Monday, July 13, 2026

ਅੱਖਾਂ ਤੀਜ ਦੇ ਮੌਕੇ 1111 ਕਿਲੋਂ ਲੱਡੂ ਅਤੇ ਛੱਪਨ ਭੋਗ ਲਗਾਇਆ

PPN020505
ਬਠਿੰਡਾ, 2 ਮਈ (ਜਸਵਿੰਦਰ ਸਿੰਘ ਜੱਸੀ)-ਸ੍ਰੋਮਣੀ ਬਾਲਾ ਜੀ ਮੰਦਰ ਬੱਲਾ ਰਾਮ ਨਗਰ ਵਿਖੇ  ਧਾਰਮਿਕ ਸਮਾਗਮ ਅੱਖਾਂ ਤੀਜ ਦੇ ਮੌਕੇ 1111 ਕਿਲੋਂ ਲੱਡੂ ਅਤੇ ਛੱਪਨ ਭੋਗ ਲਗਾਉਣ ਤੋਂ ਬਾਅਦ ਗਰੀਬ ਅਤੇ ਜਰੂਰਤਮੰਦ 2 ਲੜਕੀਆਂ ਦੀ ਸ਼ਾਦੀ ਅਤੇ ਅੱਖਾਂ ਦਾ ਕੈਂਪ ਵੀ ਆਯੋਜਿਤ ਕੀਤਾ ਗਿਆ। ਮੌਕੇ ‘ਤੇ ਅੱਖਾਂ ਦੇ ਚੈਂਕਅੱਪ ਤੋਂ ਬਾਅਦ ਜਰੂਰਤਮੰਦਾਂ ਦੇ ਦੀਆਂ ਅੱਖਾਂ ਵਿਚ ਡਾ: ਐਸ.ਕੇ ਬਾਂਸਲ ਦੀ ਟੀਮ ਵਲੋਂ  ਮੁਫ਼ਤ ਲੈਂਜ ਵੀ ਪਾਏ ਗਏ। ਲੜਕੀਆਂ ਨੂੰ ਘਰੇਲੂ ਜਰੂਰਤਮੰਦ ਸਮਾਨ ਵੀ ਦਿੱਤਾ ਗਿਆ। ਸਮਾਗਮ ਵਿਚ  ਸੁਆਮੀ ਸਿਵਾ ਨੰਦ ਜੀ ਹਨੂੰਮਾਨਗੜ, ਸੁਆਮੀ ਅਮਲਾ ਨੰਦ ਜੀ, ਸੁਆਮੀ ਮਹੇਸ਼ਾ ਨੰਦ ਜੀ ਅਤੇ ਸੁਆਮੀ ਨਰਾਇਣ ਗਿਰੀ ਬਹਿਮਣ ਦੀਵਾਨਾ ਵਾਲੇ ਮਹਾਂਪੁਰਸ਼ਾਂ ਨੇ ਆਪਣੇ ਪ੍ਰਬਚਨਾਂ ਨਾਲ ਸ਼ਰਧਾਲੂਆਂ ਨੂੰ ਨਿਹਾਲ ਕੀਤਾ। ਇਸ ਮੌਕੇ ਚੇਅਰਮੈਨ ਨੱਥੂ ਰਾਮ ਸ਼ਰਮਾ, ਰਤਨ ਸ਼ਰਮਾ, ਸੰਦੀਪ ਸ਼ਰਮਾ, ਕੁਲਦੀਪ ਮੰਗਲ, ਭੂਸ਼ਨ ਕਮਾਰ, ਨਵਨੀਤ ਸਿੰਗਲਾ, ਮਦਨ ਲਾਲ, ਡਾ: ਐਸ.ਕੇ ਬਾਂਸਲ ਵਲੋਂ ਹਵਨ ਪੂਜਾ ਕਰਕੇ ਰਮਾਇਣ ਦੇ ਭੋਗ ਪਾਉਣ ਉਪਰੰਤ ਭੰਡਾਰਾ ਵੀ ਵਰਤਾਇਆ ਗਿਆ।

Check Also

ਐਡਵੋਕੇਟ ਧਾਮੀ ਵਲੋਂ ਮਾਝਾ ਜ਼ੋਨ ਦੇ ਪ੍ਰਚਾਰਕਾਂ, ਢਾਡੀ ਤੇ ਕਵੀਸ਼ਰੀ ਸਿੰਘਾਂ ਨਾਲ ਇਕੱਤਰਤਾ

ਅੰਮ੍ਰਿਤਸਰ, 13 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਲਹਿਰ ਨੂੰ …

Leave a Reply