Tuesday, September 29, 2026

ਬੀਬੀ ਕੌਲਾਂ ਜੀ ਪਬਲਿਕ ਸਕੂਲ ਵਿਖੇ ਮਨਾਇਆ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ

PPN0702201607ਅੰਮ੍ਰਿਤਸਰ, 7 ਫਰਵਰੀ (ਜਗਦੀਪ ਸਿੰਘ ਸੱਗੂ)- ਸਥਾਨਕ ਤਰਨ ਤਾਰਨ ਰੋਡ ਸਥਿਤ ਬੀਬੀ ਕੌਲਾਂ ਜੀ ਪਬਲਿਕ ਸਕੂਲ (ਬ੍ਰਾਂਚ-1) ਵਿਖੇ ਭਾਈ ਗੁਰਇਕਬਾਲ ਸਿੰਘ ਦੀ ਪੇ੍ਰਰਨਾ ਸਦਕਾ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਸ਼ਰਧਾ ਸਹਿਤ ਮਨਾਇਆ ਗਿਆ। ਸਕੂਲ ਪ੍ਰਿੰਸੀਪਲ ਜਸਲੀਨ ਕੌਰ ਨੇ ਦੱਸਿਆ ਕਿ ਸਕੂਲ ਦੇ ਬੱਚਿਆਂ ਵਲੋਂ ਸਹਿਜ ਪਾਠ ਦੇ ਭੋਗ ਪਾਏ ਗਏ, ਉਪਰੰਤ ਬੱਚਿਆਂ ਨੇ ਕੀਰਤਨ ਦੀ ਹਾਜ਼ਰੀ ਭਰੀ । ਇਸ ਤੋਂ ਬਾਅਦ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਗੁਰਮਿੰਦਰ ਸਿੰਘ ਨੇ ਬਾਬਾ ਜੀ ਦਾ ਇਤਿਹਾਸ ਸਰਵਨ ਕਰਵਾਇਆ। ਉਨਾਂ ਕਿਹਾ ਕਿ ਬੀਬੀ ਕੌਲਾਂ ਪਬਲਿਕ ਸਕੂਲ ਦੇ ਬੱਚਿਆਂ ਨੂੰ ਵੇਖ ਕੇ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਉਨਾਂ ਦਾ ਗਾਇਨ ਕੀਤਾ ਕੀਰਤਨ ਸੁਣ ਕੇ ਬੜਾ ਅਨੰਦ ਆਇਆ ਹੈ।ਉਨਾਂ ਕਿਹਾ ਕਿ ਜਿਸ ਸਕੂਲ ‘ਤੇ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਹੋਵੇ ਤੇ ਭਾਈ ਗੁਰਇਕਬਾਲ ਸਿੰਘ ਦੀ ਦੇਖ ਰੇਖ ਵਿੱਚ ਚੱਲੇ ਉਸ ਸਕੂਲ ਦਾ ਪੜਿਆ ਬੱਚਾ ਕਦੇ ਵੀ ਬੇਮੁੱਖ ਨਹੀ ਹੋਵੇਗਾ।ਇਸ ਸਮਾਗਮ ਦੌਰਾਨ ਭਾਈ ਗੁਰਇਕਬਾਲ ਸਿੰਘ ਦੇ ਜਥੇ ਨੇ ਵਿਸ਼ੇਸ਼ ਤੌਰ ਤੇ ਕੀਰਤਨ ਰਾਹੀ ਹਾਜਰੀ ਭਰੀ ।ਭਾਈ ਸਾਹਿਬ ਜੀ ਨੇ ਕਿਹਾ ਕਿ ਆਪਣੇ ਗੁਰੂ ਨੂੰ ਕੋਈ ਧੰਨ ਭੇਟਾ ਕਰਦਾ ਹੈ, ਕੋਈ ਸੋਨਾ ਭੇਟ ਕਰਦਾ ਹੈ, ਕੋਈ ਮਾਇਆ ਭੇਟਾ ਕਰਦਾ ਹੈ। ਪਰ ਬਾਬਾ ਦੀਪ ਸਿੰਘ ਜੀ ਨੇ ਅਪਣਾ ਸੀਸ ਗੁਰੂ ਚਰਨਾਂ ਵਿੱਚ ਭੇਟਾ ਕਰਕੇ ਅਨੋਖੀ ਮਿਸਾਲ ਪੇਸ਼ ਕੀਤੀ ਹੈ। ਇਸ ਲਈ ਬਾਬਾ ਦੀਪ ਸਿੰਘ ਜੀ ਤੋ ਪ੍ਰੇਰਨਾ ਲੈ ਕੇ ਗੁਰੂ ਘਰ ਅਤੇ ਬਾਣੀ ਨਾਲ ਪਿਆਰ ਕਰਦਿਆਂ ਵੱਧ ਤੋ ਵੱਧ ਬਾਣੀ ਪੜਣੀ ਚਾਹੀਦੀ ਹੈ ।ਕਿਉਕਿ ਬਾਬਾ ਦੀਪ ਸਿੰਘ ਜੀ ਦਾ 101 ਪਾਠ ਜਪੁ ਜੀ ਸਾਹਿਬ ਕਰਨਨ ਦਾ ਰੋਜਾਨਾ ਨੇਮ ਸੀ ।ਸਮਾਗਮ ਦੀ ਅਰਦਾਸ ਤੇ ਹੁਕਮਨਾਮੇ ਦੀ ਸੇਵਾ ਵੀ ਬੱਚਿਆ ਨੇ ਨਿਭਾਈ।ਗਿਆਨੀ ਗੁਰਮਿੰਦਰ ਸਿੰਘ ਜੀ ਨੇ ਸ਼ੈਸ਼ਨ 2014-15 ਦੇ ਬੱਚਿਆਂ ਨੂੰ ਇਨਾਮ ਵੀ ਵੰਡੇ ।ਇਸ ਮੋਕੇ ਬਾਬਾ ਹਰਿਮਿੰਦਰ ਸਿੰਘ ਕਾਰ ਸੇਵਾ ਵਾਲੇ, ਟਹਿਲਇੰਦਰ ਸਿੰਘ, ਭੁਪਿੰਦਰ ਸਿੰਘ ਟਰਾਂਸਪੋਰਟਰ, ਬੀਬੀ ਜਤਿੰਦਰ ਕੌਰ, ਪਿ੍ਰੰਸੀਪਲ ਜਗਜੀਤ ਕੌਰ (ਬ੍ਰਾਂਚ-2), ਪਿ੍ਰੰਸੀਪਲ ਹਰਸ਼ਰਨ ਕੌਰ (ਬ੍ਰਾਂਚ-3), ਬੀਬੀ ਪਰਮਜੀਤ ਕੌਰ, ਤੇਜਪਾਲ ਸਿੰਘ, ਹਰਦੇਵ ਸਿੰਘ, ਰਮਿੰਦਰ ਸਿੰਘ ਤੇ ਹੋਰ ਸੰਗਤਾਂ ਹਾਜਰੀ ਭਰੀ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply