Friday, June 19, 2026

ਅਰੁਣ ਜੇਤਲੀ ਪੰਜਾਹ ਹਜ਼ਾਰ ਤੋਂ ਵੱਧ ਵੋਟਾਂ ਦੀ ਲੀਡ ਲੈਕੇ ਜਿੱਤਣਗੇ- ਸੋਨੂੰ ਜੰਡਿਆਲਾ

PPN240404

ਜੰਡਿਆਲਾ ਗੁਰੂ,  25 ਅਪ੍ਰੈਲ (ਹਰਿੰਦਰਪਾਲ ਸਿੰਘ) –  ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਸ੍ਰੋਮਣੀ ਅਕਾਲੀ ਦਲ ਭਾਜਪਾ ਦੇ ਸਾਂਝੇ ਉਮੀਦਵਾਰ ਅਤੇ ਭਾਜਪਾ ਆਗੂ ਅਰੁਣ ਜੇਤਲੀ ਪੰਜਾਹ ਹਜ਼ਾਰ ਤੋਂ ਵੱਧ ਵੋਟਾਂ ਦੀ ਲੀਡ ਲੈਕੇ ਜਿੱਤਣਗੇ।  ਉਕਤ ਸ਼ਬਦਾ ਦਾ ਪ੍ਰਗਟਾਵਾਂ ਕਰਦੇ ਹੋਏ ਸੋਨੂੰ ਜੰਡਿਆਲਾ ਜਿਲਾ ਜਨਰਲ ਸਕੱਤਰ ਯੂਥ ਅਕਾਲੀ ਦਲ ਐਸ ਸੀ / ਬੀ ਸੀ ਵਿੰਗ ਨੇ ਹਲਕੇ ਵਿਚ ਗੁਰਪ੍ਰਤਾਪ ਸਿੰਘ ਟਿੱਕਾ ਨਾਲ ਚੋਣ ਮੀਟਿੰਗ ਉਪਰੰਤ ਕਿਹਾ ਕਿ ਜਨਤਾ ਕਾਗਰਸ ਵਲੋਂ ਕੀਤੇ ਘੋਟਾਲਿਆ ਅਤੇ ਮਹਿੰਗਾਈ ਤੋਂ ਦੁੱਖੀ ਹੋ ਚੁੱਕੀ ਹੈ ਹੁਣ ਜਨਤਾ ਕੇਂਦਰ ਵਿਚ ਬਦਲਾਅ ਚਾਹੁੰਦੀ ਹੈ ਜੋ ਕਿ 16 ਮਈ ਤੋਂ ਬਾਅਦ ਹੋਣ ਜਾ ਰਿਹਾ ਹੈ।  ਉਹਨਾ ਕਿਹਾ ਕਿ ਯੂਥ ਅਕਾਲੀ ਦਲ ਦੇ ਕੋਮੀ ਪ੍ਰਧਾਨ ਬਿਕਰਮ ਸਿੰਘ ਮਜੀਠੀਆ ਵਲੋਂ ਵਰਕਰਾ ਦੀਆ ਲਗਾਈਆ  ਗਈਆ ਡਿਊਟੀਆ ਦੇ ਅਨੁਸਾਰ ਯੂਥ ਵਰਕਰ ਅਪਨੀ ਤਨਦੇਹੀ ਨਾਲ ਡਿਊਟੀ ਨਿਭਾਅ ਰਹੇ ਹਨ।

Check Also

ਕਥਾਕਾਰ ਦੀਪ ਦੇਵਿੰਦਰ ਸਿੰਘ ਨੂੰ ਗਹਿਰਾ ਸਦਮਾ, ਵੱਡੇ ਭਰਾ ਦਾ ਦੇਹਾਂਤ

ਅੰਮ੍ਰਿਤਸਰ, 18 ਜੂਨ (ਜਗਦੀਪ ਸਿੰਘ) – ਪੰਜਾਬੀ ਕਹਾਣੀਕਾਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਦਫਤਰ …

Leave a Reply