ਜੰਡਿਆਲਾ ਗੁਰੂ, 25 ਅਪ੍ਰੈਲ (ਹਰਿੰਦਰਪਾਲ ਸਿੰਘ) – ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਸ੍ਰੋਮਣੀ ਅਕਾਲੀ ਦਲ ਭਾਜਪਾ ਦੇ ਸਾਂਝੇ ਉਮੀਦਵਾਰ ਅਤੇ ਭਾਜਪਾ ਆਗੂ ਅਰੁਣ ਜੇਤਲੀ ਪੰਜਾਹ ਹਜ਼ਾਰ ਤੋਂ ਵੱਧ ਵੋਟਾਂ ਦੀ ਲੀਡ ਲੈਕੇ ਜਿੱਤਣਗੇ। ਉਕਤ ਸ਼ਬਦਾ ਦਾ ਪ੍ਰਗਟਾਵਾਂ ਕਰਦੇ ਹੋਏ ਸੋਨੂੰ ਜੰਡਿਆਲਾ ਜਿਲਾ ਜਨਰਲ ਸਕੱਤਰ ਯੂਥ ਅਕਾਲੀ ਦਲ ਐਸ ਸੀ / ਬੀ ਸੀ ਵਿੰਗ ਨੇ ਹਲਕੇ ਵਿਚ ਗੁਰਪ੍ਰਤਾਪ ਸਿੰਘ ਟਿੱਕਾ ਨਾਲ ਚੋਣ ਮੀਟਿੰਗ ਉਪਰੰਤ ਕਿਹਾ ਕਿ ਜਨਤਾ ਕਾਗਰਸ ਵਲੋਂ ਕੀਤੇ ਘੋਟਾਲਿਆ ਅਤੇ ਮਹਿੰਗਾਈ ਤੋਂ ਦੁੱਖੀ ਹੋ ਚੁੱਕੀ ਹੈ ਹੁਣ ਜਨਤਾ ਕੇਂਦਰ ਵਿਚ ਬਦਲਾਅ ਚਾਹੁੰਦੀ ਹੈ ਜੋ ਕਿ 16 ਮਈ ਤੋਂ ਬਾਅਦ ਹੋਣ ਜਾ ਰਿਹਾ ਹੈ। ਉਹਨਾ ਕਿਹਾ ਕਿ ਯੂਥ ਅਕਾਲੀ ਦਲ ਦੇ ਕੋਮੀ ਪ੍ਰਧਾਨ ਬਿਕਰਮ ਸਿੰਘ ਮਜੀਠੀਆ ਵਲੋਂ ਵਰਕਰਾ ਦੀਆ ਲਗਾਈਆ ਗਈਆ ਡਿਊਟੀਆ ਦੇ ਅਨੁਸਾਰ ਯੂਥ ਵਰਕਰ ਅਪਨੀ ਤਨਦੇਹੀ ਨਾਲ ਡਿਊਟੀ ਨਿਭਾਅ ਰਹੇ ਹਨ।
Check Also
ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ
ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …