Sunday, September 8, 2024

ਮਿਸ਼ਨ ਕੰਪਾਊਂਡ ਵਾਸੀਆਂ ਨੇ ਪਾਦਰੀ ਡੈਨੀਅਲ ਮੱਲ ‘ਤੇ ਤੰਗ ਪ੍ਰੇਸ਼ਾਨ ਕਰਨ ਅਤੇ ਧਮਕੀਆਂ ਦੇਣ ਦਾ ਲਾਇਆ ਦੋਸ਼

PPN250403
ਜੰਡਿਆਲਾ ਗੁਰੂ  25 ਅਪ੍ਰੈਲ  (ਹਰਿੰਦਰਪਾਲ ਸਿੰਘ)-  ਬੀਤੇ ਦਿਨੀ ਮਿਸ਼ਨ ਕੰਪਾਉੂਂਡ ਵਿਚ ਇਕ ਲੜਕੀ ਨਾਲ ਛੇੜਛਾੜ ਦਾ ਮਾਮਲਾ ਅਖ਼ਬਾਰਾਂ ਵਿਚ ਸੁਰਖੀਆਂ ਬਣਨ ਤੋਂ ਬਾਅਦ ਕੰਪਸਊਂਡ ਵਿਚ ਸਥਿਤ ਚਰਚ ਦੇ ਪਾਦਰੀ ਡੈਨੀਅਲ ਮੱਲ ਵਲੋਂ ਪੁਲਿਸ ਚੋਂਕੀ ਜੰਡਿਆਲਾ ਗੁਰੂ ਵਿਚ ਮੋਹਤਬਰਾਂ ਵਿਅਕਤੀਆ ਵਿਚ ਬੈਠਕੇ ਗਲਤੀ ਦਾ ਅਹਿਸਾਸ ਕਰਦੇ ਹੋਏ ਰਾਜੀਨਾਮਾ ਕਰ ਲਿਆ ਸੀ। ਪਰ ਰਾਜੀਨਾਮਾ ਕਰਨ ਤੋਂ ਕੁਝ ਘੰਟਿਆ ਬਾਅਦ ਹੀ ਪਾਦਰੀ ਨੇ ਮਿਸ਼ਨ ਕੰਪਾਊਂਡ ਵਿਚ ਰਹਿੰਦੇ 10, 15 ਪਰਿਵਾਰ ਦੇ ਮੈਂਬਰਾਂ ਨੂੰ ਧਮਕੀਆ ਦੇਣੀਆ ਸ਼ੁਰੂ ਕਰ ਦਿੱਤੀਆਂ ਕਿ ਤੁਸੀ ਲੜਕੀ ਨਾਲ ਛੇੜਛਾੜ ਦੇ ਮਾਮਲੇ ਵਿਚ ਲੜਕੀ ਦੇ ਪਰਿਵਾਰ ਨਾਲ ਤੁਰੇ ਹੋ, ਇਸ ਲਈ ਮੈਂ ਤੁਹਾਨੂੰ ਕੰਪਾਊਂਡ  ਤੋਂ ਬਾਹਰ ਕੱਢ ਦਿਆਂਗਾ।ਪੁਲਿਸ ਸਟੇਸ਼ਨ ਜੰਡਿਆਲਾ ਗੁਰੂ ਅਤੇ ਬਿਸ਼ਪ ਸਾਹਿਬ ਡਾਇਉਸੀਸ ਆੱਫ ਅੰਮ੍ਰਿਤਸਰ ਸੀ ਐਨ ਆਈ ਨੂੰ ਦਿੱਤੀ ਦਰਖਾਸਤ ਵਿਚ ਮੁਹੱਲਾ ਨਿਵਾਸੀਆਂ  ਨੇ ਮੰਗ ਕੀਤੀ ਕਿ ਪਾਦਰੀ ਡੈਨੀਅਲ ਮੱਲ ਦੀ ਮੋਜੂਦਗੀ ਵਿਚ ਸਾਨੂੰ ਜਾਨ ਤੋਂ ਖਤਰਾ ਹੈ। ਮੁਹੱਲਾ ਨਿਵਾਸੀਆਂ ਨੇ ਦਰਖਾਸਤ ਵਿਚ ਦੱਸਿਆ  ਕਿ ਡੈਨੀਅਲ ਮੱਲ 15, 20 ਗੁੰਡਾ ਅਨਸਰਾਂ ਨੂੰ ਲਿਆ ਕੇ ਕੰਪਾਊਂਡ ਵਿਚ ਸਾਡੇ ਉੱਪਰ ਰੋਅਬ ਪਾਦਾ ਹੈ।ਬਿਸ਼ਪ ਪੀ. ਕੇ ਸਾਮੰਤਾ ਰਾਇ ਨੂੰ ਲਿਖੀ ਚਿੱਠੀ ਵਿਚ ਪਰਿਵਾਰਾਂ ਨੇ ਦੱਸਿਆ ਕਿ ਡੈਨੀਅਲ ਮੱਲ ਨੇ ਸੰਨ 2009 ਵਿਚ ਕੰਪਾਊਂਂਡ ਦਾ ਦਰੱਖਤ  ਕਟਵਾਕੇ ਉਸਦੇ ਪੈਸਿਆਂ ਵਿਚ ਹੇਰਾ ਫੇਰੀ ਕੀਤੀ ਹੈ। 2010ਵਿਚ ਸਾਰੇ ਸ਼ਹਿਰ ਤੋਂ ਕੀਤੀ ਉਗਰਾਹੀ ਵਿਚ ਵੀ ਲੱਖਾਂ ਰੁਪਏ ਦਾ ਘਪਲਾ ਹੈ।ਚਰਚ ਦਾ ਪਾਦਰੀ ਬਾਹਰ ਦੇ ਲੋਕਾਂ ਨੂੰ ਬੇਅਰਿੰਗ ਕਾੱਲਜ ਅਤੇ ਸੀ. ਐਸ. ਸੀ ਵਿਚ ਦਾਖਲਾ ਲੈਣ ਲਈ ਨਜ਼ਾਇਜ਼ ਮੈਬਰਸ਼ਿਪ ਸਰਟੀਫਿਕੇਟ 7, 7 ਹਜ਼ਾਰ ਰੁਪਏ ਲੈ ਕੇ ਪਿਛਲੀਆਂ ਤਰੀਕਾਂ ਵਿਚ ਮੈਬਰਸ਼ਿਪ ਦਿੰਦਾ ਹੈ।ਕੰਪਾਊਂਡ ਦੇ ਪਰਿਵਾਰ ਵਾਲਿਆਂ ਖਿਲਾਫ ਝੂਠੀਆ ਦਰਖਾਸਤਾਂ ਦਿੰਦਾ ਰਹਿੰਦਾ ਹੈ। ਪੈਸਾ ਅਤੇ ਬਦਮਾਸ਼ਾਂ ਦਾ ਡਰ ਪਾ ਕੇ ਗਰੀਬ ਪਰਿਵਾਰਾਂ ਨੂੰ ਤੰਗ ਪ੍ਰੇਸ਼ਾਨ ਅਤੇ ਧਮਕੀਆ ਦਿੰਦਾ ਹੈ। ਇਸਦਾ ਸਾਂਢੂ ਵੀ ਇਸਦੇ ਕਹਿਣ ਤੇ ਮੁਹੱਲਾ ਨਿਵਾਸੀਆ ਨੂੰ ਸ਼ਰਾਬ ਪੀ ਕੇ ਗਾਲਾਂ ਕੱਢਦਾ ਰਹਿੰਦਾ ਹੈ।ਮੁਹੱਲਾ ਨਿਵਾਸੀਆਂ  ਵਿਚ ਪ੍ਰਦੀਪ,  ਨੀਟੂ,  ਸੀਤਾ,  ਦੀਪ,  ਬੱਬਲੀ,  ਸੋਨੀਆ,  ਸਪਨਾ, ਵੀਨਸ,  ਕੰਚਨ,  ਰੋਸ਼ਨੀ,  ਵੀਸ਼ੂ,  ਰਾਜ਼ੇਸ਼, ਅਸ਼ੀਸ਼, ਨੈਨਸੀ, ਅਰੀਸ਼ਮਾ, ਅਰਮਾਨ, ਜਤਿੰਦਰ, ਪਰਵੀਨ, ਜੀਨਤ, ਜਗੀਰੋ, ਸਾਖੀ,  ਰਾਣੀ,  ਅਮਰਨਾਥ, ਦਵਿੰਦਰ,  ਪ੍ਰਕਾਸ਼, ਚਰਨਜੀਤ ਕੋਰ,  ਸੂਰਜ, ਪੂਰੋ  ਆਦਿ ਵਲੋਂ ਕੀਤੇ ਦਸਤਖਤਾਂ ਵਿਚ ਪੁਲਿਸ ਸਟੇਸ਼ਨ ਪਾਦਰੀ ਡੈਨੀਅਲ ਮੱਲ ਕੋਲੋ ਜਾਨ ਮਾਲ ਦਾ ਖਤਰਾ ਅਤੇ ਬਿਸ਼ਪ ਡਾਇਉਸਿਸ ਆੱਫ ਅਮ੍ਰਿਤਸਰ ਕੋਲੋ ਪਾਦਰੀ ਨੂੰ ਬਦਲਣ ਦੀ ਮੰਗ ਕੀਤੀ ਹੈ।ਪਾਦਰੀ ਦਾ ਪੱਖ ਜਾਨਣ ਲਈ ਪੱਤਰਕਾਰਾਂ ਦੀ ਟੀਮ ਜਿਸ ਵਿਚ ਚੈਨਲ ਦੇ ਪੱਤਰਕਾਰ ਵੀ ਸਨ ਜਦ ਮਿਸ਼ਨ ਕੰਪਾਊਂਡ ਵਿਚ ਸਥਿਤ ਉਸਦੇ ਘਰ ਗਏ ਤਾਂ ਪਾਦਰੀ ਡੈਨੀਅਲ ਮੱਲ ਨੇ ਪ੍ਰਿਂੰਟ ਮੀਡੀਆ ਦੇ ਪੱਤਰਕਾਰਾਂ ਨੂੰ ਧਮਕੀਆਂ ਦਿੰਦੇ ਹੋਏ ਕਿਹਾ ਕਿ ਪਹਿਲਾਂ ਵੀ ਤੁਸੀ ਮੇਰੀ ਖ਼ਬਰ ਲਗਾਈ ਸੀ,  ਤੁਹਾਡੀ  ‘ਪੱਤਰਕਾਰੀ’  ਨੂੰ ਵੀ ਮੈਂ ਦੇਖ ਲਵਾਂਗਾ ਜਦੋਂ ਕਿ ਪਾਦਰੀ ਦੇ ਘਰ ਗਏ ਪੱਤਰਕਾਰਾਂ ਦੀ ਟੀਮ ਵਿਚੋਂ ਪਹਿਲਾਂ ਕਿਸੇ ਵੀ ਪੱਤਰਕਾਰ ਜਾਂ ਚੈਨਲ ਵਾਲੇ ਨੇ ਕੋਈ ਵੀ ਖਬਰ ਨਹੀ ਲਗਾਈ ਸੀ ਪਰ ਪਾਦਰੀ ਦੀ ਗਲਤ ਸ਼ਬਦਵਾਲੀ ਸੁਣ ਕੇ ਪ੍ਰਿਂੰਟ ਮੀਡੀਆ ਨੇ ਵਾਪਿਸ ਆਉਣਾ ਠੀਕ ਸਮਝਿਆ।

Check Also

ਖ਼ਾਲਸਾ ਕਾਲਜ ਵਿਖੇ ‘ਵਿੱਤੀ ਖੇਤਰ ਲਈ ਲੋੜੀਂਦੇ ਹੁਨਰ’ ਬਾਰੇ ਓਰੀਐਂਟੇਸ਼ਨ ਪ੍ਰੋਗਰਾਮ

ਅੰਮ੍ਰਿਤਸਰ, 7 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਵੱਲੋਂ …

Leave a Reply