Saturday, July 18, 2026

’ਕਰਾਈਮ ਐਂਡ ਕੁਰੱਪਸ਼ਨ ਰਿਫੋਰਮਜ਼ ਆਰਗੇਨਾਈਜ਼ੇਸਨ’ ਦੀ ਮੀਟਿੰਗ ਆਯੋਜਿਤ

PPN2102201626

ਪੱਟੀ, 21 ਫਰਵਰੀ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿਲੋਂ)- ਕਰਾਈਮ ਐਂਡ ਕੁਰੱਪਸ਼ਨ ਰਿਫੋਰਮਜ਼ ਆਰਗੇਨਾਈਜ਼ੇਸਨ ਦੀ ਮੀਟਿੰਗ ਕੌਮੀ ਪ੍ਰਧਾਨ ਰਾਮ ਸਰੂਪ ਗਰਗ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਸੁਆਮੀ ਪ੍ਰਮਾਨੰਦ ਚੇਅਰਮੈਨ ਪੰਜਾਬ ਦੀ ਹਾਜ਼ਿਰੀ ਵਿੱਚ ਸਰਬਸੰਮਤੀ ਨਾਲ ਸੰਸਥਾ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਜਿਸ ਦੌਰਾਨ ਸਰਬਸੰਮਤੀ ਨਾਲ ਬਲਵੰਤ ਸਿੰਘ ਬੰਟੀ ਨੂੰ ਸੰਸਥਾ ਦਾ ਪੰਜਾਬ ਪ੍ਰਧਾਨ ਚੁਣਿਆ ਗਿਆ। ਇਸੇ ਤਰ੍ਹਾਂ ਜੈ ਵਿਜੇ ਸੀਨੀਅਰ ਮੀਤ ਪ੍ਰਧਾਨ, ਤਰਸੇਮ ਸਿੰਘ ਸੇਮਾ ਮੀਤ ਪ੍ਰਧਾਨ, ਗੁਰਦੀਪ ਸਿੰਘ ਪਿੰਕੂ ਜਨਰਲ ਸੈਕਟਰੀ ਅਤੇ ਜਤਿੰਦਰ ਸਿੰਘ ਸਲਾਹਕਾਰ ਚੁਣੇ ਗਏ। ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਦਿੰਦਿਆਂ ਕੌਮੀ ਪ੍ਰਧਾਨ ਰਾਮ ਸਰੂਪ ਗਰਗ ਨੇ ਅਹੁਦੇਦਾਰਾਂ ਅਤੇ ਸਮੂਹ ਮੈਂਬਰਾਂ ਨੂੰ ਸਮਾਜ ਵਿੱਚ ਫੈਲੀਆਂ ਸਮਾਜਿਕ ਬੁਰਾਈਆਂ ਨੂੰ ਜੜੋਂ ਖਤਮ ਕਰਨ ਲਈ ਹਰ ਸੰਭਵ ਯਤਨ ਕਰਨ ਦੀ ਸੰਹੂ ਚੁਕਾਈ। ਇਸ ਮੌਕੇ ਨਵ ਨਿਯੁਕਤ ਪ੍ਰਧਾਨ ਬਲਵੰਤ ਸਿੰਘ ਬੰਟੀ ਨੇ ਕਿਹਾ ਕਿ ਸੰਸਥਾ ਵੱਲੋਂ ਮੇਰੇ ‘ਤੇ ਵਿਸ਼ਵਾਸ਼ ਜਿਤਾ ਕੇ ਜੋ ਜਿੰਮੇਵਾਰੀ ਮੈਂਨੂੰ ਸੌਂਪੀ ਗਈ ਹੈ ਉਸਨੂੰ ਮੈਂ ਪੂਰੀ ਤਨਦੇਹੀ ‘ਤੇ ਇਮਾਨਦਾਰੀ ਨਾਲ ਨਿਭਾਵਾਂਗਾ। ਇਸ ਮੌਕੇ ਸੁਆਮੀ ਪ੍ਰਮਾਨੰਦ ਚੇਅਰਮੈਨ, ਗੁਰਚਰਨ ਸਿੰਘ ਘਰਿਆਲਾ ਪੀਆਰਓ, ਰਾਜ ਕੁਮਾਰ ਕਟਾਰੀਆ ਹਾਜ਼ਿਰ ਸਨ।

Check Also

ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 17 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਦਾ …

Leave a Reply