ਟੂਰਨਾਮੈਟ ਵਿੱਚ ਆਪਣੇ ਗੀਤਾ ਰਾਹੀ ਦਰਸਕਾ ਨੂੰ ਕੀਲੀ ਰੱਖਿਆ ।ਇਸ ਮੌਕੇ ਟੂਰਨਾਮੈਟ ਦੀ ਸ਼ਾਨ ਨੂੰ ਵਧਾਉਣ ਲਈ ਪਹੁੰਚੇ ਸੱਜਣਾ ਚ ਚੈਅਰਮੈਨ ਡਾ. ਜਗਤਾਰ ਸਿੰਘ, ਕੁਲਵਿੰਦਰ ਸਿੰਘ ਝਨੇਰ ਬਲਾਕ ਪ੍ਰਧਾਨ ਇੰਦਰਜੀਤ ਸਿੰਘ ਉਪਲ, ਪ੍ਰਿਤਪਾਲ ਸਿੰਘ ਰਤਨ, ਅੰਤਰਰਾਸ਼ਟਰੀ ਕਬੱਡੀ ਖਿਡਾਰੀ ਦਿਲਵਰ ਖਾਂ, ਪ੍ਰੇਮ ਝਨੇਰ ਅਤੇ ਲਾਲੀ ਝਨੇਰ ਤੋ ਇਲਾਵਾ ਜਿੰਦਰ ਉਪਲ, ਹਰਪ੍ਰੀਤ ਫੌਜੀ, ਵਿੱਕੀ, ਲਖਵਿੰਦਰ ਸਿੰਘ, ਜਸਪਾਲ ਪੰਚ, ਰਣਜੀਤ ਸਿੰਘ, ਚਮਕੌਰ ਸਿੰਘ ਕੌਰਾ, ਦਵਿੰਦਰ ਚੀਹਲ, ਮਹਿੰਦਰ ਸਿੰਘ ਅਤੇ ਡਾ. ਭੀਮ ਤੋ ਇਲਾਵਾ ਵੱਡੀ ਗਿਣਤੀ ਵਿੱਚ ਪੱਤਵਾਤੇ ਸੱਜਣ ਮੌਜੂਦ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply