Wednesday, July 3, 2024

ਨਾਰੀ ਸ਼ਕਤੀ ਲੜਕੀਆਂ ਵਲੋਂ 25 ਯੂਨਿਟ ਖੂਨਦਾਨ

PPN2002201602ਬਠਿੰਡਾ, 20 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੀ ਵਿਦਿਅਕ ਸੰਸਥਾ ਐਸ.ਐਸ.ਡੀ ਗਰਲਜ਼ ਕਾਲਜ ਦੀ ਐਨ.ਐਸ .ਐਸ ਯੂਨਿਟ ਅਤੇ ਰੈਂਡ ਰਿਬਨ ਕਲੱਬ ਵਲੋਂ ਖੂਨਦਾਨ ਕੈਂਪ ਆਯੋਜਿਤ ਕੀਤਾ ਗਿਆ। ਇਸ ਕੈਂਪ ਦੇ ਮੁੱਖ ਮਹਿਮਾਨ ਇੰਜੀਨੀਅਰ ਹਰਦੀਪ ਸਿੰਘ ਸਿੱਧੂ ਐਕਸੀਅਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਬਠਿੰਡਾ ਸਿਟੀ ਅਤੇ ਪ੍ਰਧਾਨਗੀ ਸੀਨੀਅਰ ਐਡਵੋਕੇਟ ਅਭੈ ਸਿੰਗਲਾ ਪ੍ਰਧਾਨ ਐਸ ਐਸ ਡੀ ਸਭਾ ਵਲੋਂ ਕੀਤੀ ਗਈ। ਇਨ੍ਹਾਂ ਵਲੋਂ ਨਾਰੀ ਸ਼ਕਤੀ ਦੀ ਪ੍ਰਸੰਸ਼ਾ ਕਰਦਿਆਂ ਖੂਨਦਾਨ ਕਰਨ ਵਾਲੀਆਂ ਲੜਕੀਆਂ ਨੂੰ ਅਸ਼ੀਰਵਾਦ ਦੇ ਕੇ ਹੌਸ਼ਲਾ ਅਫਜਾਈ ਕੀਤੀ।ਇਸ ਮੌਕੇ ਕਾਲਜ ਪ੍ਰਧਾਨ ਨੰਦ ਲਾਲ ਗਰਗ, ਕਾਲਜ ਦੇ ਸਕੱਤਰ ਡਾ: ਪੀ.ਕੇ ਗੁਪਤਾ, ਅਨਿਲ ਭੋਲਾ, ਪ੍ਰਿੰਸੀਪਲ ਮੈਡਮ ਮਨੀਸ਼ਾ ਭਟਨਗਰ, ਪ੍ਰਿੰਸੀਪਲ ਪਰਮਿੰਦਰ ਕੌਰ ਤਾਂਘੀ, ਅਜੈ ਗੁਪਤਾ, ਪ੍ਰਿੰਸੀਪਲ ਡਾ: ਅਨੂ ਮਲਹੋਤਰਾ, ਸੰਜੀਵ ਕੁਮਾਰ ਮੈਡਮ ਨਮਿਤਾ, ਮੈਡਮ ਕੀਰਤੀ, ਮੈਡਮ ਸੀਲੂ, ਮੈਡਮ ਦੀਪਤੀ, ਡਾ: ਨੀਰੂ ਗਰਗ ਅਤੇ ਡਾ: ਊਸ਼ਾ ਸ਼ਰਮਾ ਦੇ ਨਾਲ ਸਮੂਹ ਸਟਾਫ਼ ਹਾਜ਼ਰ ਸੀ। ਸਿਵਲ ਹਸਪਤਾਲ ਦੀ ਬਲੱਡ ਬੈਂਕ ਟੀਮ ਵਲੋਂ ਡਾ: ਇੰਦਰਜੀਤ ਸਿੰਘ ਸਰਾਂ ਦੀ ਅਗਵਾਈ ਵਿਚ 25 ਯੂਨਿਟ ਖੂਨ ਇੱਕਤਰ ਕੀਤਾ ਗਿਆ। ਅੰਤ ਵਿਚ ਊਸ਼ਾ ਸ਼ਰਮਾਂ ਵਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਖੁੂਨਦਾਨੀਆਂ ਨੂੰ ਸਨਮਾਨ ਚਿੰਨ੍ਹਾ ਦੇ ਕੇ ਸਨਮਾਨਿਤ ਕੀਤਾ ਗਿਆ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply