
ਨਵੀਂ ਦਿੱਲੀ, 25 ਜਨਵਰੀ 2016
ਮੇਰੇ ਪਿਆਰੇ ਦੇਸ਼ ਵਾਸੀਓ,
ਸਾਡੇ ਰਾਸ਼ਟਰ ਦੇ 67ਵੇਂ ਗਣਤੰਤਰ ਦਿਵਸ ਦੀ ਪੂਰਵ ਸੰਧਿਆ ਮੌਕੇ ਮੈਂ ਭਾਰਤ ਅਤੇ ਵਿਦੇਸ਼ਾਂ ਵਿੱਚ ਵਸੇ ਆਪ ਸਭ ਨੂੰ ਹਾਰਦਿਕ ਵਧਾਈ ਦਿੰਦਾ ਹਾਂ।ਮੈਂ ਆਪਣੀਆਂ ਹਥਿਆਰਬੰਦ ਸੈਨਾਵਾਂ,ਅਰਧ ਸੈਨਿਕ ਬਲਾਂ ਅਤੇ ਅੰਦਰੂਨੀ ਸੁਰੱਖਿਆ ਬਲਾਂ ਦੇ ਮੈਂਬਰਾਂ ਨੂੰ ਵਧਾਈ ਦਿੰਦਾ ਹਾਂ।ਮੈਂ ਉਨ੍ਹਾਂ ਬਹਾਦਰ ਸੈਨਿਕਾਂ ਦੇ ਪ੍ਰਤੀ ਸ਼ਰਧਾਂਜ਼ਲੀ ਭੇਂਟ ਕਰਦਾ ਹਾਂ ਜਿਨ੍ਹਾਂ ਨੇ ਭਾਰਤ ਦੀ ਖੇਤਰੀ ਅਖੰਡਤਾ ਦੀ ਰੱਖਿਆ ਕਰਨ ਵਿਧੀ ਸ਼ਾਸਨ ਨੂੰ ਕਾਇਮ ਰੱਖਣ ਲਈ ਆਪਣਾ ਜੀਵਨ ਬਲੀਦਾਨ ਕਰ ਦਿੱਤਾ।
ਪਿਆਰੇ ਦੇਸ਼ ਵਾਸੀਓ,
26 ਜਨਵਰੀ 1950 ਨੂੰ ਸਾਡੇ ਗਣਤੰਤਰ ਦਾ ਜਨਮ ਹੋਇਆ। ਇਸ ਦਿਨ ਅਸੀਂ ਖੁਦ ਨੂੰ ਭਾਰਤ ਦਾ ਸੰਵਿਧਾਨ ਦਿੱਤਾ।ਇਸ ਦਿਨ ਉਨ੍ਹਾਂ ਨੇਤਾਵਾਂ ਦੀ ਆਸਾਧਰਨ ਪੀੜ੍ਹੀ ਦਾ ਵੀਰਤਾਪੂਰਣ ਸੰਘਰਸ਼ ਸਮਾਪਤੀ ‘ਤੇ ਪਹੁੰਚਿਆ ਸੀ, ਜਿਨ੍ਹਾਂ ਨੇ ਦੁਨੀਆ ਦੇ ਸਭ ਤੋਂ ਵਿਸ਼ਾਲ ਲੋਕਤੰਤਰ ਦੀ ਸਥਾਪਨਾ ਲਈ ਬਸਤੀਵਾਦ ‘ਤੇ ਜਿੱਤ ਪ੍ਰਾਪਤ ਕੀਤੀ ਸੀ। ਉਨ੍ਹਾਂ ਨੇ ਰਾਸ਼ਟਰੀ ਏਕਤਾ, ਜੋ ਸਾਨੂੰ ਇੱਥੇ ਤੱਕ ਲੈ ਕੇ ਆਈ ਹੈ,ਦੇ ਨਿਰਮਾਣ ਲਈ ਭਾਰਤ ਦੀ ਹੈਰਾਨੀਜਨਕ ਵਿਭਿੰਨਤਾ ਨੂੰ ਸੂਤਰਬੱਧ ਕਰ ਦਿੱਤਾ। ਉਨ੍ਹਾਂ ਦੁਆਰਾ ਸਥਾਪਤ ਸਥਾਈ ਲੋਕਤੰਤਰ ਸੰਸਥਾਵਾਂ ਨੇ ਸਾਨੂੰ ਪ੍ਰਗਤੀ ਦੇ ਮਾਰਗ ‘ਤੇ ਨਿਰੰਤਰਤਾ ਰਹਿਣ ਦੀ ਸੌਗਾਤ ਦਿੱਤੀ ਹੈ।ਅੱਜ ਭਾਰਤ ਇੱਕ ਵਧ ਰਹੀ ਸ਼ਕਤੀ ਹੈ,ਇੱਕ ਅਜਿਹਾ ਦੇਸ਼ ਜਿਹੜਾ ਵਿਗਿਆਨ,ਤਕਨਾਲੋਜੀ,ਨਵੀਨਤਾ ਅਤੇ ਸਟਾਰਟ-ਅੱਪਸ ਵਿੱਚ ਵਿਸ਼ਵ ਆਗੂ ਦੇ ਰੂਪ ਵਿੱਚ ਤੇਜ਼ੀ ਨਾਲ ਉੱਭਰ ਰਿਹਾ ਹੈ ਅਤੇ ਜਿਸਦੀ ਆਰਥਿਕ ਸਫਲਤਾ ਵਿਸ਼ਵ ਦੇ ਲਈ ਇੱਕ ਰਸ਼ਕ(ਓਨਵੇ) ਹੈ।
ਪਿਆਰੇ ਦੇਸ਼ ਵਾਸੀਓ,
ਸਾਲ 2015 ਚੁਣੌਤੀਆਂ ਦਾ ਵਰ੍ਹਾ ਰਿਹਾ ਹੈ। ਇਸ ਦੌਰਾਨ ਵਿਸ਼ਵ ਅਰਥਵਿਵਸਥਾ ਵਿੱਚ ਮੰਦੀ ਰਹੀ। ਵਸਤੂ ਬਜ਼ਾਰਾਂ ‘ਤੇ ਅਸਥਿਰਤਾ ਛਾਈ ਰਹੀ।ਸੰਸਥਾਗਤ ਕਾਰਵਾਈ ਵਿੱਚ ਅਨਿਸ਼ਚਿਤਤਾ ਆਈ।ਅਜਿਹੇ ਕਠਿਨ ਮਾਹੌਲ ਵਿੱਚ ਕਿਸੇ ਵੀ ਰਾਸ਼ਟਰ ਲਈ ਤਰੱਕੀ ਕਰਨਾ ਅਸਾਨ ਨਹੀਂ ਹੁੰਦਾ।ਭਾਰਤੀ ਅਰਥਵਿਵਸਥਾ ਨੂੰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।ਨਿਵੇਸ਼ਕਾਂ ਦੀ ਅਸ਼ੰਕਾ ਕਾਰਨ ਭਾਰਤ ਸਮੇਤ ਹੋਰ ਉਭਰਦੇ ਬਜ਼ਾਰਾਂ ਵਿੱਚੋਂ ਧਨ ਵਾਪਸ ਲਿਆ ਜਾਣ ਲੱਗਿਆ, ਜਿਸ ਨਾਲ ਭਾਰਤੀ ਰੁਪਏ ‘ਤੇ ਦਬਾਅ ਪਿਆ। ਸਾਡਾ ਨਿਰਯਾਤ ਪ੍ਰਭਾਵਤ ਹੋਇਆ। ਸਾਡੇ ਉਤਪਾਦਨ ਖੇਤਰ ਦਾ ਅਜੇ ਤੱਕ ਪੂਰੀ ਤਰ੍ਹਾਂ ਉਭਰਨਾ ਬਾਕੀ ਹੈ।
ਸਾਲ 2015 ਵਿੱਚ ਅਸੀਂ ਪ੍ਰਕਿਰਤੀ ਦੀ ਕ੍ਰਿਪਾ ਤੋਂ ਵੀ ਵੰਚਿਤ ਰਹੇ।ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਭਿਆਨਕ ਸੋਕੇ ਦਾ ਅਸਰ ਪਿਆ ਜਦਕਿ ਕੁਝ ਬਾਕੀ ਹਿੱਸੇ ਤਬਾਹੀ ਵਾਲੇ ਹੜ੍ਹਾਂ ਦੀ ਚਪੇਟ ਵਿੱਚ ਆ ਗਏ। ਮੌਸਮ ਦੇ ਅਜੀਬ ਹਾਲਾਤ ਨੇ ਸਾਡੇ ਖੇਤੀ ਉਪਾਦਨ ਨੂੰ ਪ੍ਰਭਾਵਤ ਕੀਤਾ। ਪੇਂਡੂ ਰੋਜ਼ਗਾਰ ਅਤੇ ਆਮਦਨੀ ਦੇ ਪੱਧਰ ‘ਤੇ ਬੁਰਾ ਅਸਰ ਪਿਆ।
ਪਿਆਰੇ ਦੇਸ਼ ਵਾਸੀਓ,
ਅਸੀਂ ਇਨ੍ਹਾਂ ਨੂੰ ਚੁਣੌਤੀਆਂ ਕਹਿ ਸਕਦੇ ਹਾਂ ਕਿਉਂਕਿ ਇਹ ਸਾਡੇ ਧਿਆਨ ਵਿੱਚ ਹਨ। ਸਮੱਸਿਆ ਦੀ ਪਹਿਚਾਣ ਕਰਨਾ ਅਤੇ ਇਸਦੇ ਹੱਲ ਤੇ ਧਿਆਨ ਦੇਣਾ ਇੱਕ ਸ਼੍ਰੇਸਠ ਗੁਣ ਹੈ।ਭਾਰਤ ਇਨ੍ਹਾਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਲਈ ਕਾਰਜਨੀਤੀਆਂ ਅਤੇ ਇਨ੍ਹਾਂ ਨੂੰ ਲਾਗੂ ਕਰਨ ਲਈ ਰਣਨੀਤੀਆਂ ਬਣਾ ਰਿਹਾ ਹੈ। ।ਇਸ ਸਾਲ 7.3 ਫੀਸਦੀ ਦੀ ਅਨੁਮਾਨਿਤ ਵਿਕਾਸ ਦਰ ਦੇ ਨਾਲ, ਭਾਰਤ ਸਭ ਤੋਂ ਤੇਜੀ ਨਾਲ ਵਧ ਰਹੀ ਵਿਸ਼ਾਲ ਅਰਥਵਿਵਸਥਾ ਬਣਨ ਦੇ ਮੁਕਾਮ ‘ਤੇ ਹੈ। ਵਿਸ਼ਵ ਤੇਲ ਕੀਮਤਾਂ ਵਿੱਚ ਆਈ ਗਿਰਾਵਟ ਕਾਰਨ ਬਾਹਰੀ ਖੇਤਰ ਨੂੰ ਸਥਿਰ ਬਣਾਏ ਰੱਖਣ ਅਤੇ ਘਰੇਲੂ ਕੀਮਤਾਂ ਨੂੰ ਕੰਟਰੋਲ ਕਰਨ ਵਿੱਚ ਮੱਦਦ ਮਿਲੀ ਹੈ।ਕਦੇ-ਕਦੇ ਰੁਕਾਵਟਾਂ ਦੇ ਬਾਵਜੂਦ ਵੀ ਇਸ ਸਾਲ ਉਦਯੋਗਾਂ ਦਾ ਪ੍ਰਦਰਸ਼ਨ ਬਿਹਤਰ ਰਿਹਾ ਹੈ।
‘ਆਧਾਰ’ 96 ਕਰੋੜ ਲੋਕਾਂ ਤੱਕ ਮੌਜੂਦਾ ਪਹੁੰਚ ਦੇ ਨਾਲ,ਆਰਥਿਕ ਰਿਸਾਅ ਰੋਕਦੇ ਹੋਏ ਅਤੇ ਪਾਰਦਰਸ਼ਤਾ ਨੂੰ ਵਧਾਉਂਦੇ ਹੋਏ ਲਾਭ ਦੇ ਸਿੱਧੇ ਤਬਾਦਲੇ ਵਿੱਚ ਮੱਦਦ ਕਰ ਰਿਹਾ ਹੈ। ‘ਪ੍ਰਧਾਨ ਮੰਤਰੀ ਜਨਧਨ ਯੋਜਨਾ’ ਦੇ ਤਹਿਤ ਖੋਲ੍ਹੇ ਗਏ 19 ਕਰੋੜ ਤੋਂ ਵੱਧ ਬੈਂਕ ਖਾਤੇ ਵਿੱਤੀ ਸਮਾਵੇਸ਼ਨ ਦੇ ਮਾਮਲੇ ਵਿੱਚ ਵਿਸ਼ਵ ਦੀ ਇਕੱਲੀ ਸਭ ਤੋਂ ਵਿਸ਼ਾਲ ਪ੍ਰਕਿਰਿਆ ਹੈ। ‘ਸੰਸਦ ਆਦਰਸ਼ ਗਰਾਮ ਯੋਜਨਾ’ ਦਾ ਉਦੇਸ਼ ਆਦਰਸ਼ ਪਿੰਡਾਂ ਦਾ ਨਿਰਮਾਣ ਕਰਨਾ ਹੈ। ‘ਡਿਜ਼ੀਟਲ ਇੰਡੀਆ’ ਪ੍ਰੋਗਰਾਮ ਡਿਜ਼ੀਟਲ ਪਾੜੇ ਨੂੰ ਸਮਾਪਤ ਕਰਨ ਦਾ ਇੱਕ ਯਤਨ ਹੈ।’ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ’ ਦਾ ਉਦੇਸ਼ ਕਿਸਾਨਾਂ ਦੀ ਬਿਹਤਰੀ ਹੈ।ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੋਜ਼ਗਾਰ ਗਰੰਟੀ ਅਧਿਨਿਯਮ ਵਰਗੇ ਪ੍ਰੋਗਰਾਮਾਂ ‘ਤੇ ਵਧਾਏ ਗਏ ਖਰਚ ਦਾ ਉਦੇਸ਼ ਪੇਂਡੂ ਅਰਥਵਿਵਸਥਾ ਨੂੰ ਦੋਬਾਰਾ ਸਸ਼ਕਤ ਬਣਾਉਣ ਲਈ ਰੋਜ਼ਗਾਰ ਵਿੱਚ ਵਾਧਾ ਕਰਨਾ ਹੈ।
ਭਾਰਤ ਵਿੱਚ ਨਿਰਮਾਣ ਅਭਿਆਨ ਰਾਹੀਂ ਵਪਾਰ ਵਿੱਚ ਸੁਗਮਤਾ ਪ੍ਰਦਾਨ ਕਰਕੇ ਅਤੇ ਘਰੇਲੂ ਉਦਯੋਗ ਦੀ ਮੁਕਾਬਲੇਬਾਜ਼ੀ ਵਾਲੀ ਸਮਰੱਥਾ ਵਧਾਕੇ ਨਿਰਮਾਣ ਕਾਰਜ ਤੇਜ਼ ਹੋਵੇਗਾ। ਸਟਾਰਟ-ਅੱਪ ਇੰਡੀਆ ਪ੍ਰੋਗਰਾਮ ਚਲ ਰਹੀ ਨਵੀਨਤਾ ਨੂੰ ਹੁਲਾਰਾ ਦੇਵੇਗਾ ਅਤੇ ਨਵੇਂ ਯੁਗ ਦੀ ਉਦਮਸ਼ੀਲਤਾ ਨੂੰ ਉਤਸ਼ਾਹਤ ਕਰੇਗਾ।ਰਾਸ਼ਟਰੀ ਹੁਨਰ ਵਿਕਾਸ ਮਿਸ਼ਨ ਵਿੱਚ 2022 ਤੱਕ 30 ਕਰੋੜ ਨੌਜਵਾਨਾਂ ਨੂੰ ਕੁਸ਼ਲ ਬਣਾਉਣ ‘ਤੇ ਵਿਚਾਰ ਕੀਤਾ ਗਿਆ ਹੈ।
ਸਾਡੇ ਦਰਮਿਆਨ ਅਕਸਰ ਕਦੇ-ਕਦੇ ਸ਼ੱਕ ਕਰਨ ਵਾਲੇ ਅਤੇ ਆਲੋਚਕ ਹੋਣਗੇ। ਸਾਨੂੰ ਸ਼ਿਕਾਇਤ,ਮੰਗ,ਵਿਰੋਧ ਕਰਦੇ ਰਹਿਣਾ ਚਾਹੀਦਾ ਹੈ।ਇਹ ਵੀ ਲੋਕਤੰਤਰ ਦੀ ਇੱਕ ਵਿਸ਼ੇਸ਼ਤਾ ਹੈ।ਪਰੰਤੂ ਸਾਡੇ ਲੋਕਤੰਤਰ ਨੇ ਜੋ ਹਾਸਲ ਕੀਤਾ ਹੈ,ਸਾਨੂੰ ਉਸਦੀ ਵੀ ਸਰਾਹਨਾ ਕਰਨੀ ਚਾਹੀਦੀ ਹੈ।ਬੁਨਿਆਦੀ ਢਾਂਚੇ ,ਨਿਰਮਾਣ,ਸਿਹਤ ,ਸਿੱਖਿਆ,ਵਿਗਿਆਨ ਤੇ ਤਕਨਾਲੋਜੀ ਵਿੱਚ ਨਿਵੇਸ਼ ਨਾਲ ਅਸੀਂ ਹੋਰ ਜ਼ਿਆਦਾ ਵਿਕਾਸ ਦਰ ਪ੍ਰਾਪਤ ਕਰਨ ਦੀ ਸਥਿਤੀ ਵਿੱਚ ਹਾਂ ਜਿਸ ਨਾਲ ਅਗਲੇ ਦਸ ਤੋਂ ਪੰਦਰਾਂ ਸਾਲਾਂ ਵਿੱਚ ਗਰੀਬੀ ਮਿਟਾਉਣ ਵਿੱਚ ਮੱਦਦ ਮਿਲੇਗੀ।
ਪਿਆਰੇ ਦੇਸ਼ ਵਾਸੀਓ,
ਅਤੀਤ ਦੇ ਪ੍ਰਤੀ ਸਨਮਾਨ ਰਾਸ਼ਟਰੀਅਤਾ ਦਾ ਇੱਕ ਜਰੂਰੀ ਪਹਿਲੂ ਹੈ।ਸਾਡੀ ਸ਼ਾਨਦਾਰ ਵਿਰਾਸਤ,ਲੋਕਤੰਤਰ ਦੀਆ ਸੰਸਥਾਵਾਂ ਸਾਰੇ ਨਾਗਰਿਕਾਂ ਦੇ ਲਈ ਨਿਆਂ,ਸਮਾਨਤਾ ਅਤੇ ਲਿੰਗ ਤੇ ਆਰਥਿਕ ਸਮਾਨਤਾ ਸੁਨਿਸ਼ਚਿਤ ਕਰਦੀ ਹੈ। ਜਦੋਂ ਹਿੰਸਾ ਦੀਆਂ ਘਟਨਾਵਾਂ ਇਨ੍ਹਾਂ ਸਥਾਪਤ ਆਦਰਸ਼ਾਂ,ਜੋ ਸਾਡੀ ਰਾਸ਼ਟਰੀਅਤਾ ਦੇ ਮੂਲ ਤੱਤ ਹਨ, ‘ਤੇ ਚੋਟ ਕਰਦੀ ਹੈ ਤਾਂ ਇਸਤੇ ਉਸੇ ਸਮੇਂ ਧਿਆਨ ਦੇਣਾ ਪਵੇਗਾ। ਸਾਨੂੰ ਹਿੰਸਾ,ਅਸਿਹਣਸ਼ੀਲਤਾ, ਅਤੇ ਅਵਿਵੇਕਪੂਰਣ ਤਾਕਤਾਂ ਤੋਂ ਖੁਦ ਦੀ ਰੱਖਿਆ ਕਰਨੀ ਹੋਵੇਗੀ।
ਪਿਆਰੇ ਦੇਸ਼ ਵਾਸੀਓ,
ਵਿਕਾਸ ਦੀਆਂ ਸ਼ਕਤੀਆਂ ਨੂੰ ਮਜ਼ਬੂਤ ਕਰਨ ਦੇ ਲਈ ਸਾਨੂੰ ਸੁਧਾਰਾਂ ਅਤੇ ਪ੍ਰਗਤੀਸ਼ੀਲ ਵਿਧਾਨ ਦੀ ਜਰੂਰਤ ਹੈ ਇਹ ਸੁਨਿਸ਼ਚਿਤ ਕਰਨਾ ਕਾਨੂੰਨ ਬਣਾਉਣ ਵਾਲਿਆਂ ਦਾ ਕੰਮ ਹੈ ਕਿ ਪੂਰੀ ਵਿਚਾਰ-ਚਰਚਾ ਅਤੇ ਬਹਿਸ ਤੋਂ ਬਾਅਦ ਅਜਿਹਾ ਵਿਧਾਨ ਲਾਗੂ ਕੀਤਾ ਜਾਵੇ।ਤਾਲਮੇਲ, ਸਹਿਯੋਗ ਅਤੇ ਸਰਬਸੰਮਤੀ ਬਣਾਉਣ ਦੀ ਭਾਵਨਾ ਫੈਸਲਾ ਲੈਣ ਦਾ ਪ੍ਰਮੁੱਖ ਤਰੀਕਾ ਹੋਣਾ ਚਾਹੀਦਾ ਹੈ। ਫੈਸਲਾ ਲੈਣ ਅਤੇ ਲਾਗੂ ਕਰਨ ਵਿੱਚ ਰੁਕਾਵਟ ਨਾਲ ਵਿਕਾਸ ਪ੍ਰਕਿਰਿਆ ਦਾ ਹੀ ਨੁਕਸਾਨ ਹੋਵੇਗਾ।
ਪਿਆਰੇ ਦੇਸ਼ ਵਾਸੀਓ,
ਵਿਵੇਕਪੂਰਣ ਚੇਤਨਾ ਅਤੇ ਸਾਡੇ ਨੈਤਿਕ ਜਗਤ ਦਾ ਪ੍ਰਮੁੱਖ ਉਦੇਸ਼ ਸ਼ਾਂਤੀ ਹੈ। ਇਹ ਸਭਿਅਤਾ ਦੀ ਬੁਨਿਆਦ ਅਤੇ ਆਰਥਿਕ ਪ੍ਰਗਤੀ ਦੀ ਜਰੂਰਤ ਹੈ।ਪਰੰਤੂ ਅਸੀਂ ਕਦੇ ਵੀ ਇਹ ਛੋਟਾ ਜਿਹਾ ਸਵਾਲ ਪੁੱਛ ਨਹੀਂ ਸਕੇ ਹਾਂ : ਸ਼ਾਂਤੀ ਪ੍ਰਾਪਤ ਕਰਨਾ ਇੰਨਾ ਦੂਰ ਕਿਉਂ ਹੈ ? ਟਕਰਾਓ ਨੂੰ ਸਮਾਪਤ ਕਰਨ ਤੋਂ ਜ਼ਿਆਦਾ, ਸ਼ਾਂਤੀ ਸਥਾਪਤ ਕਰਨਾ ਇੰਨਾ ਕਠਿਨ ਕਿਉਂ ਹੈ ?
ਵਿਗਿਆਨ ਅਤੇ ਤਕਨਾਲੋਜੀ ਵਿੱਚ ਕਮਾਲ ਦੀ ਕ੍ਰਾਂਤੀ ਦੇ ਨਾਲ 20ਵੀਂ ਸਦੀ ਦੀ ਸਮਾਪਤੀ ‘ਤੇ,ਸਾਡੇ ਪਾਸ ਉਮੀਦ ਦੇ ਕੁਝ ਕਾਰਨ ਮੌਜੂਦ ਸਨ ਕਿ 21ਵੀਂ ਸਦੀ ਇੱਕ ਅਜਿਹਾ ਯੁਗ ਹੋਵੇਗੀ ਜਿਸ ਵਿੱਚ ਲੋਕਾਂ ਅਤੇ ਦੇਸ਼ ਦੀ ਸਮੂਹਕ ਊਰਜਾ ਉਸ ਵਧਦੀ ਹੋਈ ਖੁਸ਼ਹਾਲੀ ਦੇ ਲਈ ਸਮਰਪਤ ਹੋਵੇਗੀ ਜੋ ਪਹਿਲੀ ਵਾਰ ਘੋਰ ਗਰੀਬੀ ਦੇ ਸਰਾਪ ਨੂੰ ਮਿਟਾ ਦੇਵੇਗੀ। ਇਹ ਉਮੀਦ ਇਸ ਸਦੀ ਦੇ ਪਹਿਲੇ ਪੰਦਰਾਂ ਸਾਲਾਂ ਵਿੱਚ ਫਿੱਕੀ ਪੈ ਗਈ ਹੈ।ਖੇਤਰੀ ਅਸਥਿਰਤਾ ਵਿੱਚ ਚਿੰਤਾਜਨਕ ਵਾਧੇ ਦੇ ਕਾਰਣ ਵਿਆਪਕ ਹਿੱਸਿਆਂ ਵਿੱਚ ਬੇਮਿਸਾਲ ਅਸ਼ਾਂਤੀ ਹੈ। ਆਤੰਕਵਾਦ ਦੀ ਬੁਰਾਈ ਨੇ ਯੁੱਧ ਨੂੰ ਇਸਦੇ ਸਭ ਤੋਂ ਵਹਿਸ਼ੀ ਰੂਪ ਵਿੱਚ ਬਦਲ ਦਿੱਤਾ ਹੈ।ਇਸ ਭਿਆਨਕ ਦੈਂਤ ਤੋਂ ਹੁਣ ਕਈ ਵੀ ਕੋਨਾ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ ।
ਆਤੰਕਵਾਦ ਪਾਗਲਪਣ ਵਿਦੇਸ਼ ਤੋਂ ਪ੍ਰੇਰਿਤ ਹੈ,ਨਫਰਤ ਦੀਆ ਅਥਾਹ ਗਹਿਰਾਈਆਂ ਨਾਲ ਸੰਚਾਲਿਤ ਹੈ, ਇਹ ਉਨ੍ਹਾਂ ਕਠਪੁਤਲੀਬਾਜ਼ਾਂ ਦੁਆਰਾ ਭੜਕਾਇਆ ਜਾਂਦਾ ਹੈ ਜਿਹੜੇ ਨਿਰਦੋਸ਼ ਲੋਕਾਂ ਦੇ ਸਮੂਹਿਕ ਕਤਲ ਦੇ ਜਰੀਏ ਵਿਘਨਕਾਰੀ ਕਾਰਜਾਂ ਵਿੱਚ ਲੱਗੇ ਹੋਏ ਹਨ। ਬਿਨਾਂ ਕਿਸੇ ਸਿਧਾਂਤ ਦੀ ਇਹ ਲੜਾਈ ਇੱਕ ਕੈਂਸਰ ਹੈ ਜਿਸਦਾ ਇਲਾਜ ਤਿੱਖੀ ਛੁਰੀ ਨਾਲ ਕਰਨਾ ਪਵੇਗਾ। ਆਤੰਕਵਾਦ ਚੰਗਾ ਜਾਂ ਮਾੜਾ ਨਹੀਂ ਹੁੰਦਾ ; ਇਹ ਇੱਕ ਬੁਰਾਈ ਹੈ।
ਪਿਆਰੇ ਦੇਸ਼ ਵਾਸੀਓ,
ਦੇਸ਼ ਹਰੇਕ ਗੱਲ ਨਾਲ ਕਦੇ ਵੀ ਸਹਿਮਤ ਨਹੀਂ ਹੁੰਦਾ,ਪਰੰਤੂ ਵਰਤਮਾਨ ਚੁਣੌਤੀ ਹੋਂਦ ਨਾਲ ਜੁੜੀ ਹੋਈ ਹੈ। ਆਤੰਕਵਾਦੀ ਮਹੱਤਪੂਰਨ ਸਥਾਈਤਵ ਦੀ ਬੁਨਿਆਦ,ਮਾਨਤਾ ਪ੍ਰਾਪਤ ਸੀਮਾਵਾਂ ਨੂੰ ਨਕਾਰਦੇ ਹੋਏ ਵਿਵਸਥਾ ਨੂੰ ਕਮਜ਼ੋਰ ਕਰਨਾ ਚਾਹੁੰਦੇ ਹਨ।ਜੇਕਰ ਅਪਰਾਧੀ ਸੀਮਾਵਾਂ ਨੂੰ ਤੋੜਨ ਵਿੱਚ ਸਫਲ ਹੋ ਜਾਂਦੇ ਹਨ ਤਾਂ ਅਸੀਂ ਅਰਾਜਕਤਾ ਦੇ ਯੁੱਗ ਦੀ ਤਰਫ ਚਲੇ ਜਾਵਾਂਗੇ।ਦੇਸ਼ ਵਿੱਚ ਵਿਵਾਦ ਹੋ ਸਕਦੇ ਹਨ ਅਤੇ ਜਿਸ ਤਰ੍ਹਾਂ ਅਸੀ ਸਾਰੇ ਜਾਣਦੇ ਹਾਂ ਕਿ ਜਿੰਨਾਂ ਅਸੀਂ ਪੜੌਸੀ ਦੇ ਨੇੜੇ ਹੋਵਾਂਗੇ,ਵਿਵਾਦ ਦੀ ਸੰਭਾਵਨਾ ਉਨੀ ਜ਼ਿਆਦਾ ਹੋਵੇਗੀ।ਅਸਹਿਮਤੀ ਦੂਰ ਕਰਨ ਦਾ ਇੱਕ ਸਭਿਅਕ ਤਰੀਕਾ ਸੰਵਾਦ ਹੈ ਜੋ ਠੀਕ ਤਰੀਕੇ ਨਾਲ ਕਾਇਮ ਰਹਿਣਾ ਚਾਹੀਦਾ ਹੈ।ਪਰੰਤੂ ਅਸੀਂ ਗੋਲੀਆ ਦੀ ਬੁਛਾੜ ਦੇ ਵਿੱਚ ਸ਼ਾਂਤੀ ਤੇ ਚਰਚਾ ਨਹੀਂ ਕਰ ਸਕਦੇ ।
14. ਭਿਆਨਕ ਖਤਰੇ ਦੇ ਦੌਰਾਨ ਸਾਨੂੰ ਆਪਣੇ ਉਪ ਮਹਾਂਦੀਪ ਵਿੱਚ ਵਿਸ਼ਵ ਦੇ ਲਈ ਇੱਕ ਮਾਰਗ ਦਰਸ਼ਕ ਬਣਨ ਦਾ ਇਤਿਹਾਸਕ ਅਵਸਰ ਪ੍ਰਾਪਤ ਹੋਇਆ ਹੈ।ਸਾਨੂੰ ਆਪਣੇ ਪੜੌਸੀਆਂ ਦੇ ਨਾਲ ਸ਼ਾਂਤੀਪੂਰਨ ਵਾਰਤਾ ਰਾਹੀਂ ਭਾਵਨਾਤਮਕ ਅਤੇ ਭੂ-ਰਾਜਨੀਤਕ ਵਿਰਾਸਤ ਦੇ ਜਟਿੱਲ ਮੁੱਦਿਆਂ ਨੂੰ ਸੁਲਝਾਉਣ ਦਾ ਯਤਨ ਕਰਨਾ ਚਾਹੀਦਾ ਹੈ ਅਤੇ ਇਹ ਜਾਣਦੇ ਹੋਏ ਇੱਕ ਦੂਜੇ ਦੀ ਖੁਸ਼ਹਾਲੀ ਵਿੱਚ ਵਿਸ਼ਵਾਸ ਚਾਹੀਦਾ ਹੈ ਕਿ ਮਾਨਵ ਦੀ ਸਰਵੋਤਮ ਪਰਿਭਾਸ਼ਾ ਦੁਰਭਾਵਨਾਵਾਂ ਨਾਲ ਨਹੀਂ ਬਲਕਿ ਸਦਭਾਵਨਾ ਨਾਲ ਦਿੱਤੀ ਜਾਂਦੀ ਹੈ। ਸਦਭਾਵਨਾ ਦੀ ਬੇਹੱਦ ਜਰੂਰਤ ਵਾਲੇ ਵਿਸ਼ਵ ਦੇ ਲਈ ਸਾਡਾ ਉਦਾਹਰਣ ਆਪਣੇ ਆਪ ਵਿੱਚ ਇੱਕ ਸੰਦੇਸ਼ ਦਾ ਕਾਰਜ ਕਰ ਸਕਦਾ ਹੈ।
ਪਿਆਰੇ ਦੇਸ਼ ਵਾਸੀਓ,
ਭਾਰਤ ਵਿੱਚ ਹਰ ਇੱਕ ਨੂੰ ਇੱਕ ਸਿਹਤਮੰਦ,ਖੁਸ਼ਹਾਲ ਅਤੇ ਕਾਮਯਾਬ ਜੀਵਨ ਜਿਊਣ ਦਾ ਅਧਿਕਾਰ ਹੈ। ਇਸ ਅਧਿਕਾਰ ਦਾ, ਵਿਸ਼ੇਸ਼ਕਰ ਸਾਡੇ ਸ਼ਹਿਰਾਂ ਵਿੱਚ, ਉਲੰਘਣ ਕੀਤਾ ਜਾ ਰਿਹਾ ਹੈ,ਜਿੱਥੇ ਪ੍ਰਦੂਸ਼ਣ ਖਤਰਨਾਕ ਦਰਜੇ ਤੱਕ ਪਹੁੰਚ ਚੁਕਿਆ ਹੈ। ਜਲਵਾਯੂ ਪਰਿਵਰਤਨ ਆਪਣੇ ਅਸਲ਼ ਰੂਪ ਵਿੱਚ ਸਾਹਮਣੇ ਆਇਆ ਜਦੋਂ 2015 ਸਭ ਤੋਂ ਗਰਮ ਸਾਲ ਦੇ ਰੂਪ ਵਿੱਚ ਦਰਜ ਕੀਤਾ ਗਿਆ।ਵੱਖ ਵੱਖ ਪੱਧਰਾਂ ਤੇ ਅਨੇਕ ਕਾਰਜਨੀਤੀਆਂ ਅਤੇ ਕਾਰਵਾਈ ਦੀ ਜਰੁਰਤ ਹੈ। ਸ਼ਹਿਰੀ ਯੋਜਨਾ ਦੇ ਨਵੀਨਤਾਕਾਰੀ ਹੱਲ,ਸਵੱਛ ਊਰਜਾ ਦਾ ਪ੍ਰਯੋਗ ਅਨੇਕ ਲੋਕਾਂ ਦੀ ਮਾਨਸਿਕਤਾ ਵਿੱਚ ਬਦਲਾਓ ਲਈ ਸਾਰੇ ਭਾਗੀਦਾਰਾਂ ਦੀ ਸਰਗਰਮ ਹਿੱਸੇਦਾਰੀ ਜਰੂਰੀ ਹੈ। ਲੋਕਾਂ ਦੁਆਰਾ ਅਪਣਾਏ ਜਾਣ ਤੇ ਹੀ ਇਨ੍ਹਾਂ ਪਰਿਵਰਤਨਾਂ ਦਾ ਸਥਾਈ ਹੱਲ ਸੁਨਿਸ਼ਚਿਤ ਹੋ ਸਕਦਾ ਹੈ।
ਪਿਆਰੇ ਦੇਸ਼ ਵਾਸੀਓ,
ਆਪਣੀ ਮਾਤਭੂਮੀ ਨਾਲ ਪ੍ਰੇਮ ਸਮੁੱਚੀ ਪ੍ਰਗਤੀ ਦਾ ਮੂਲ਼ ਹੈ।ਸਿੱਖਿਆ, ਆਪਣੇ ਗਿਆਨ ਵਰਧਕ ਪ੍ਰਭਾਵ ਨਾਲ,ਮਾਨਵ ਪ੍ਰਗਤੀ ਅਤੇ ਖੁਸ਼ਹਾਲੀ ਪੈਦਾ ਕਰਦੀ ਹੈ। ਇਹ ਭਾਵਨਾਤਮਕ ਸ਼ਕਤੀਆਂ ਵਿਕਸਿਤ ਕਰਨ ਵਿੱਚ ਸਹਾਇਤਾ ਕਰਦੀ ਹੈ ਜਿਸ ਨਾਲ ਸੁੱਤੀਆਂ ਉਮੀਦਾਂ ਅਤੇ ਭੁਲਾ ਦਿੱਤੀਆਂ ਗਈਆਂ ਕਦਰਾਂ ਕੀਮਤਾਂ ਦੋਬਾਰਾ ਜਾਗਰਿਤ ਹੋ ਜਾਂਦੀਆਂ ਹਨ। ਡਾ.ਸਰਵਪੱਲੀ ਰਾਧਾਕ੍ਰਿਸ਼ਨਨ ਨੇ ਕਿਹਾ ਸੀ, ‘ਸਿੱਖਿਆ ਦਾ ਅੰਤਿਮ ਨਤੀਜਾ ਇੱਕ ਮੁਕਤ ਰਚਨਾਸ਼ੀਲ ਮਨੁੱਖ ਹੈ ਜਿਹੜਾ ਇਤਿਹਾਸਕ ਪਰਿਸਥਿਤੀਆਂ ਅਤੇ ਪ੍ਰਾਕ੍ਰਿਤਿਕ ਆਫਤਾਂ ਨਾਲ ਲੜ ਸਕਦਾ ਹੈ।’ ਚੌਥੀ ਉਦਯੋਗਿਕ ਕ੍ਰਾਂਤੀ ਪੈਦਾ ਕਰਨ ਲਈ ਜਰੂਰੀ ਹੈ ਕਿ ਇਹ ਮੁਕਤ ਅਤੇ ਰਚਨਾਸ਼ੀਲ ਮਨੁੱਖ ਉਨ੍ਹਾਂ ਬਦਲਾਵਾਂ ਨੂੰ ਆਤਮਸਾਤ ਕਰਨ ਲਈ ਪਰਿਵਰਤਨ ਗਤੀ ਤੇ ਕੰਟਰੋਲ ਰੱਖੇ ਜੋ ਵਿਵਸਥਾਵਾਂ ਤੇ ਸਮਾਜਾਂ ਦੇ ਵਿਚਕਾਰ ਸਥਾਪਤ ਹੁੰਦੇ ਜਾ ਰਹੇ ਹਨ।ਇੱਕ ਅਜਿਹੇ ਮਾਹੌਲ ਦੀ ਜਰੂਰਤ ਹੈ ਜਿਹੜਾ ਮਹੱਤਵਪੂਰਨ ਵਿਚਾਰਸ਼ੀਲਤਾ ਨੂੰ ਵਧਾਏ ਅਤੇ ਬੌਧਿਕ ਰੂਪ ਵਿੱਚ ਉਤਸ਼ਾਹਪੂਰਨ ਬਣਾਵੇ।ਇਸ ਨਾਲ ਵਿਦਵਤਾ ਪ੍ਰੇਰਿਤ ਹੋਵੇਗੀ ਅਤੇ ਗਿਆਨ ਅਤੇ ਅਧਿਆਪਕਾਂ ਦੇ ਪ੍ਰਤੀ ਡਾਹਢਾ ਸਨਮਾਨ ਵਧੇਗਾ। ਇਸ ਨਾਲ ਮਹਿਲਾਵਾਂ ਦੇ ਪ੍ਰਤੀ ਆਦਰ ਦੀ ਭਾਵਨਾ ਪੈਦਾ ਹੋਵੇਗੀ ਜਿਸ ਨਾਲ ਵਿਅਕਤੀ ਜੀਵਨ ਜ਼ਿੰਦਗੀ ਭਰ ਸਮਾਜਕ ਸਦਾਚਾਰ ਦੇ ਮਾਰਗ ਤੇ ਚਲੇਗਾ।ਇਸਦੇ ਦੁਆਰਾ ਡੂੰਘੀ ਵਿਚਾਰਸ਼ੀਲਤਾ ਦੀ ਸੰਸਕ੍ਰਿਤੀ ਉਤਸ਼ਾਹਿਤ ਹੋਵੇਗੀ ਅਤੇ ਚਿੰਤਨ ਤੇ ਆਤਮਿਕ ਸ਼ਾਂਤੀ ਦਾ ਵਾਤਵਰਣ ਪੈਦਾ ਹੋਵੇਗਾ।ਸਾਡੀਆਂ ਸਿੱਖਿਆ ਸੰਸਥਾਵਾਂ ਮਨ ਵਿੱਚ ਜਾਗਰਿਤ ਵਿਵਿਧ ਵਿਚਾਰਾਂ ਦੇ ਪ੍ਰਤੀ ਮੁਕਤ ਦ੍ਰਿਸ਼ਟੀਕੋਣ ਦੇ ਜਰੀਏ ,ਵਿਸ਼ਵ ਪੱਧਰੀ ਬਣਨੀਆਂ ਚਾਹੀਦੀਆਂ ਹਨ। ਅੰਤਰਰਾਸ਼ਟਰੀ ਦਰਜਾਬੰਦੀ ਵਿੱਚ ਦੋ ਸੌ ਵਿੱਚੋਂ ਸਥਾਨ ਪ੍ਰਾਪਤ ਕਰਨ ਵਾਲੇ ਦੋ ਭਾਰਤੀ ਉਚ ਸਿੱਖਿਆ ਸੰਸਥਾਨਾਂ ਦੁਆਰਾ ਇਹ ਸ਼ੁਰੂਆਤ ਪਹਿਲਾਂ ਹੀ ਹੋ ਗਈ ਹੈ।
ਪਿਆਰੇ ਦੇਸ਼ ਵਾਸੀਓ,
ਪੀੜ੍ਹੀ ਦਾ ਪਰਿਵਰਤਨ ਹੋ ਚੁੱਕਿਆ ਹੈ।ਨੌਜਵਾਨ ਵਾਗਡੋਰ ਸੰਭਾਲਣ ਲਈ ਅੱਗੇ ਆ ਚੁੱਕੇ ਹਨ।
‘ਨੂਤਨ ਯੁਗੇਰ ਭੋਰੇ’ ਦੇ ਟੈਗੋਰ ਦੇ ਇਨ੍ਹਾਂ ਸਬਦਾਂ ਦੇ ਨਾਲ ਅੱਗੇ ਕਦਮ ਵਧਾਓ :
ਚੋਲਾਏ ਚੋਲਾਏ ਬਾਜਬੇ ਜਾਯੇਰ ਭੇਰੀ-
ਪਾਯੇਰ ਬੇਗੀ ਪਾਥ ਕੇਟੀ ਜਾਯ ਕੋਰਿਸ਼ ਨੇ ਆਰ ਦੇਰੀ*
ਅੱਗੇ ਵਧੋ ,ਨਗਾੜਿਆਂ ਦਾ ਸਵਰ ਤੁਹਾਡੇ ਜੇਤੂ ਨਤੀਜਿਆਂ ਦੀ ਘੋਸ਼ਣਾ ਕਰਦਾ ਹੈ
ਸ਼ਾਨ ਦੇ ਨਾਲ ਕਦਮਾਂ ਨਾਲ ਆਪਣਾ ਮਾਰਗ ਬਣਾਓ ;
ਦੇਰ ਨਾ ਕਰੋ,ਦੇਰ ਨਾ ਕਰੋ,ਇੱਕ ਨਵਾਂ ਯੁੱਗ ਸ਼ੁਰੁ ਹੋ ਰਿਹਾ ਹੈ।
ਧੰਨਵਾਦ,
ਜੈ ਹਿੰਦ
Punjab Post Daily Online Newspaper & Print Media