Monday, July 8, 2024

ਪੰਜ ਪਿਆਰਿਆਂ ਨੇ ਵਰਪਾਲ ਪਿੰਡ ਵਿੱਚ 85 ਪ੍ਰਾਣੀਆਂ ਨੂੰ ਅੰਮ੍ਰਿਤਪਾਨ ਕਰਵਾਇਆ

PPN1402201611
ਅੰਮ੍ਰਿਤਸਰ, 14 ਫਰਵਰੀ (ਪੰਜਾਬ ਪੋਸਟ ਬਿਊਰੋ) – ਪੰਥਕ ਭਾਵਨਾਵਾਂ ਦੀ ਤਰਜਮਾਨੀ ਕਰਦੇ ਹੋਏ ਸੌਦਾ ਸਾਧ ਨੂੰ ਦਿੱਤੀ ਮੁਆਫੀ ਨੂੰ ਲੈ ਕੇ ਤਖਤਾਂ ਦੇ ਜਥੇਦਾਰਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕਰਨ ਵਾਲੇ ਪੰਜ ਪਿਆਰਿਆ ਨੇ ਸ਼ਰੋਮਣੀ ਕਮੇਟੀ ਵੱਲੋ ਕੀਤੀ ਗਈ ਉਹਨਾਂ ਦੀ ਬਰਖਾਸਤਗੀ ਤੋ ਬਾਅਦ ਵਿਦੇਸ਼ੀ ਸੰਗਤਾਂ ਦੇ ਸਹਿਯੋਗ ਨਾਲ ਅੰਮ੍ਰਿਤ ਅਭਿਲਾਖੀਆ ਨੂੰ ਅੰਮ੍ਰਿਤ ਛਕਾਉਣ ਦੀ ਪ੍ਰਕਿਰਿਆ ਜਾਰੀ ਰੱਖਦਿਆ ਅੱਜ ਪਿੰਡ ਵਰਪਾਲ ਵਿਖੇ ਸੈਕੜੇ ਦੇ ਕਰੀਬ ਪ੍ਰਾਣੀਆ ਨੂੰ ਅੰਮ੍ਰਿਤ ਛੱਕਾ ਕੇ ਗੁਰੂ ਵਾਲੇ ਬਣਾਇਆ
ਇਸ ਸਬੰਧੀ ਭਾਈ ਸਤਿਨਾਮ ਸਿੰਘ ਤੇ ਭਾਈ ਮੇਜਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਉਹਨਾਂ ਦੇ ਨਾਲ ਭਾਈ ਸਤਨਾਮ ਸਿੰਘ ਝੰਜੀਆਂ, ਭਾਈ ਮੰਗਲ ਸਿੰਘ ਤੇ ਭਾਈ ਤਰਲੋਕ ਸਿੰਘ ਨੇ ਅੰਮ੍ਰਿਤਸਰ ਜਿਲ੍ਹੇ ਦੇ ਪਿੰਡ ਵਰਪਾਲ ਵਿਖੇ ਪੱਤੀ ਬਾਲਾ ਨਿਹਾਲਾ ਦੇ ਗੁਰਦੁਆਰੇ ਵਿਖੇ 85 ਪ੍ਰਾਣੀਆ ਨੂੰ ਅੰਮ੍ਰਿਤ ਪਾਨ ਕਰਵਾਇਆ ਗਿਆ ਤੇ ਉਹਨਾਂ ਨੇ ਬੜੀ ਨਿਸਚਾ ਕੇ ਚੜਦੀ ਕਲਾ ਵਿੱਚ ਅੰਮ੍ਰਿਤ ਛੱਕ ਕੇ ਗੁਰੂ ਸਾਹਿਬ ਦੇ ਜੈਕਾਰੇ ਬੁਲਾਏ।