Thursday, December 12, 2024

ਖਾਲਸਾ ਕਾਲਜ ਵੂਮੈਨ ਵਿਖੇ ‘ਕੈਰੀਅਰ ਵਿਜ਼ਨ-2014’ ਵਿਸ਼ੇ ‘ਤੇ ਸੈਮੀਨਾਰ

 

Photo8ਅੰਮ੍ਰਿਤਸਰ, 3 ਫ਼ਰਵਰੀ (ਪ੍ਰੀਤਮ ਸਿੰਘ)- ਖਾਲਸਾ ਕਾਲਜ ਫ਼ਾਰ ਵੂਮੈਨ ਵਿਖੇ ‘ਕੈਰੀਅਰ ਵਿਜ਼ਨ-2014ਡਾ. ਸੁਖਬੀਰ ਕੌਰ ਮਾਹਲ ਨੇ ਦੱਸਿਆ ਕਿ ਕੈਰੀਅਰ ਵਿਜ਼ਨ ਪ੍ਰੋਗਰਾਮ ਦੇ ਮੰਚ ਦੁਆਰਾ ਸਾਡਾ ਕਾਲਜ ਇਸ ‘ਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਫ਼ਲ ਪੇਸ਼ੇਵਰ ਬਣਨ ਅਤੇ ਯੋਗ ਮਾਰਗ ਦਰਸ਼ਨ ਦੇਣ ਲਈ ਅਨੁਕੂਲ ਵਾਤਾਵਰਨ ਮੁਹੱਈਆ ਕਰਦਾ ਹੈ। ਉਨ੍ਹਾਂ ਕਿਹਾ ਕਿ ਵਰਕਸ਼ਾਪ ਦਾ ਆਯੋਜਨ ਕਾਲਜ ਦੇ ਕੰਪਿਊਟਰ ਸਾਇੰਸ, ਕਾਮਰਸ, ਸਾਇੰਸ ਅਤੇ ਫ਼ੈਸ਼ਨ ਡਿਜਾਇਨ ਦੇ ਪੋਸਟ ਗ੍ਰੈਜੂਏਟ ਵਿਭਾਗਾਂ ਦੁਆਰਾ ਕੀਤਾ ਗਿਆ। ਵਰਕਸ਼ਾਪ ‘ਚ ਕੰਪਿਊਟਰ ਸਾਇੰਸ ਵਿਭਾਗ ਦੁਆਰਾ ਕੰਪਿਊਟਰ ