ਦੋਸ਼ੀਆਂ ਨੂੰ ਸਜਾ ਦੇਵੋ ਨਹੀਂ ਤਾਂ ਮਾਮਲਾ ਵਿਸ਼ਵ ਭਰ ਦੇ ਮੀਡੀਆ ਵਿਚ ਲੈ ਜਾਇਆ ਜਾਵੇਗਾ

ਬਠਿੰਡਾ, 30 ਅਪ੍ਰੈਲ ( ਜਸਵਿੰਦਰ ਸਿੰਘ ਜੱਸੀ )- ਦੇਰ ਰਾਤੀ ਟ੍ਰਿਬਿਊਨ ਦੇ ਸਟਾਫ਼ ਰਿਪੋਰਟਰ ਦਵਿੰਦਰਪਾਲ ਦੇ ਘਰ ਤੇ ਹੋਏ ਹਮਲੇ ਦੀ ਨਿਖੇਧੀ ਕਰਦਿਆਂ ਆਨ ਲਾਇਨ ਪ੍ਰੈੱਸ ਕਲੱਬ (ਓਪਨ) ਵੱਲੋਂ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ ਹੈ ਤੇ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਤੁਰੰਤ ਹੀ ਜਾਂਚ ਹੋਵੇ ਤੇ ਦੋਸ਼ੀਆਂ ਨੂੰ ਬਖ਼ਸ਼ਿਆ ਨਾ ਜਾਵੇ। ਓਪਨ ਦੇ ਵਿਸ਼ਵ ਪ੍ਰਧਾਨ ਗੁਰਨਾਮ ਸਿੰਘ ਅਕੀਦਾ, ਜਨਰਲ ਸਕੱਤਰ ਸੁਖਨੈਬ ਸਿੱਧੂ, ਖ਼ਜ਼ਾਨਚੀ ਬਲਤੇਜ ਪੰਨੂੰ, ਪ੍ਰੈੱਸ ਸਕੱਤਰ ਕੁਲਦੀਪ ਨੰਗਲ ਨੇ ਕਿਹਾ ਹੈ ਕਿ ਇਹ ਮਾਮਲਾ ਗੰਭੀਰ ਹੈ ਜੋ ਕਿ ਵਿਸ਼ਵ ਪੱਧਰ ਤੇ ਮੀਡੀਆ ਵਿਚ ਕੰਮ ਕਰ ਰਹੇ ਮੀਡੀਆ ਕਰਮੀਆਂ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ, ਅਸਲ ਵਿਚ ਪਹਿਲਾਂ ਪਾਕਿਸਤਾਨ ਨੂੰ ਪੱਤਰਕਾਰਾਂ ਤੇ ਹਮਲੇ ਕਰਨ ਵਾਲੇ ਦੇਸ ਵਜੋਂ ਜਾਣਿਆ ਜਾਂਦਾ ਸੀ ਜਿਸ ਬਾਰੇ ਪਹਿਲਾਂ ਓਪਨ ਵੱਲੋਂ ਕਿਹਾ ਗਿਆ ਸੀ ਕਿ ਪਾਕਿਸਤਾਨ ਤੇ ਪੱਤਰਕਾਰਾਂ ਤੇ ਹੋ ਰਹੇ ਹਮਲਿਆਂ ਬਾਰੇ ਯੂ ਐਨ ਓ ਕੋਈ ਐਕਸ਼ਨ ਲਵੇ, ਇਸੇ ਤਰ੍ਹਾਂ ਹੁਣ ਦੁਨੀਆ ਦੇ ਸਭ ਤੋਂ ਮਹਾਨ ਲੋਕਤੰਤਰ ਦੀ ਉਪਾਧੀ ਹਾਸਲ ਭਾਰਤ ਦੇ ਅਗਾਂਹਵਧੂ ਸੂਬੇ ਵੱਜੋ ਪ੍ਰਚਾਰੇ ਜਾਂਦੇ ਪੰਜਾਬ ਵਿਚ ਜੇਕਰ ਪੱਤਰਕਾਰਾਂ ਤੇ ਹਮਲੇ ਹੋਣ ਲੱਗ ਗਏ ਤਾਂ ਮਾਮਲਾ ਗੰਭੀਰ ਹੀ ਨਹੀਂ ਸਗੋਂ ਬਹੁਤ ਜ਼ਿਆਦਾ ਗੰਭੀਰ ਹੈ। ਇਸ ਕਰਕੇ ਇਹ ਮਾਮਲਾ ਜਲਦੀ ਨਿਪਟਾ ਦੇਣਾ ਚਾਹੀਦਾ ਹੈ ਨਹੀਂ ਤਾਂ ਵਿਸ਼ਵ ਭਰ ਵਿਚ ਇਸ ਮਾਮਲੇ ਨੂੰ ਲੈ ਜਾਕੇ ਪੰਜਾਬ ਸਰਕਾਰ ਵੱਲੋਂ ਮੀਡੀਆ ਤੇ ਕੀਤੇ ਹਮਲੇ ਬਾਰੇ ਚਾਨਣਾ ਪਾਇਆ ਜਾਵੇਗਾ।
Punjab Post Daily Online Newspaper & Print Media