Monday, November 18, 2024

Uncategorized

ਰੂਰਲ ਹੈਲਥ ਫਾਰਮਾਸਿਸਟਾਂ ਤੇ ਦਰਜ਼ਾ ਚਾਰ ਕਰਮਚਾਰੀਆਂ ਨੇ ਸੇਵਾਵਾਂ ਰੈਗੂਲਰ ਨਾ ਕੀਤੇ ਜਾਣ ਕਾਰਣ ਫੂਕਿਆ ਪੁੱਤਲਾ

ਫਾਜ਼ਿਲਕਾ, 26 ਦਸੰਬਰ (ਵਿਨੀਤ ਅਰੋੜਾ) – ਪੰਜਾਬ ਭਰ ਦੇ ਗ੍ਰਾਮੀਨ ਖੇਤਰ ਵਿਚ ਜ਼ਿਲ੍ਹਾ ਪ੍ਰੀਸ਼ਦ ਦੇ ਤਹਿਤ ਆਉਂਦੀਆਂ ਕੁਲ 1186 ਹੈਲਥ ਡਿਸਪੈਂਸਰੀਆਂ ਵਿਚ ਬੀਤੇ ਲਗਭਗ 11 ਵਰ੍ਹਿਆਂ ਤੋਂ ਠੇਕੇ ਦੇ ਆਧਾਰ ਤੇ ਕੰਮ ਕਰ ਰੇ ਰੂਰਲ ਹੈਲਥ ਫਾਰਮਾਸਿਸਟਾਂ ਅਤੇ ਦਰਜ਼ਾ ਚਾਰ ਕਰਮਚਾਰੀਆਂ ਨੇ ਸੇਵਾਵਾਂ ਨੂੰ ਰੈਗੂਲਰ ਨਾ ਕੀਤੇ ਜਾਣ ਦੇ ਵਿਰੋਧ ਵਿਚ ਅੱਜ ਸਥਾਨਕ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਪੰਜਾਬ ਸਰਕਾਰ …

Read More »

ਫਾਜ਼ਿਲਕਾ ਨੂੰ ਹਾਈ ਕੋਟਪਾ ਕੰਪਲਿੰਟ ਜ਼ਿਲ੍ਹਾ ਬਣਾਉਣ ਲਈ ਸਾਰੇ ਵਿਭਾਗ ਦੇਣ ਸਹਿਯੋਗ- ਸਿਵਲ ਸਰਜ਼ਨ

ਫਾਜ਼ਿਲਕਾ, 26 ਦਸੰਬਰ (ਵਿਨੀਤ ਅਰੋੜਾ) – ਸਿਹਤ ਵਿਭਾਗ ਅਤੇ ਜਨਰੇਸ਼ਨ ਸੇਵਿਅਰ ਐਸੋਸੀਏਸ਼ਨ ਦੇ ਸਹਿਯੋਗ ਨਾਲ ਸਿਵਲ ਸਰਜ਼ਨ ਫਾਜ਼ਿਲਕਾ ਡਾ. ਸੁਰਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਤੰਬਾਕੂ ਕੰਟ੍ਰੋਲ ਵਿਸ਼ੇ ਤੇ ਸਾਰਿਆਂ ਵਿਭਾਗਾਂ ਦੇ ਨੁਮਾਇੰਦਿਆਂ ਅਤੇ ਤੰਬਾਕੂ ਵਿਕ੍ਰੇਤਾਵਾਂ ਦੇ ਲਈ ਦੋ ਦਿਨਾਂ ਜਾਗਰੂਕਤਾ ਵਰਕਸ਼ਾਪ ਜ਼ਿਲ੍ਹਾ ਫਾਜ਼ਿਲਕਾ ਵਿਚ ਲਗਾਈ ਗਈ। ਜਿਸ ਵਿਚ ਵੱਖ ਵੱਖ ਵਿਭਾਗਾਂ ਦੇ ਉੱਚ ਅਧਿਕਾਰੀਆਂ ਦੇ ਨਾਲ ਨਾਲ ਅਬੋਹਰ, ਫਾਜ਼ਿਲਕਾ …

Read More »

ਸਫਰ-ਏ-ਸ਼ਹਾਦਤ ਪ੍ਰੋਗਰਾਮ ਤਹਿਤ ਸ਼ਹੀਦੀ ਸਪਤਾਹ ਮਨਾਇਆ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ ਸੱਗੂ)- ਸਥਾਨਕ ਸ੍ਰੀ ਗੁਰੁ ਹਰਿਕ੍ਰਿਸ਼ਨ ਸੀ. ਸੈ. ਪਬਲਿਕ ਸਕੂਲ ਮਜੀਠਾ ਰੋਡ ਬਾਈਪਾਸ ਵਿਖੇ ਸਫਰ  ਏ- ਸ਼ਹਾਦਤ (15 ਦਸੰਬਰ ਤੋ 23 ਦਸੰਬਰ ) ਤੱਕ ਵੱਖ ਵੱਖ ਪ੍ਰੋਗਰਾਮ ਉਲੀਕੇ ਗਏ।15 ਦਸੰਬਰ ਵੀਰਵਾਰ ਸੰਗਰਾਂਦ ਵਾਲੇ ਦਿਨ ਨੌਵੀ ਤੋ ਦਸਵੀਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੁਆਰਾ ਮਿਲ ਕੇ ਜਪੁਜੀ ਸਾਹਿਬ ਦਾ ਪਾਠ ਗੁਰਦੁਆਰਾ ਸਾਹਿਬ ਵਿਖੇ ਕੀਤਾ ਗਿਆ। ਅਰਦਾਸ ਉਪਰੰਤ ਸਾਰੇ …

Read More »

ਪੰਜਾਬ ਵਿੱਚ ਮਿਊਂਸਪਲ ਜ਼ਮੀਨਾਂ ਦੇ ਕਾਬਜ਼ ਵਿਅਕਤੀਆਂ ਨੂੰ ਵੱਡੀ ਰਾਹਤ

ਅੰਮ੍ਰਿਤਸਰ, 18 ਦਸੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਨੇ ”ਪੰਜਾਬ ਮਿਊਂਸਪੈਲਿਟੀ (ਵੈਸਟਿੰਗ ਆਫ ਪਰੌਪਰਾਈਟਰ ਰਾਈਟਸ) ਸਕੀਮ, 2016” ਦੀ ਵਨ ਟਾਈਮ ਪਾਲਿਸੀ ਨੋਟੀਫਾਈ ਕਰ ਦਿੱਤੀ ਹੈ, ਜਿਸ ਰਾਹੀਂ ਮਿਊਂਸਪਲ ਜ਼ਮੀਨ `ਤੇ ਘਰ ਬਣਾ ਕੇ ਰਹਿਣ ਵਾਲੇ ਵਿਅਕਤੀਆਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ। ਇਸ ਸਕੀਮ ਦਾ ਵੇਰਵਾ ਦਿੰਦੇ ਹੋਏ ਸ਼੍ਰੀ ਅਨਿਲ ਜ਼ੋਸ਼ੀ, ਸਥਾਨਕ ਸਰਕਾਰ ਮੰਤਰੀ ਨੇ ਦੱਸਿਆ ਕਿ ਅਜਿਹੇ ਵਿਅਕਤੀ, ਜਿਹੜੇ …

Read More »

 ਉੱਪ ਮੁੱਖ ਮੰਤਰੀ ਕਰਨਗੇ ਬੀ.ਆਰ.ਟੀ.ਐਸ ਪ੍ਰਾਜੈਕਟ ਦੇ ਪਹਿਲੇ ਪੜਾਅ ਦਾ ਉਦਘਾਟਨ

ਅੰਮ੍ਰਿਤਸਰ, 14 ਦਸੰਬਰ (ਸੁਖਬੀਰ ਸਿੰਘ)- ਪੰਜਾਬ ਸਰਕਾਰ ਵੱਲੋਂ ਗੁਰੂ ਨਗਰੀ ਦੇ ਆਵਾਜਾਈ ਪ੍ਰਬੰਧਾਂ ਨੂੰ ਵਿਸ਼ਵ ਪੱਧਰੀ ਬਣਾਉਣ ਦਾ ਸੁਪਨਾ ਭਲਕੇ ਉਸ ਵੇਲੇ ਹਕੀਕਤ ਵਿਚ ਬਦਲਣ ਜਾ ਰਿਹਾ ਹੈ, ਜਦੋਂ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਬੀ. ਆਰ. ਟੀ. ਐਸ (ਬੱਸ ਰੈਪਿਡ ਟ੍ਰਾਂਜ਼ਿਟ ਸਿਸਟਮ) ਪ੍ਰਾਜੈਕਟ ਦੇ ਪਹਿਲੇ ਪੜਾਅ ਦਾ ਉਦਘਾਟਨ ਕਰਨਗੇ। ਚਿਰਾਂ ਤੋਂ ਉਡੀਕੇ ਜਾ ਰਹੇ 550 ਕਰੋੜ ਦੇ ਇਸ …

Read More »

ਐਲੀਮੈਂਟਰੀ ਸਕੂਲ ਰਾਮਪੁਰਾ ਵਿਖੇ ਹੋਇਆ ਉਡਾਨ-3 ਦਾ ਰਿਲੀਜ ਸਮਾਗਮ

ਰਾਮਪੁਰਾ, 10 ਦਸੰਬਰ (ਸੁਖਬੀਰ ਸਿੰਘ) – ਸਰਕਾਰੀ ਐਲੀਮੈਂਟਰੀ ਸਕੂਲ ਰਾਮਪੁਰਾ ਬਲਾਕ ਵੇਰਕਾ ਵਿਖੇ ਹੱਥ ਲਿਖਤ ਬਾਲ ਮੈਗਜੀਨ ‘ਉਡਾਨ-3’ ਦਾ ਰਿਲੀਜ ਸਮਾਗਮ ਕੀਤਾ ਗਿਆ।ਜਿਸ ਵਿਚ ਪਹੁੰਚੇ ਉਪ ਜਿਲ੍ਹਾ ਸਿੱਖਿਆ ਅਫਸਰ ਭੁਪਿੰਦਰ ਕੌਰ ਖਹਿਰਾ, ਡੀ.ਆਰ.ਪੀ ਰਜਿੰਦਰ ਸਿੰਘ ਅਤੇ ਬਲਾਕ ਸਿੱਖਿਆ ਅਫਸਰ ਨੀਲਮ ਭਗਤ ਦਾ ਸਕੂਲ ਦੇ ਮੁੱਖ ਅਧਿਆਪਕਾ ਪ੍ਰੇਮ ਕੁਮਾਰੀ, ਸਰਪੰਚ ਗੁਰਸ਼ਰਨ ਸਿੰਘ ਅਤੇ ਸਮੂਹ ਸਟਾਫ ਵਲੋਂ ਨਿੱਘਾ ਸਵਾਗਤ ਕਰਕੇ ਜੀ ਆਇਆ …

Read More »

ਦੋ ਦਿਨਾ ਰਾਸ਼ਟਰ ਪੱਧਰੀ ਪਲੇਠੀਆਂ ਨੈਸ਼ਨਲ ਚਿਲਡਰਨ ਗੇਮਜ਼ 2016 ਸੰਪੰਨ

ਅੰਮ੍ਰਿਤਸਰ, 4 ਦਸੰਬਰ (ਪੰਜਾਬ ਪੋਸਟ ਬਿਊਰੋ)- ਡੀ.ਏ.ਵੀ ਕਾਲਜ ਪ੍ਰਬੰਧਕੀ ਕਮੇਟੀ ਦੇ ਅਧੀਨ ਸ਼ਾਸਤਰੀ ਨਗਰ ਸਪੋਰਟਸ ਕੰਪਲੈਕਸ ਵਿਖੇ 14, 18 ਸਾਲ ਉਮਰ ਵਰਗ ਦੇ ਖਿਡਾਰੀਆਂ ਦੀਆਂ ਦੋ ਦਿਨਾ ਰਾਸ਼ਟਰ ਪੱਧਰੀ ਪਲੇਠੀਆਂ ਨੈਸ਼ਨਲ ਚਿਲਡਰਨ ਗੇਮਜ਼ 2016 ਸੰਪੰਨ ਹੋ ਗਈਆਂ।ਜਿਸ ਦੋਰਾਨ ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਖਿਡਾਰੀਆਂ ਨੇ ਹਿੱਸਾ ਲੈ ਕੇ ਆਪਣੀ ਕਲਾ ਦਾ ਲੋਹਾ ਮਨਵਾਇਆ।ਪ੍ਰਧਾਨ ਇੰਜੀ: ਸੁਖਵਿੰਦਰ ਪਾਲ ਸਿੰਘ ਤੇ ਜਨਰਲ …

Read More »

ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਮੁਲਾਜ਼ਮਾਂ ਦਾ ਪੱਕਾ ਮੋਰਚਾ ਤੀਜੇ ਦਿਨ ਵਿਚ ਦਾਖਲ

ਫਾਜ਼ਿਲਕਾ, 3 ਦਸੰਬਰ (ਵਿਨੀਤ ਅਰੋੜਾ) – ਸੀ.ਪੀ.ਐਫ ਕਰਮਚਾਰੀ ਯੂਨੀਅਨ ਪੰਜਾਬ ਵੱਲੋ ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕਰਵਾਉਣ ਲਈ ਉਲੀਕੇ ਪ੍ਰੋਗਰਾਮ ਅਨੁਸਾਰ ਯੂਨੀਅਨ ਵੱਲੋਂ ਉਪ ਮੁੱਖ ਮੰਤਰੀ ਪੰਜਾਬ ਦੇ ਚੌਣਾਵੀ ਹਲਕੇ ਜਲਾਲਾਬਾਦ ਵਿਚ ਲਗਾਇਆ ਗਿਆ ਪੱਕਾ ਮੋਰਚਾ ਤੀਜੇ ਦਿਨ ਵਿਚ ਦਾਖਲ ਹੋ ਗਿਆ ਹੈ।ਪੱਕੇ ਮੋਰਚੇ ਤੇ ਬੈਠੇ ਮੁਲਾਜ਼ਮ ਪੂਰੀ ਹਿੰਮਤ ਅਤੇ ਹੋਸਲੇ ਦਾ ਸਬੂਤ ਦੇ ਰਹੇ ਹਨ ਕਿਉਂਕਿ ਪ੍ਰਸ਼ਾਸ਼ਨ ਵੱਲੋਂ ਉਨ੍ਹਾਂ …

Read More »