ਨਵੀਂ ਦਿੱਲੀ, 11 ਦਸੰਬਰ (ਅੰਮ੍ਰਿਤ ਲਾਲ ਮੰਨਣ)- ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਤਿਲਕ ਨਗਰ ਦੇ ਚੇਅਰਮੈਨ ਵੱਜੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਜਗਦੀਪ ਸਿੰਘ ਕਾਹਲੋਂ ਨੇ ਅਹੁਦਾ ਸੰਭਾਲ ਲਿਆ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਜੁਆਇੰਟ ਸਕੱਤਰ ਅਮਰਜੀਤ ਸਿੰਘ ਪੱਪੂ, ਦਿੱਲੀ ਕਮੇਟੀ ਮੈਂਬਰ ਗੁਰਬਚਨ ਸਿੰਘ ਚੀਮਾ, ਹਰਜਿੰਦਰ ਸਿੰਘ ਅਤੇ ਰਵੇਲ ਸਿੰਘ ਨੇ ਕਾਹਲੋਂ ਨੂੰ ਫੁੱਲਾਂ ਦਾ ਗੁਲਦਸਤਾ ਅਤੇ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ। ਸਿਰਸਾ ਨੇ ਕਾਹਲੋਂ ਦੀ ਕਾਬਲਿਅਤ, ਇਮਾਨਦਾਰੀ, ਜੂਝਾਰੂ ਸ਼ਖਸ਼ੀਅਤ ਅਤੇ ਸਮਾਜਿਕ ਜਥੇਬੰਦੀਆਂ ਨਾਲ ਕਾਹਲੋਂ ਦੀ ਪੁਰਾਣੀ ਸਾਂਝ ਸੱਦਕਾ ਸਕੂਲ ਚੜ੍ਹਦੀਕਲਾ ਵਿਚ ਜਾਉਣ ਦੀ ਵੀ ਆਸ਼ ਜਤਾਈ। ਪੱਪੂ ਨੇ ਕਾਹਲੋਂ ਦੀ ਸਲਾਘਾ ਕਰਦੇ ਹੋਏ ਉਨ੍ਹਾਂ ਨੂੰ ਸਹਿਯੋਗੀਆਂ ਨਾਲ ਵੱਧਿਆ ਤਾਲਮੇਲ ਵਾਲਾ ਕਪਤਾਨ ਵੀ ਦੱਸਿਆ। ਕਾਹਲੋਂ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਦਿੱਲੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦਾ ਸੇਵਾ ਸੌਂਪਣ ਲਈ ਧੰਨਵਾਦ ਪ੍ਰਗਟ ਕਰਦੇ ਹੋਏ ਉਨ੍ਹਾਂ ਦੀਆਂ ਉਮੀਦਾਂ ਤੇ ਖਰੇ ਉਤਰਨ ਦੀ ਵੀ ਆਸ਼ ਜਤਾਈ। ਕਾਹਲੋਂ ਨੇ ਸਕੂਲ ਦੀਆਂ ਪ੍ਰਸਾਸ਼ਨਿਕ ਅਤੇ ਪ੍ਰਬੰਧਕੀ ਢਾਂਚੇ ਵਿਚ ਰਹਿੰਦੀਆਂ ਕਮਿਆਂ ਨੂੰ ਦੂਰ ਕਰਨ ਦੀ ਵੀ ਵੱਚਨਬੱਧਤਾ ਦੋਹਰਾਈ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਕੁਲਵਿੰਦਰ ਕੌਰ, ਅਕਾਲੀ ਆਗੂ ਸਤਪਾਲ ਸਿੰਘ ਚੰਨ, ਆਤਮਾ ਸਿੰਘ ਲੁਬਾਣਾ, ਚਰਨਜੀਤ ਸਿੰਘ ਲਵਲੀ ਸਣੇ ਸਥਾਨਿਕ ਸਿੰਘ ਸਭਾਵਾਂ ਦੇ ਅਹੁੱਦੇਦਾਰ ਸਾਹਿਬਾਨ ਵੱਡੀ ਗਿਣਤੀ ਵਿਚ ਮੌਜ਼ੂਦ ਸਨ।
Check Also
ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …
Punjab Post Daily Online Newspaper & Print Media