ਅੰਮ੍ਰਿਤਸਰ, 25 ਨਵੰਬਰ (ਜਗਦੀਪ ਸਿੰਘ ਸੱਗੂ)- ਕੇਂਦਰੀ ਪੰਜਾਬੀ ਲੇਖਕ ਸਭਾ ਦੇ ਕਾਰਜਕਾਰਨੀ ਮੈਂਬਰ, ਲੋਕ ਪਖੀ ਸ਼ਾਇਰ ਅਤੇ ਜਥੇਬੰਦਕ ਆਗੂ ਸ੍ਰੀ ਮੱਖਣ ਕੋਹਾੜ ‘ਤੇ ਪਿਛਲੇ ਦਿਨੀਂ ਹੋਏ ਜਾਨ ਲੇਵਾ ਹਮਲੇ ਦੀ ਸਾਹਿਤਕ ਅਤੇ ਸਭਿਆਚਾਰਕ ਜਥੇਬੰਦੀਆਂ ਦੇ ਆਗੂਆਂ ਵੱਲੋਂ ਜੋਰਦਾਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਕੇਂਦਰੀ ਸਭਾ ਦੇ ਮੀਤ ਪ੍ਰਧਾਨ ਦੀਪ ਦਵਿੰਦਰ ਸਿੰਘ, ਜਨਵਾਦੀ ਲੇਖਕ ਸੰਘ ਦੇ ਪ੍ਰਧਾਨ ਦੇਵ ਦਰਦ, ਆਲਮੀ ਪੰਜਾਬੀ ਵਿਰਾਸਤ ਫਾਊਂਡੇਸ਼ਨ ਦੇ ਪ੍ਰਧਾਨ ਭੁਪਿੰਦਰ ਸੰਧੂ, ਡਾ. ਹਜ਼ਾਰਾ ਸਿੰਘ ਚੀਮਾ, ਨਿਰਮਲ ਅਰਪਨ, ਸ਼ੈਲਿੰਦਰਜੀਤ ਸਿੰਘ ਰਾਜਨ, ਡਾ. ਕਸ਼ਮੀਰ ਸਿੰਘ, ਸੁਮੀਤ ਸਿੰਘ, ਸੰਤੋਖ ਸਿੰਘ ਗੋਰਾਇਆ, ਧਰਵਿੰਦਰ ਔਲਖ, ਗੁਰਬਾਜ ਤੋਲਾਨੰਗਲ, ਮਹਾਂਬੀਰ ਗਿੱਲ, ਇੰਦਰ ਸਿੰਘ ਮਾਨ, ਜਗਤਾਰ ਗਿੱਲ, ਹਰਬੰਸ ਸਿੰਘ ਨਾਗੀ, ਜਸਬੀਰ ਝਬਾਲ, ਮਲਵਿੰਦਰ, ਸਰਬਜੀਤ ਸੰਧੂ, ਗੁਰਿੰਦਰ ਮਕਨਾ, ਮਨਮੋਹਨ ਢਿੱਲੋਂ, ਜਸਬੀਰ ਸਿੰਘ ਸੱਗੂ, ਮਨਮੋਹਨ ਬਾਸਰਕੇ, ਹਰਜੀਤ ਸੰਧੂ ਆਦਿ ਸਾਹਿਤਕ ਅਤੇ ਸਭਿਆਚਾਰਕ ਜਥੇਬੰਦੀਆਂ ਦੇ ਆਗੂਆਂ ਨੇ ਸਾਂਝੇ ਤੌਰ ਤੇ ਜਾਰੀ ਬਿਆਨ ਵਿੱਚ ਦੱਸਿਆ ਕਿ ਪੰਜਾਬੀ ਲੇਖਕ ਮੱਖਣ ਕੋਹਾੜ ਤੇ ਹਮਲਾ ਸੱਤਾਧਾਰੀ ਧਿਰ ਵੱਲੋਂ ਲੋਕ ਪਖੀ ਅਵਾਜ਼ ਨੂੰ ਦਬਾਉਣ ਅਤੇ ਕੁਚਲਣ ਦੀ ਕੋਝੀ ਸਾਜਿਸ਼ ਹੈ, ਜਿਸਦਾ ਅਗਾਂਹਵਧੂ ਲੋਕ ਹਿਤੈਸ਼ੀ ਜਥੇਬੰਦੀਆਂ ਇਕੱਠੀਆਂ ਹੋ ਕੇ ਮੂੰਹ ਤੋੜਵਾਂ ਜਵਾਬ ਦੇਣ ਲਈ ਮਜ਼ਬੂਰ ਹੋਣਗੀਆਂ। ਹਾਜ਼ਰ ਆਗੂਆਂ ਮੰਗ ਕੀਤੀ ਕਿ ਮੱਖਣ ਕੋਹਾੜ ‘ਤੇ ਹੋਏ ਹਮਲੇ ਦੇ ਜਿੰਮੇਵਾਰ ਮੁਲਜ਼ਮਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਵੱਧ ਰਹੀ ਗੁੰਡਾਗਰਦੀ ਨੂੰ ਨਕੇਲ ਪੈਅ ਸਕੇ।
Check Also
ਵਿਧਾਇਕ ਡਾ. ਗੁਪਤਾ ਨੇ ‘ਲੋਕ ਮਿਲਨੀ’ ਪ੍ਰੋਗਰਾਮ ਦੌਰਾਨ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ
50 ਤੋਂ ਵੱਧ ਪਰਿਵਾਰ ਰਵਾਇਤੀ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਅੰਮ੍ਰਿਤਸਰ, …
Punjab Post Daily Online Newspaper & Print Media