ਉਹਨਾਂ ਕਿਹਾ ਕਿ ਸ਼ਰੋਮਣੀ ਕਮੇਟੀ ਵੱਲੋ ਫਾਰਗ ਕੀਤੇ ਜਾਣ ਉਪਰੰਤ ਉਹਨਾਂ ਨੇ ਹੁਣ ਤੱਕ 500 ਤੋ ਵਧੇਰੇ ਪ੍ਰਾਣੀਆ ਨੂੰ ਅੰਮ੍ਰਿਤ ਪਾਨ ਕਰਵਾ ਕੇ ਗੁਰੂ ਵਾਲੇ ਬਣਾਇਆ ਹੈ ਜਿਹੜੀ ਗੁਰੂ ਸਾਹਿਬ ਨੇ ਉਹਨਾਂ ਕੋਲੋ ਵਿਸ਼ੇਸ਼ ਸੇਵਾ ਲਈ ਹੈ।ਉਹਨਾਂ ਕਿਹਾ ਕਿ ਖੰਡੇ ਬਾਟੇ ਦੀ ਪਾਹੁਲ ਛਕਾਉਣ ਦੀ ਵਹੀਰ ਜੰਗੀ ਪੱਧਰ ਤੇ ਵਿੱਢ ਦਿੱਤੀ ਗਈ ਹੈ ਅਤੇ ਇਹ ਉਸ ਵੇਲੇ ਤੱਕ ਜਾਰੀ ਰਹੇਗੀ ਜਦੋ ਤੱਕ ਸਮੁੱਚੀ ਕੌਮ ਨੂੰ ਅੰਮ੍ਰਿਤ ਛਕਾ ਕੇ ਗੁਰੂ ਵਾਲੇ ਨਹੀ ਬਣਾ ਲਿਆ ਜਾਂਦਾ।ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਕੰਮ ਸਿਰਫ ਡਿਊਟੀਆ ਤੇ ਨਿਰਭਰ ਕਰਦਾ ਹੈ ਤੇ ਉਹਨਾਂ ਨੂੰ ਕਿਸੇ ਵੀ ਜਗ੍ਹਾ ਜਾਣ ਲਈ ਪਹਿਲਾਂ ਆਗਿਆ ਲੈਣੀ ਪੈਦੀ ਸੀ ਪਰ ਹੁਣ ਉਹ ਪੂਰੀ ਤਰ੍ਹਾ ਅਜ਼ਾਦ ਹਨ ਤੇ ਜਦੋ ਵੀ ਸੰਗਤਾਂ ਜਿਥੇ ਵੀ ਯਾਦ ਕਰਦੀਆਂ ਹਨ ਪੰਜ ਪਿਆਰਿਆਂ ਦਾ ਰੱਥ ਗੁਰੂ ਸਾਹਿਬ ਦੀ ਕਿਰਪਾ ਨਾਲ ਉਧਰ ਨੂੰ ਹੀ ਵਹੀਰਾਂ ਘੱਤ ਲੈਦਾ ਹੈ।
ਉਹਨਾਂ ਕਿਹਾ ਕਿ ਅੰਮ੍ਰਿਤ ਇੱਕ ਅਲਾਹੀ ਸ਼ਕਤੀ ਹੈ ਤੇ ਜਿਹੜਾ ਵੀ ਨਿਸਚਾ ਨਾਲ ਛੱਕਦਾ ਹੈ, ਉਸ ਵਿੱਚ ਇੱਕ ਵਿਲੱਖਣ ਪ੍ਰਕਾਰ ਦੀ ਸ਼ਕਤੀ ਆ ਜਾਂਦੀ ਹੈ ਤੇ ਉਹ ਸਤਿਕਾਰ ਤਾਂ ਸਭ ਦਾ ਕਰਦਾ ਹੈ ਪਰ ਡਰ ਭਉ ਸਿਰਫ ਗੁਰੂ ਦਾ ਹੀ ਰੱਖਦਾ ਹੈ। ਉਹਨਾਂ ਕਿਹਾ ਕਿ ਗੁਰੂ ਸਾਹਿਬ ਦੀ ਕ੍ਰਿਪਾ ਨਾਲ ਜਲਦੀ ਹੀ ਉਹ ਕੋਈ ਨਵਾਂ ਚਮਤਕਾਰ ਜਰੂਰ ਕਰਨਗੇ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply