ਪੱਟੀ, 27 ਜਨਵਰੀ (ਅਵਤਾਰ ਸਿੰਘ ਢਿਲੋਂ, ਰਣਜੀਤ ਸਿੰਘ ਮਾਹਲਾ) ਕਾਂਗਰਸ ਪਾਰਟੀ ਪੱਟੀ ਹਲਕੇ ਵਲੋਂ 67 ਵਾਂ ਗਣਤੰਤਰ ਦਿਵਸ ਕਾਂਗਰਸ ਭਵਨ ਪੱਟੀ ਵਿਖੇ ਧੁਮਧਾਮ ਨਾਲ ਮਨਾਇਆ ਗਿਆ। ਰਾਸ਼ਟਰੀ ਝੰਡੇ ਨੂੰ ਲਹਿਰਾਉਣ ਦੀ ਰਸਮ ਹਲਕਾ ਪੱਟੀ ਇੰਚਾਰਜ਼ ਅਤੇ ਜਨਰਲ ਸਕਤਰ ਹਰਮਿੰਦਰ ਸਿੰਘ ਗਿੱਲ ਵਲੋਂ ਅਦਾ ਕੀਤੀ।ਗਿੱਲ ਨੇ ਕਿਹਾ ਕਿ ਅਜ਼ਾਦੀ ਘੁਲਾਟੀਆ ਨੂੰ ਸੱਚੀ ਸ਼ਰਧਾਜਲੀ ਇਹ ਹੈ ਕਿ ਪੰਜਾਬ ਨੂੰ ਬਾਦਲਾਂ ਦੇ ਅਤਿਆਚਾਰ ਤੋ ਮੁਕਤ ਕਰਨਾ।ਉਨਾਂ ਕਿਹਾ ਕਿ ਪੰਜਾਬ ਦੀ ਨਿਕੰਮੀ ਸਰਕਾਰ ਕਾਰਨ ਅੱਜ ਪੰਜਾਬ ਦਾ ਕਿਸਾਨ ਖੁਦਕਸ਼ੀਆਂ ਕਰ ਰਿਹਾ ਹੈ। ਇਸ ਮੌਕੇ ਸਕੂਲ ਦੇ ਬਚਿਆਂ ਵਲੋਂ ਰੰਗਾ ਰੰਗ ਪ੍ਰੋਗਾਮ ਪੇਸ਼ ਕੀਤਾ ਗਿਆ ਹੈ ਅਤੇ ਖੁਨਦਾਨ ਕੈਂਪ ਲਗਾਇਆ ਗਿਆਂ।ਇਸ ਮੌਕੇ ਸ਼ਹਿਰੀ ਪ੍ਰਧਾਨ ਦਲਬੀਰ ਸੇਖੋਂ, ਸੁਖਵਿੰਦਰ ਸਿੰਘ ਸਿੱਧੂ, ਸਰਦੂਲ ਸਿੰਘ, ਕੁਲਵਿੰਦਰ ਸਿੰਘ ਬੱਬਾ, ਬਾਬਾ ਬਲਜਿੰਦਰ ਸਿੰਘ ਚੁਸਲੇਵੜ੍ਹ, ਬਲਦੇਵ ਰਾਜ਼ ਭੱਲਾ, ਮਾਨਵਜੀਤ ਸਿੰਘ, ਰਜਿੰਦਰ ਸ਼ਰਮਾ ਆਦਿ ਹਾਜ਼ਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …