
ਚੌਂਕ ਮਹਿਤਾ, 22 ਫਰਵਰੀ (ਜੋਗਿੰਦਰ ਸਿੰਘ ਮਾਣਾ)- ਐਨ. ਆਰ. ਆਈ ਵੀਰਾਂ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਦੇ ਸਦਕਾ ਰੰਧਾਵਾ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਕਰਾਇਆ ਜਾਦਾਂ ਸਲਾਨਾ ਮਾਝੇ ਦਾ ਸਿਰਮੌਰ ਖੇਡਾਂ ਉਦੋਨੰਗਲ ਦੀਆਂ ਦੀ ਜੋ ਕਿ ਇਸ ਵਾਰ 25 ਤੋ 28 ਫਰਵਰੀ ਤੱਕ ਬਰੇਵ ਕੈ: ਮਨਜਿੰਦਰ ਸਿੰਘ ਭਿੰਡਰ ਸਟੇਡੀਅਮ ਵਿਖੇ ਸ਼ੁਰੂ ਹੋ ਰਹੀਆ ਹਨ ਇਸ ਸਬੰਧੀ ਹਲਕਾ ਵਿਧਾਇਕ ਬਲਜੀਤ ਸਿੰਘ ਜਲਾਲ ਉਸਮਾਂ ਦੀ ਅਗਵਾਈ ਵਿੱਚ ਤੇ ਕਲੱਬ ਪ੍ਰਧਾਨ ਗੁਰਦਵਿੰਦਰ ਰੰਧਾਵਾ ਦੀ ਪ੍ਰਧਾਨਗੀ ਹੇਠ ਖੇਡ ਮੇਲੇ ਦੀਆਂ ਤਿਆਰੀਆਂ ਨੂੰ ਲੈ ਕੇ ਸਮੂਹ ਕਲੱਬ ਦੇ ਮੈਂਬਰਾਂ ਨਾਲ ਅਹਿਮ ਮੀਟਿੰਗ ਹੋਈ।ਜਿਸ ਦੌਰਾਨ ਐਸ.ਆਈ ਗੁਰਮੇਜ ਸਿੰਘ ਰੰਧਾਵਾ ਨੇ ਦੱਸਿਆ ਕਿ ਖੇਡ ਮੇਲੇ ਵਿੱਚ 25,26,27 ਫਰਵਰੀ ਨੂੰ ਹਾਕੀ, ਫੁੱਟਬਾਲ, ਵਾਲੀਬਾਲ ਦੇ ਸੀਨੀਅਰ ਤੇ ਓਪਨ ਦੇ ਮੁਕਾਬਲੇ ਕਰਵਾਏ ਜਾਣਗੇ ਤੇ 28 ਫਰਵਰੀ ਨੂੰ ਦਰਸਕਾਂ ਲਈ ਨਾਮੀ ਗਾਇਕ ਕੰਵਰ ਗਰੇਵਾਲ ਤੇ ਪ੍ਰਸਿੱਧ ਕਲਾਕਾਰ ਨਿੰਜ਼ਾਂ ਆਪਣੀ ਕਲਾ ਦੇ ਜੌਹਰ ਖੁੱਲੇ ਅਖਾੜੇ ਵਿੱਚ ਦਿਖਾਉਣਗੇ।ਇਸੇ ਦਿਨ ਇਨਾਮ ਵੰਡ ਸਮਾਰੋਹ ਦੌਰਾਨ ਮੁੱਖ ਮਹਿਮਾਨ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ, ਐਮ.ਪੀ ਜਥੇ. ਰਣਜੀਤ ਸਿੰਘ ਬ੍ਰਹਮਪੁਰਾ, ਹਲਕਾ ਵਿਧਾਇਕ ਬਲਜੀਤ ਜਲਾਲ ਉਸਮਾਂ ਤੋਂ ਇਲਾਵਾ ਗੁਰਪ੍ਰਤਾਪ ਸਿੰਘ ਟਿੱਕਾ, ਅਜੈਬੀਰ ਸਿੰਘ ਰੰਧਾਵਾ ਸਾਬਕਾ ਡਿਪਟੀ ਮੇਅਰ ਅੰਮ੍ਰਿਤਸਰ ਤੇ ਡੀ.ਆਈ.ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਵੀ ਵਿਸ਼ੇਸ ਤੌਰ ਤੇ ਸ਼ਾਮਿਲ ਹੋਣਗੇ।ਇਸ ਖੇਡ ਮੇਲੇ ਨੂੰ ਕਰਾਉਣ ਲਈ ਵਿਸੇਸ਼ ਸਹਿਯੋਗ ਜਥੇਦਾਰ ਰਾਜਬੀਰ ਸਿੰਘ ਉਦੋਨੰਗਲ ਮੈਂਬਰ ਵਰਕਿੰਗ ਕਮੇਟੀ, ਸਰਪੰਚ ਰਜਿੰਦਰ ਸਿੰਘ ਉਦੋਨੰਗਲ, ਗਿਆਨੀ ਸੁਰਜੀਤ ਸਿੰਘ, ਬਲਦੇਵ ਸਿੰਘ ਰਾਇਲ ਪੈਲੇਸ,ਗੁਰਿੰਦਰ ਬਿੱਟੁ ਵੰਡਰ ਪੈਲਸ,ਸਤੀਸ਼ ਕੁਮਾਰ ਸੇਠੀ, ਸੁਧੀਰ ਕੁਮਾਰ, ਭੁਪਿੰਦਰ ਸਿੰਘ ਪ੍ਰਧਾਨ ਤੋ ਇਲਾਵਾ ਕਲੱਬ ਮੈਂਬਰ ਕੁਲਬੀਰ ਸਿੰਘ ਰੰਧਾਵਾ,ਆਤਮਬੀਰ ਸਿੰਘ, ਹਰਮਨ ਰੰਧਾਵਾ, ਰਮਨਜੀਤ ਰਮੀ, ਬਿੱਕਾ ਪੰਨੂ,ਹਰਪ੍ਰੀਤ ਸੋਨੂੰ,ਗੁਰਬਰਿੰਦਰ ਗੋਲੂ, ਰਵੀ ਦਬੂਰਜੀ ਗੁਰਜੰਟ ਜੰਟਾ,ਕਾਲਾ,ਜਿੰਦਾ ਸੁਖ ਰੰਧਾਵਾ,ਲਾਡੀ ਆਦਿ ਪੂਰਨ ਰੂਪ ਵਿੱਚ ਆਪਣਾ ਪੂਰਾ ਸਹਿਯੋਗ ਦੇ ਰਹੇ ਹਨ।
Punjab Post Daily Online Newspaper & Print Media