Wednesday, March 18, 2026

ਪਾਣੀ ਵਾਲੀਆਂ ਬੱਸਾਂ ਤਾਂ ਬਹੁਤ ਚੱਲ ਗਈਆਂ ਜ਼ਰਾ, ਲਿੰਕ ਸੜਕਾਂ ਵੱਲ ਵੀ ਧਿਆਨ ਦੇਵੋ – ਫੋਜੀ

Balwinder Fauji

ਤਰਸਿੱਕਾ, ਟਾਂਗਰਾ, 18 ਨਵੰਬਰ (ਕੰਵਲ ਜੋਧਾ ਨਗਰੀ, ਸੁਖਦੇਵ ਸਿੰਘ)- ਰਾਜ ਨਹੀ ਸੇਵਾ ਦੇ ਨਾਅ੍ਰਰੇ ਲਾਉਣ ਵਾਲੀ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਹਰ ਦਿਨ ਵਿਕਾਸ ਕਰਨ ਦੇ ਦਾਅਵੇ ਕਰਦੀ ਨਹੀ ਥੱਕਦੀ।ਅਤੇ ਕਦੇ ਪੰਜਾਬ ਨੂੰ ਕੈਲੇਫੋਰਨੀਆ ਅਤੇ ਕਦੀ ਨਹਿਰਾਂ ਵਿੱਚ ਬੱਸਾਂ ਚਲਾਉਣ ਦੇ ਦਾਅਵੇ ਕਰਦੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹਕੀਕਤ ਵਿੱਚ ਪੰਜਾਬ ਦੀਆਂ ਲਿੰਕ ਸੜਕਾਂ ਵੱਲ ਵੀ ਧਿਆਨ ਦੇ ਕੇ ਵੇਖ ਲੈਣ ਕਿ ਪੰਜਾਬ ਕੈਲੇਫੋਰਨੀਆ ਦੀ ਜਗ੍ਹਾ ਤੇ ਬਿਹਾਰ ਦਾ ਰੂਪ ਤਾਂ ਧਾਰਨ ਨਹੀਂ ਕਰਦਾ ਜਾ ਰਿਹਾ।ਇਹਨਾ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਹਲਕਾ ਜੰਡਿਆਲਾ ਗੁਰੂ ਤੇ ਬਲਾਕ ਤਰਸਿੱਕਾ ਦੇ ਸਰਕਲ ਇੰਚਾਰਜ ਬਲਵਿੰਦਰ ਸਿੰਘ ਫੋਜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਉਨਾਂ ਕਿਹਾ ਕਿ ਕਸਬਾ ਟਾਂਗਰਾ ਤੋਂ ਲਿੰਕ ਸੜਕ ਜੋ ਕਿ ਕਈ ਪਿੰਡਾਂ ਨੂੰ ਜੋੜਦੀ ਹੋਈ ਤਰਸਿੱਕਾ ਤੋਂ ਖੁਜਾਲਾ ਅਤੇ ਤਰਸਿੱਕਾ ਵਾਇਆ ਭੱਟੀ ਕੇ ਸੈਦਪੁਰ ਤੱਕ ਜਾਂਦੀ ਦੀ ਹਾਲਤ ਇਹ ਹੈ ਕਿ ਸੜਕ ਤਾਂ ਕਿਤੇ-ਕਿਤੇ ਹੀ ਹੈ।ਬਾਕੀ ਸਾਰੇ ਫੁੱਟ-ਫੁੱਟ ਟੋਏ ਪੈ ਗਏ ਹਨ।ਪਰ ਪਿਛਲੇ ਕਈ ਸਾਲਾਂ ਤੋਂ ਇਹਨਾ ਸੜਕਾਂ ਵੱਲ ਪੰਜਾਬ ਸਰਕਾਰ ਧਿਆਨ ਨਹੀ ਦੇ ਰਹੀ ਅਤੇ ਆਉਦੇ ਜਾਂਦੇ ਰਾਹਗੀਰ ਕਈ ਵਾਰ ਹਾਦਸਿਆਂ ਦਾ ਸ਼ਿਕਾਰ ਬਣੇ ਆਪਣੀਆਂ ਲੱਤਾਂ ਬਾਂਹਾਂ ਤੁੜਵਾ ਚੁੱਕੇ ਹਨ।ਅਸਂੈਬਲੀ ਚੋਣਾਂ ਦੌਰਾਨ ਹਲਕਾ ਜੰਡਿਆਲਾ ਗੁਰੁ ਦੇ ਵਿਧਾਇਕ ਨੇ ਇਸ ਸੜਕ ਨੂੰ ਪੱਕਾ ਤੇ ਚੋੜਾ ਕਰਨ ਦੇ ਦਾਅਵਿਆ ਨਾਲ ਲੋਕਾਂ ਤੋ ਵੋਟਾਂ ਬਟੋਰ ਕੇ ਮੁੜ ਇਸ ਸੜਕ ਵੱਲ ਕਿਸੇ ਨੇ ਧਿਆਨ ਨਹੀ ਦਿੱਤਾ।ਉਹਨਾਂ ਨੇ ਉਪ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਅਖਬਾਰਾਂ ਵਿੱਚ ਵਿਕਾਸ ਦੇ ਨਾਅਰੇ ਮਾਰਨੇ ਛੱਡ ਕੇ ਪਹਿਲਾਂ ਲੋਕਾਂ ਦੀਆਂ ਪ੍ਰੇਸ਼ਾਨੀਆ ਨੂੰ ਮੁੱਖ ਰੱਖਦੇ ਹੋਏ ਲਿੰਕ ਸੜਕਾਂ ਵੱਲ ਧਿਆਨ ਦੇਣ।ਇਥੇ ਜਿਕਰਯੋਗ ਹੈ ਕਿ ਕੁੱਝ ਮਹੀਨੇ ਪਹਿਲਾ ਮੁੱਖ ਮੰਤਰੀ ਵੱਲੋ ਰੱਖੇ ਸੰਗਤ ਦਰਸ਼ਨ ਦੌਰਾਨ ਹੇਠਲੇ ਅਧਿਕਾਰੀਆਂ ਨੇ ਸੜਕਾਂ ਦੇ ਟੋਇਆਂ ਵਿੱਚ ਮਿੱਟੀ ਪਾ ਕੇ ਪੱਧਰਾ ਕਰ ਦਿੱਤਾ ਸੀ।ਹੁਣ ਉਹਨਾਂ ਟੋਇਆਂ ਵਿੱਚੋਂ ਮਿੱਟੀ ਉੱਡ ਕੇ ਆਉਦੇ ਜਾਂਦੇ ਰਾਹਗੀਰਾਂ ‘ਤੇੇ ਪੈ ਰਹੀ ਹੈ, ਪਰ ਮੁੱਖ ਮੰਤਰੀ ਵੱਲੋ ਉਦਂੋ ਕਾਗਜ਼ਾ ਵਿੱਚ ਹੀ ਹਲਕੇ ਦੇ ਪਿੰਡਾਂ ਨੂੰ ਕਰੋੜਾਂ ਦੀਆਂ ਗ੍ਰਾਂਟਾਂ ਵੰਡ ਦਿੱਤੀਆਂ, ਪਰ ਸੜਕਾਂ ਬਾਰੇ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਨੇ ਕੋਈ ਵੀ ਗ੍ਰਾਂਟ ਜਾਰੀ ਨਹੀ ਕੀਤੀ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply