Friday, November 22, 2024

ਹਰ ਹਰ ਤੋ ਥਰ-ਥਰ ਹੋ ਗਏ ਹਨ ਭਾਜਪਾਈ ਅਤੇ ਅਕਾਲੀ ਡਾ. ਦਲਜੀਤ ਸਿੰਘ

ਮੋਦੀ ਦਾ ਤੂਫਾਨੀ ਦੌਰੇ ਦਾ ਖਰਚਾ ਕਿਹੜੇ ਖਾਤੇ ਵਿਚ ਜਮ੍ਹਾਂ ਹੋਵੇਗਾ

PPN240405

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ)-  ਅੰਮ੍ਰਿਤਸਰ ਤੋ ਆਪ ਦੇ ਲੋਕ ਸਭਾ ਉਮੀਦਵਾਰ, ਪਦਮਸ੍ਰੀ ਵਿਸ਼ਵ ਪ੍ਰਸਿਧ ਅੱਖਾਂ ਦੇ ਵਿਸ਼ੇਸ਼ਯ ਡਾ. ਦਲਜੀਤ ਸਿੰਘ ਅੱਜ ਬੋਲੇ ਕਿ ”ਅਰੂਣ  ਜੇਤਲੀ ਨੇ ਸੰਕਟ ਮੋਚਨ ਸਮਝ ਕੇ ਮੋਦੀ ਨੂੰ ਅੰਮ੍ਰਿਤਸਰ ਬੁਲਾ ਤਾਂ ਲਿਆ ਹੈ ਪਰ ਸੱਚ ਇਹੀ ਹੈ ਕਿ ਇਥੇ ਭਾਜਪਾ ਅਤੇ ਅਕਾਲੀ ਡਰ ਤੋ ਥਰ ਥਰ ਕੰਬ ਰਹੇ ਹਨ ਅਤੇ ਉਨ੍ਹਾਂ ਦਾ ਡਰ ਨਾ ਹੀ ਹਰ ਸਕੇਗਾ। ਅੰਮ੍ਰਿਤਸਰ ਦੇ ਲੋਕ ਉਹੀ ਪੁਰਾਣੇ ਗਿਸੇ-ਪਿੱਟੇ ਚੇਹਰੇ ਵੇਖ-ਵੇਖ ਥੱਕ ਗਏ ਹਨ ਅਤੇ ਹੁਣ ਉਨ੍ਹਾਂ ਦਾ ਰੁਝਾਨ ਇਕ ਨਵੇ ਬੇਦਾਗ ਚੇਹਰੇ ਵੱਲ ਹੈ ਅਤੇ ਉਹ ਚੇਹਰਾ ਹੈ ਆਪ ਦਾ।” ਇਸ ਵਾਰ ਅੰਮ੍ਰਿਤਸਰ ਦੇ ਵੋਟਰ ਖਾਸ ਕਰ ਨੌਜਵਾਨ ਬਿਲਕੁਲ ਖਾਮੋਸ਼ ਹਨ। ਡਾ. ਦਲਜੀਤ ਸਿੰਘ ਬੋਲੇ, ”ਮੇਰਾ ਵੋਟਰ ਪੜ੍ਹਿਆ ਲਿਖਿਆ ਹੈ ਅਤੇ ਇਸ ਗੱਲ ਤੋਂ ਪਰੇਸ਼ਾਨ ਹੈ ਕਿ ਇਥੇ ਬਿਨ੍ਹਾਂ ਰਿਸ਼ਵਤ ਅਤੇ ਸਿਫਾਰਿਸ਼ ਦੇ ਕੋਈ ਨੌਕਰੀ, ਕੋਈ ਕੰਮ ਨਹੀ। ਉਹ ਹੁਣ ਇਹ ਸਮਝ ਗਿਆ ਹੈ ਕਿ ਇਕ ਨਵਾ ਨਿਜ਼ਾਮ ”ਬਨਾਉਣਾ ਹੋਵੇਗਾ ਤਦ ਹੀ ਇਨ੍ਹਾਂ ਨੂੰ ਇਨਸਾਫ ਮਿਲੇਗਾ।” ਬੀ.