Thursday, March 19, 2026

ਜਿਮਣੀ ਚੋਣ ਜਿੱਤਣ ‘ਤੇ ਅਕਾਲੀ ਆਗੂਆਂ ਰਵਿੰਦਰ ਬ੍ਰਹਮਪੁਰਾ ਨੂੰ ਦਿੱਤੀ ਵਧਾਈ

PPN2102201628

ਪੱਟੀ, 21 ਫਰਵਰੀ (ਰਣਜੀਤ ਸਿੰਘ ਮਾਹਲਾ)- ਖਡੂਰ ਸਾਹਿਬ ਜਿਮਣੀ ਚੋਣ ਵਿੱਚ ਲੋਕਾਂ ਨੇ ਅਕਾਲੀ ਦਲ ਦੇ ਉਮੀਦਵਾਰ ਰਵਿੰਦਰ ਸਿੰਘ ਬ੍ਰਹਮਪੁਰਾ ਨੂੰ 65 ਹਜ਼ਾਰ ਤੋਂ ਵੱਧ ਵੋਟਾਂ ਨਾਲ ਜਿੱਤਾ ਕੇ ਵਿਧਾਨ ਸਭਾ ਚੋਣਾਂ 2017 ਵਿੱਚ ਪੰਜਾਬ ਅੰਦਰ ਮੁੜ ਤੋਂ ਅਕਾਲੀ ਸਰਕਾਰ ਬਣਾਉਣ ਦੇ ਸਪਸ਼ਟ ਸੰਕੇਤ ਦਿੱਤੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਰਪੰਚ ਸਾਰਜ ਸਿੰਘ ਦਾਸੂਵਾਲ, ਸਰਪੰਚ ਮਨਜੀਤ ਸਿੰਘ ਅਲਗੋਕੋਠੀ, ਸਰਪੰਚ ਅੰਗਰੇਜ਼ ਸਿੰਘ ਠੱਠਾ, ਬਿਹਾਰੀ ਸ਼ਾਹ ਯੂਕੇ, ਸਰਪੰਚ ਤਾਰਾ ਸਿੰਘ, ਸਰਪੰਚ ਭੁਪਿੰਦਰ ਸ਼ਾਹ ਜੰਡ, ਸਰਪੰਚ ਗੁਰਚਰਨ ਸਿੰਘ ਘਰਿਆਲੀ ਅਤੇ ਸਾਬਾਕਾ ਸਰਪੰਚ ਗੁਰਮੀਤ ਸਿੰਘ ਘਰਿਆਲੀ ਦਾਸੂਵਾਲ ਨੇ ਰਵਿੰਦਰ ਸਿੰਘ ਬ੍ਰਹਮਪੁਰਾ ਨੂੰ ਜਿੱਤ ਦੀ ਵਧਾਈ ਦਿੰਦਿਆਂ ਕੀਤਾ। ਸਮੂਹ ਆਗੂਆਂ ਨੇ ਕਿਹਾ ਕਿ ਲੋਕ ਅਕਾਲੀ ਦਲ ਦੀਆਂ ਲੋਕ ਪੱਖੀ ਨੀਤੀਆਂ ਅਤੇ 9 ਸਾਲਾਂ ਰਾਜ ਦੌਰਾਨ ਸੂਬਾ ਪੰਜਾਬ ਨੂੰ ਵਿਕਾਸ ਦੀਆਂ ਬੁਲੰਦੀਆਂ ‘ਤੇ ਪਹੁੰਚਾਉਣ ਲਈ ਕੀਤੇ ਗਏ ਕੰਮਾਂ ਤੋਂ ਬਾਗੋਬਾਗ ਸਨ। ਜਿਸ ਸਦਕਾ ਉਨ੍ਹਾਂ ਨੇ ਜਿਮਣੀ ਚੋਣ ਵਿੱਚ ਅਕਾਲੀ ਦਲ ਦੇ ਹੱਕ ਵਿੱਚ ਖੁਲ੍ਹਾ ਫਤਵਾ ਦਿੱਤਾ। ਉਨ੍ਹਾਂ ਕਿਹਾ ਕਿ ਬ੍ਰਹਮਪੁਰਾ ਪਰਿਵਾਰ ਪਿਛਲੇ ਲਮੇਂ ਸਮੇਂ ਤੋਂ ਹਲਕਾ ਵਾਸੀਆਂ ਦੀ ਪੂਰੀ ਤਨਦੇਹੀ ਨਾਲ ਸੇਵਾ ਕਰਦਾ ਆ ਰਿਹਾ ਸੀ, ਹਲਕਾ ਵਾਸੀਆਂ ਨੇ ਬ੍ਰਹਮਪੁਰਾ ਨੂੰ ਹਲਕੇ ਦੀ ਵਾਗਡੋਰ ਸੌਂਪ ਕੇ ਹਲਕੇ ਨੂੰ ਤਰੱਕੀ ਦੇ ਰਾਹ ਪਾਇਆ ਹੈ। ਅਕਾਲੀ ਆਗੂਆਂ ਨੇ ਕਿਹਾ ਕਿ ਆਉਣ ਵਾਲਾ ਸਮਾਂ ਅਕਾਲੀ ਦਲ ਦਾ ਹੈ, ਕਿਉਂਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਤੋਂ ਪੰਜਾਬ ਵਾਸੀਆਂ ਦਾ ਮੋਹ ਭੰਗ ਹੋ ਚੁੱਕਾ ਹੈ ਅਤੇ ਲੋਕ ਸਿਰਫ ਆਕਾਲੀ ਦਲ ਨੂੰ ਹੀ ਪਿਆਰ ਕਰਦੇ ਹਨ, ਜਿਸ ਦਾ ਸਬੂਤ ਉਹ 2017 ਚੋਣਾਂ ਵਿੱਚ ਅਕਾਲੀ ਦਲ ਨੂੰ ਵੱਡੇ ਬਹੁਮਤ ਨਾਲ ਜਿਤਾ ਕੇ ਦੇਣਗੇ ਅਤੇ ਕੋਈ ਵਿਰਲਾ ਟਾਵਾਂ ਹੀ ਵਿਰੋਧੀ ਪਾਰਟੀਆਂ ਦਾ ਜਿੱਤੇਗਾ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply