ਅਗਲੀ ਪੜਤਾਲ ਲਈ ਕੇਸ ਆਮਦਨ ਕਰ ਵਿਭਾਗ ਨੂੰ ਸੌਂਪਿਆ
ਬਠਿੰਡਾ, 30 ਅਪ੍ਰੈਲ ( ਜਸਵਿੰਦਰ ਸਿੰਘ ਜੱਸੀ )- ਐਸ.ਡੀ.ਐਮ-ਕਮ-ਸਹਾਇਕ ਰਿਟਰਨਿੰਗ ਅਫਸਰ ਵਿਧਾਨ ਸਭਾ ਹਲਕਾ ਮੌੜ ਪਰਮਦੀਪ ਸਿੰਘ ਨੇ ਦੱਸਿਆ ਕਿ ਨਿਗਰਾਨ ਟੀਮਾਂ ਵੱਲੋਂ ਇੱਕ ਨਾਕੇ ‘ਤੇ ਚੈਕਿੰਗ ਦੌਰਾਨ 20 ਲੱਖ ਰੁਪਏ ਇੱਕ ਪ੍ਰਾਈਵੇਟ ਗੱਡੀ ਵਿੱਚੋਂ ਬਰਾਮਦ ਕੀਤੇ ਹਨ। ਸਹਾਇਕ ਰਿਟਰਨਿੰਗ ਅਫਸਰ ਨੇ ਦੱਸਿਆ 20 ਲੱਖ ਰੁਪਏ ਮਿਲੇ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੁਲੀਸ ਵੱਲੋਂ ਸੂਚਨਾਂ ਦਿੱਤੇ ਜਾਣ ‘ਤੇ ਤੁਰੰਤ ਫਲਾਇੰਗ ਸਕੁਐਡ ਟੀਮ ਨੂੰ ਮੌਕੇ ਵਾਲੀ ਥਾਂ ਭੇਜਿਆ ਗਿਆ । ਉਨ੍ਹਾਂ ਦੱਸਿਆ ਕਿ ਫਲਾਇੰਗ ਸਕੂਐਡ ਟੀਮ ਵੱਲੋਂ ਪੁੱਛਗਿਛ ਦੌਰਾਨ ਕਾਰ ਵਿੱਚ ਸਵਾਰ ਮੁਨੀਸ਼ ਗੋਇਲ ਨਾਮੀ ਵਿਅਕਤੀ ਨੇ ਦੱਸਿਆ ਕਿ ਉਹ ਐਚ.ਡੀ.ਐਫ.ਸੀ ਬੈਂਕ ਦੀ ਮੌੜ ਬ੍ਰਾਂਚ ਦਾ ਸਹਾਇਕ ਮੈਨੇਜਰ ਹੈ ਅਤੇ ਇਹ ਕੈਸ਼ ਬਠਿੰਡਾ ਤੋਂ ਮੌੜ ਬ੍ਰਾਂਚ ਲਈ ਲਿਜਾਂਦਾ ਜਾ ਰਿਹਾ ਹੈ। ਸਹਾਇਕ ਰਿਟਰਨਿੰਗ ਅਫਸਰ ਨੇ ਦੱਸਿਆ ਕਿ ਮੌਕੇ ਉੱਪਰ ਸਬੰਧਤ ਵਿਅਕਤੀ ਵੱਲੋਂ ਕੈਸ਼ ਸਬੰਧੀ ਕੋਈ ਸਬੂਤ ਪੇਸ਼ ਨਾ ਕਰ ਸਕਣ ਕਰਕੇ ਫਲਾਇੰਗ ਸਕੂਐਡ ਵੱਲੋਂ ਇਹ ਮਾਮਲਾ ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਨੂੰ ਸੌਪਿਆਂ ਗਿਆ ਜਿਸਦੀ ਅਗਲੀ ਪੜਤਾਲ ਕੀਤੀ ਜਾ ਰਹੀ ਹੈ।