Friday, July 5, 2024

ਸਿਵਲ ਸਰਜਨ ਤਰਨਤਾਰਨ ਨੇ ਪੱਟੀ ਵਿੱਚ ਬੱਚਿਆਂ ਨੂੰ ਪਿਲਾਈਆਂ ਪੋਲੀਓ ਬੂੰਦਾਂ

PPN2202201613

ਪੱਟੀ, 22 ਫਰਵਰੀ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿਲੋਂ) – ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ 0 ਤੋਂ 5 ਸਾਲ ਤੱਕ ਦੇ ਬੱਿਚਆ ਨੂੰ ਪੋਲੀਓ ਦੀ ਨਾਮੁਰਾਦ ਬਿਮਾਰੀ ਤੋ ਬਚਾਉਣ ਲਈ ਸ਼ੁਰੂ ਕੀਤੀ ਮੁਹਿਮ ਤਹਿਤ ਡਾਂ ਮਹਿੰਦਰ ਸਿੰਘ ਜੱਸਲ ਸਿਵਲ ਸਰਜਨ ਤਰਨਤਾਰਨ ਵੱਲੋਂ ਪੱਟੀ ਵਿਖੇ ਪੋਲੀਓ ਬੂੰਦਾਂ ਪਿਲਾਉਣ ਦੀ ਸ਼ੁਰੂਆਤ ਕੀਤੀ ਗਈ। ਸਿਵਲ ਹਸਪਤਾਲ ਪੱਟੀ ਵਿਖੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਡਾਕਟਰ ਮਹਿੰਦਰ ਸਿੰਘ ਜੱਸਲ ਨੇ ਕਿਹਾ ਕਿ ਜਿਲ੍ਹੇ ਦੇ ਸਾਰੇ ਹੈਲਥ ਸੈਟਰਾਂ ਅੰਦਰ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾਈਆ ਜਾ ਰਹੀਆ ਹਨ ਅਤੇ ਪਿੰਡਾ ਵਿੱਚ ਪਿੰਡਾਂ ਦੀਆਂ ਪੰਚਾਇਤਾ ਅਤੇ ਸਮਾਜ ਸੇਵਵੀ ਸੰਸਥਾਵਾਂ ਦੇ ਨੁਇੰਦਿਆਂ ਦਾ ਸਹਿਯੋਗ ਲਿਆ ਜਾ ਰਿਹਾ ਹੈ ਤਾ ਜੋ ਕੋਈ ਵੀ ਬੱਚਾ ਪੋਲੀਓ ਬੂੰਦਾਂ ਤੋਂ ਵਾਝਾਂ ਨਾ ਰਹੇ ਜਾਵੇ। ਉਨ੍ਹਾਂ ਦੱਸਿਆ ਕਿ ਸੋਮਵਾਰ ਅਤੇ ਮੰਗਲਵਾਰ ਨੂੰ ਰਹਿੰਦੇ ਬੱਚਿਆ ਨੂੰ ਘਰ-ਘਰ ਮੋਬਾਈਲ ਟੀਮਾ ਪੋਲੀਓ ਦੀਆਂ ਬੂੰਦਾਂ ਪਿਲਾਉਣਗੀਆਂ। ਇਸ ਮੌਕੇ ‘ਤੇ ਨੋਲਡ ਅਧਿਕਾਰੀ ਡਾਕਟਰ ਗੁਰਸਿਮਰਨ ਸਿੰਘ, ਡਾਕਟਰ ਰਜ਼ਨੀਸ਼ ਕੁਮਾਰ, ਡਾਕਟਰ ਪ੍ਰਮਜੀਤ ਸਿੰਘ, ਡਾਕਟਰ ਚਰਨਜੀਤ ਸਿੰਘ, ਡਾਕਟਰ ਗੁਰਸੇਵਕ ਸਿੰਘ, ਡਾਕਟਰ ਵਿਰਸਾ ਸਿੰ ਪੰਨੂੰ, ਡਾਕਟਰ ਅਮਨਦੀਪ ਸਿੰਘ, ਡਾਕਟਰ ਵਿਜੈ ਵਿਨਾਇਕ, ਡਾਕਟਰ ਅਮਰਜੀਤ ਸਿੰਘ, ਡਾਕਟਰ ਸੁਖਵਿੰਦਰ ਕੌਰ ਆਦਿ ਹਾਰ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply