
ਬਟਾਲਾ, 5 ਦਸੰਬਰ (ਨਰਿੰਦਰ ਸਿੰਘ ਬਰਨਾਲ)- ਜਿਲ੍ਹਾ ਸਿਖਿਆ ਅਫਸਰ ਸੰਕੈਡਰੀ ਗੁਰਦਾਸਪੁਰ ਸ੍ਰੀ ਅਮਰਦੀਪ ਸਿੰਘ ਸੈਣੀ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਉਪ ਜਿਲ੍ਹਾ ਸਿਖਿਆ ਅਫਸਰ ਸ੍ਰੀ ਭਾਰਤ ਭੂਸ਼ਨ ਨੇ ਸਰਕਾਰੀ ਕੰਨਿਆ ਸੀਨੀਅਰ ਸੰਕੈਡਰੀ ਸਕੂਲ ਬਟਾਲਾ ਦੀਆਂ ਡੀ. ਡੀ. ਓ ਪਾਵਰਾਂ ਸੰਭਾਲ ਲਈਆਂ ਹਨ।ਇਸ ਮੌਕੇ ਇੰਦਰਜੀਤ ਵਾਲੀਆ ਸੇਵਾ ਮੁਕਤ ਪ੍ਰਿੰਸੀਪਲ, ਪ੍ਰਿੰਸੀਪਲ ਅਨਿਲ ਸਰਮਾ, ਵਰਿੰਦਰ ਰੰਧਾਵਾ, ਜਸਮੀਤ ਕੌਰ, ਵਨੀਤਾ, ਸੁਮਨ ਬਾਲਾ, ਹਰਪ੍ਰੀਤ ਸਿੰਘ,ਜੀਵਨ ਸਿੰਘ,ਅਮਨਦੀਪ ਸਿੰਘ, ਚਰਨਜੀਤ ਸਿੰਘ, ਹਰੀ ਉਮ, ਰੂਪ ਸਿੰਘ, ਹਰਪ੍ਰੀਤ ਸਿੰਘ, ਸੁਭਾਸ਼ ਚੰਦਰ, ਕਰਨਪਾਲ ਸਿੰਘ, ਕਮਲੇਸ਼ ਕੌਰ, ਸੁਨੀਤਾ ਸ਼ਰਮਾ, ਰਾਜ ਸ਼ਰਮਾ, ਪਰਜਜੀਤ ਕੌਰ, ਰਾਜ ਬੀਰ ਕੌਰ,ਜਤਿੰਦਰ ਕੌਰ, ਸੁਖਪਾਲ ਕੌਰ, ਅਨੀਤਾ, ਸੀਮਾ ਕੁਮਾਰੀ, ਸੁਮਨ ਬਾਲਾ ਤੇ ਹਿੰਦੀ ਮਿਸਟ੍ਰੈਸ ਰਜਨੀ ਬਾਲਾ ਤੋ ਇਲਾਵਾ ਸਮੂਹ ਸਟਾਫ ਮੈਬਰ ਹਾਜ਼ਰ ਸਨ।ਜਿਕਰਯੋਗ ਹੈ ਸਰਕਾਰੀ ਕੰਨਿਆ ਸਕੂਲ ਬਟਾਲਾ ਵਿਖੇ ਸ੍ਰੀ ਮਤੀ ਇੰਦਰਜੀਤ ਵਾਲੀਆ ਦੀ ਸੇਵਾ ਮੁਕਤੀ ਕਾਰਨ ਇਹ ਪ੍ਰਿੰਸੀਪਲ ਦੀ ਪੋਸਟ ਖਾਲੀ ਹੋਈ ਸੀ।
Punjab Post Daily Online Newspaper & Print Media