ਜੇ.ਪੀ. ਦਾ ਡਰ ਤਾਂ ਇਥੋ ਦਿਖਦਾ ਹੈ ਬਾਲੀਵੁਡ ਦੇ ਤਮਾਮ ਗਿਸੇ-ਪਿੱਟੇ ਅਭਿਨੇਤਾ ਉਨ੍ਹਾਂ ਅੰਮ੍ਰਿਤਸਰ ਨੂੰ ਗਿਰੀ ਤੇ ਲਗਾ ਰੱਖਿਆ ਹੈ, ”ਕੀ ਅਸਰ ਹੈ ਕਿਸੇ ਸੁਨੀਲ ਸ਼ੈਟੀ, ਪ੍ਰੀਤੀ ਸਪਰੂ ਅਤੇ ਪੂਨਮ ਢਿਲੋ ਦਾ ਅੰਮ੍ਰਿਤਸਰ ਵਿਚ। ਵਿਵੇਕ ਉਬਰਾਏ ਵਰਗੇ ਤਾਂ ਕੱਦੀ ਭਾਜਪਾ ਤੇ ਕੱਦੀ ਕਾਂਗਰਸ ਦਾ ਪ੍ਰਚਾਰ ਕਰ ਰਹੇ ਹਨ। ਜੇਤਲੀ ਇਨ੍ਹਾਂ ਪ੍ਰੀਕ੍ਰਿਆ ਦੇ ਚੇਹਰਿਆਂ ਦੇ ਬਲ ਤੇ ਚੌਣਾਂ ਜਿੱਤਣਾ ਚਾਹੁੰਦਾ ਹੈ ਜਦਕਿ ਇਕ ਨਵਜੋਤ ਸਿਧੂ ਹੀ ਕਾਫੀ ਹੁੰਦਾ ਉਨ੍ਹਾਂ ਲਈ ਪ੍ਰਚਾਰ ਲਈ। ਜਦ ਆਪਣੇ ਬੇਟੇ ਵਰਗੇ ਸਿਧੂ ਨੂੰ ਨਹੀ ਮਨਾ ਸਕੇ ਤਾਂ ਹੋਰ ਕਿਸੇ ਨੂੰ ਕੀ ਮਨਾਉਣਗੇ। ਮੈ ਤਾਂ ਸੁਣਿਆ ਹੈ ਕਿ ਅੰਮ੍ਰਿਤਸਰ ਦੇ ਲੋਕ ਮਜੀਠਿਆ, ਜੋਸ਼ੀ ਅਤੇ ਚੁਗ ਦੀ ਇਨ੍ਹੀਆਂ ਸ਼ਿਕਾਇਤਾਂ ਲੇ ਕੇ ਜਾਂਦੇ ਹਨ ਹਰ ਰੋਜ਼ ਜੇਤਲੀ ਦੇ ਕੋਲ ਵੀ ਉਨ੍ਹਾਂ ਦੇ ਕੰਨ ਪਕ ਗਏ ਹਨ ਸੁਣ ਸੁਣ ਕੇ ਪਰ ਇਹ ਬੇਚਾਰੇ ਮਜਬੂਰ ਹਨ।” ”ਮਜੀਠੀਆ ਦੇ ਡਰ ਦਾ ਤਾਂ ਇਹ ਹਾਲ ਹੈ ਕਿ ਉਹ ਆਪਣੀ ਭੈਣ ਹਰਸਿਮਰਤ ਦੇ ਲਈ ਵੀ ਨਹੀ ਜਾ ਸਕੇ ਬਠਿੰਡਾ। ਉਨ੍ਹਾਂ ਨੂੰ ਡਰ ਸਤਾ ਰਿਹਾ ਹੈ ਕਿ ਕਿੱਤੇ ਅੰਮ੍ਰਿਤਸਰ ਤੋ ਜੇਤਲੀ ਬਹੁਤ ਭਾਰੀ ਵੋਟਾਂ ਤੋਂ ਹਾਰ ਗਿਆ ਤਾਂ ਉਨ੍ਹਾਂ ਦਾ ਖੁਦ ਦਾ ਰਾਜਨੈਤਿਕ ਭਵਿੱਖ ਦਾ ਕੀ ਹੋਵੇਗਾ।” ਅਗੇ ਉਹ ਜੇਤਲੀ ਦੇ ਚੌਣ ਖਰਚ ਤੇ ਟਿੱਪਣੀ ਕਰਦੇ ਹੋਏ ਬੋਲੇਠ ”ਇਹ ਤਾਂ ਬੇਇਨਤਹਾ ਖਰਚ ਕੀਤਾ ਜਾ ਰਿਹਾ ਹੈ ਨਰਿੰਦਰ ਮੋਦੀ ਦੀ ਰੈਲੀ ਤੇ, ਇਸ ਦਾ ਕਿਸ ਖਾਤੇ ਵਿਚ ਜੋੜ ਹੋਵੇਗਾ? ਸ਼ਾਮਿਆਣਾ ਸਟੇਜ਼, ਕੁਰਸੀਆਂ ਅਤੇ ਹੋਰ ਸਜਾਵਟ ਸਭ ਲੋਕਾਂ ਦੇ ਸਾਮਨੇ ਹੈ? ਕੀ ਚੋਣ ਆਯੋਗ ਇਸ ਦਾ ਸਗਿਆਨ ਲਵੇਗਾ? ਕੀ ਇਸ ਲਈ ਜੇਤਲੀ ਸਾਹਬਿ ਆਪਣੇ ਚੌਣ ਦਾ ਖਰਚਾ ਲੁਕਾ ਰਹੇ ਹਨ ਕਿਉਕਿ ਇਸ ਵਿਚ ਮੋਦੀ ਦੀ ਰੈਲੀ ਦਾ ਬੇਇਨਤਹਾ ਖਰਚ ਜੋੜਨਾ ਹੋਵੇਗਾ?” ਅਗੇ ਵਿਅੰਗ ਕਰਦੇ ਹੋਏ ਡਾਕਟਰ ਸਾਹਿਬ ਬੋਲੇ, ”ਅੰਮ੍ਰਿਤਸਰ ਅੱਜ ਚੋਰਾਂ ਬਦਮਾਸ਼ਾਂ ਦੇ ਹਵਾਲੇ ਹੈ, ਇਸ ਦਾ ਭਾਵੇ ਘਰ ਲੁੱਟ ਲੋ, ਜਿਸਦਾ ਚਾਹੋ ਪਰਸ ਖੋਹ ਲੋ। ਕੋਈ ਪੁਲਿਸ ਵਾਲਾ ਆਪਣੀ ਡਿਊਟੀ ਤੇ ਨਹੀ, ਸਾਰੇ ਰਣਜੀਤ ਐਵੀਨਿਊ ਦੇ ਚਾਰੋ ਪਾਸੇ ਤੈਨਾਤ ਹਨ ਕਿ ਅੱਜ ਦੇ ਦਿਨ ਅਤੇ ਰਾਤ ਆਮ ਆਦਮੀ ਦੀ ਸੁਰਖਿਆ ਦੀ ਜਰੂਰਤ ਨਹੀ ਹੈ? ਲੋਕ ਚਾਹੇ ਲੁਟੇ ਜਾਣ, ਵੀ.ਆਈ.ਪੀ. ਲੋਕਾਂ ਨੂੰ ਹਜਾਰਾਂ ਸੁਰਖਿਆ ਗਾਰਡ ਚਾਹੀਦੇ ਹਨ। ਇਸ ਨੂੰ ਆਖਦੇ ਅੰਧੇਰ ਨਗਰੀ ਚੋਪਟ ਰਾਜ।”

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply