Saturday, April 11, 2026

ਸੁਸਾਇਟੀ ਵਲੋਂ ਹਫ਼ਤਾਵਾਰੀ ਸਮਾਗਮ ਕਰਵਾਇਆ ਗਿਆ

PPN0102201603

ਬਠਿੰਡਾ, 1 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸ਼ਹਿਰ ਧਾਰਮਿਕ ਸੰਸਥਾ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਘਰ ਘਰ ਜੋ ਸ਼ੁੱਧ ਪਾਠ ਕਰਨ ਅਤੇ ਜੋ ਗੁਰਬਾਣੀ ਦੇ ਨਾਲ ਸੰਗਤਾਂ ਨੂੰ ਜੋੜਣ ਦਾ ਉਪਰਾਲਾ ਕੀਤਾ ਜਾਂਦਾ ਹੈ ਉਸ ਤਹਿਤ ਸ਼ਾਹਿਬਜ਼ਾਦਾ ਜੁਝਾਰ ਸਿੰਘ ਨਗਰ, ਗਲੀ ਨੰ: 14, ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਨਿਤਨੇਮ ਅਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਸੰਪੂਰਨ ਪਾਠ ਸੰਗਤੀ ਰੂਪ ਵਿੱਚ ਕੀਤੇ ਗਏ।ਇਸ ਮੌਕੇ ਸਬਦ ਕੀਰਤਨ ਵੀ ਕੀਤਾ ਗਿਆ। ਗ੍ਰਹਿ ਨਿਵਾਸੀ ਵਲੋਂ ਆਪਣੀ ਬੇਟੀ ਮੰਨਤ ਵਿਰਕ ਦਾ ਜਨਮ ਦਿਨ ਮਨਾਇਆ ਗਿਆ, ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਲੜਕੀ ਮੰਨਤ ਵਿਰਕ ਅਤੇ ਉਸ ਦੇ ਪਿਤਾ ਬਲਜਿੰਦਰ ਸਿੰਘ ਅਤੇ ਮਾਤਾ ਦਾ ਸਨਮਾਨ ਚਿੰਨ੍ਹ ‘ਕੇਸ ਗੁਰੂ ਦੀ ਮੋਹਰ’ ਦੇ ਕੇ ਸਨਮਾਨਤ ਕੀਤਾ ਗਿਆ।ਇਸ ਦੇ ਨਾਲ ਹੀ ਦੂਜਾ ਸਮਾਗਮ ਨਿਰਮਲ ਸਿੰਘ, ਫੇਜ਼-3 ਮਾਡਲ ਟਾਊਨ ਦੇ ਗ੍ਰਹਿ ਵਿਖੇ ਕੀਤਾ ਗਿਆ, ਉਥੇ ਵੀ ਨਿਤਨੇਮ ਦੀਆਂ ਬਾਣੀਆਂ ਅਤੇ ਸ੍ਰੀ ਸੁਖਮਨੀ ਸਾਹਿਬ ਦੀ ਗੁਰਬਾਣੀ ਦਾ ਪ੍ਰਵਾਹ ਚੱਲਿਆ ਅਤੇ ਗੁਰੂ ਕਾ ਅਤੁੱਟ ਵਰਤਾਇਆ ਗਿਆ।ਇਸ ਮੌਕੇ ਸੁਸਾਇਟੀ ਦੇ ਮੈਂਬਰਾਂ ਵਿੱਚ ਦਿਲਬਾਗ ਸਿੰਘ, ਵੀਰਦਵਿੰਦਰ ਸਿੰਘ,ਗੁਰਿੰਦਰਪਾਲ ਸਿੰਘ ਬੱਬੂ, ਗੁਰਿੰਦਰ ਸਿੰਘ ਡਿੰਪੀ, ਉਜਾਗਰ ਸਿੰਘ,ਚਰਨਜੀਤ ਸਿੰਘ,ਜੋਗਿੰਦਰ ਸਿੰਘ ਮੱਕੜ, ਜਰਨੈਲ ਸਿੰਘ, ਅਮਰਜੀਤ ਸਿੰਘ, ਅਤੇ ਦਿਲਜੀਤ ਸਿੰਘ ਤੋਂ ਇਲਾਵਾ ਅਬਨਾਸ਼ ਸਿੰਘ ਸੋਢੀ ਅਤੇ ਗੁਰਦਰਸ਼ਨ ਸਿੰਘ ਵਲੋਂ ਸਬਦ ਕੀਰਤਨ ਦੀ ਸੇਵਾ ਕੀਤੀ ਗਈ।

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …

Leave a Reply