ਬਠਿੰਡਾ, 7 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸੀ.ਬੀ.ਆਈ ਵੱਲੋਂ ਹਰਿਆਣਾ ਦੇ ਸਿਰਸਾ ਵਿਖੇ ਇਨਕਮ ਟੈਕਸ ਡਿਪਟੀ ਕਮਿਸ਼ਨਰ ਨੂੰ ਸੇਵਾਦਾਰ ਰਾਹੀ ਰਿਸ਼ਵਤ ਲੈਣ ਦੇ ਕਥਿਤ ਦੋਸ਼ਾਂ ਤਹਿਤ ਹਿਰਾਸਤ ਵਿਚ ਲੈ ਕੇ ਅਦਾਲਤ ਵਿਚ ਪੇਸ਼ ਕੀਤਾ ਗਿਆ ਹੈ । ਬੀਤੇ ਦਿਨੀ ਹਰਿਆਣਾ ਦੇ ਕਾਰੋਬਾਰੀ ਦੀ ਸ਼ਿਕਾਇਤ ‘ਤੇ ਸੀ.ਬੀ.ਆਈ ਅਤੇ ਹਰਿਆਣਾ ਵਿਜਿਲੈਂਸ ਟੀਮ ਨੇ ਸਿਰਸਾ ਦੇ ਇਨਕਮ ਟੈਕਸ ਕਮਿਸ਼ਨਰ ਨਿਤਿਨ ਗਰਗ ਤੇ ਉਸ ਦੇ ਸੇਵਾਦਾਰ ਪ੍ਰਿੰਸ ਕੁਮਾਰ ਨੂੰ ਬਠਿੰਡਾ ਵਿਖੇ ਦੋ ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ਾਂ ਤਹਿਤ ਹਿਰਾਸਤ ਵਿਚ ਲੈ ਕੇ ਮਾਮਲਾ ਦਰਜ ਕਰਕੇ ਅਦਾਲਤ ‘ਚ ਪੇਸ਼ ਕੀਤਾ ਤਾਂ ਨਿਤਿਨ ਗਰਗ ਤੇ ਪ੍ਰਿੰਸ ਕੁਮਾਰ ਨੂੰ 20 ਫਰਵਰੀ ਤੱਕ ਜੇਲ ਭੇਜ ਦਿੱਤਾ ਗਿਆ।
ਸੀ.ਬੀ.ਆਈ ਦੇ ਚੰਡੀਗੜ੍ਹ ਦਫਤਰ ‘ਚ ਸਿਰਸਾ ਵਾਸੀ ਕਾਰੋਬਾਰੀ ਵੱਲੋ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਸਿਰਸਾ ਇਨਕਮ ਟੈਕਸ ਕਮਿਸ਼ਨਰ ਨਿਤਿਨ ਗਰਗ ਵੱਲੋ ਉਸ ਨੂੰ ਟੈਕਸ ਸੰਬਧੀ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਭਾਰੀ ਜੁਰਮਾਨੇ ਕਰਨ ਦੀਆਂ ਧਮਕੀਆਂ ਦੇ ਕੇ ਰਿਸ਼ਵਤ ਦੀ ਮੰਗ ਕੀਤੀ ਜਾ ਰਹੀ। ਸੀ.ਬੀ.ਆਈ ਵੱਲੋਂ ਜਾਲ ਵਿਛਾ ਕੇ ਇਨਕਮ ਟੈਕਸ ਡਿਪਟੀ ਕਮਿਸ਼ਨਰ ਨਿਤਿਨ ਗਰਗ ਦੇ ਸੇਵਾਦਾਰ ਪ੍ਰਿੰਸ ਕੁਮਾਰ ਨੂੰ ਦੋ ਲੱਖ ਰੁਪਏ ਰਿਸ਼ਵਤ ਲੈਦਿਆਂ ਗ੍ਰਿਫਤਾਰ ਕਰ ਲਿਆ ਗਿਆ । ਇਸ ਤੋ ਬਾਅਦ ਸੀ.ਬੀ.ਆਈ ਅਧਿਕਾਰੀਆਂ ਅਤੇ ਹਰਿਆਣਾ ਦੀ ਵਿਜਿਲੈਂਸ ਟੀਮ ਵੱਲੋ ਬਠਿੰਡਾ ਦੇ ਗਣੇਸ਼ ਨਗਰ ਵਿਖੇ ਇਨਕਮ ਟੈਕਸ ਕਮਿਸ਼ਨਰ ਨਿਤਿਨ ਗਰਗ ਦੇ ਘਰ ਵਿਖੇ ਛਾਪੇਮਾਰੀ ਕੀਤੀ ਗਈ ਸੀ ਅਤੇ ਦੇਰ ਰਾਤ ਤੱਕ ਦੋਵੇ ਟੀਮਾਂ ਵੱਲੋ ਕਮਿਸ਼ਨਰ ਦੇ ਘਰ ਦੀ ਬਰੀਕੀ ਨਾਲ ਜਾਂਚ ਕੀਤੀ ਗਈ। ਜਾਂਚ ਦੌਰਾਨ ਸੀ.ਬੀ.ਆਈ ਨੂੰ ਅੰਦਾਜਨ 15 ਲੱਖ 60 ਹਜਾਰ ਰੁਪਏ ਨਗਦ, ਸੋਨਾ 1 ਕਿੱਲੋ 620 ਗ੍ਰਾਮ, ਲਗਭਗ 60 ਲੱਖ ਦੇ ਹੀਰੇ ਜਵਾਹਰਾਤ ਅਤੇ ਚਾਂਦੀ ਮਿਲੀ ਹੈ ।ਇਸ ਤੋ ਇਲਾਵਾ ਅਧਿਕਾਰੀਆ ਨੂੰ ਦੋ ਬੈਕ ਲਾਕਰਾਂ ਅਤੇ ਪਰਿਵਾਰਕ ਮੈਬਰਾਂ ਦੇ 26 ਬੈਂਕ ਖਾਤਿਆਂ ਦਾ ਪਤਾ ਲੱਗਿਆ ਹੈ।ਸੀ.ਬੀ.ਆਈ ਅਧਿਕਾਰੀਆਂ ਵੱਲੋ ਬਠਿੰਡਾ ਦੇ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਡਿਪਟੀ ਕਮਿਸ਼ਨਰ ਨਿਤਿਨ ਗਰਗ ਨੂੰ ਨੂੰ ਹਿਰਾਸਤ ਵਿਚ ਲੈ ਕੇ ਅਦਾਲਤ ਵਿਚ ਪੇਸ਼ ਕੀਤਾ ਗਿਆ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ
ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …
Punjab Post Daily Online Newspaper & Print Media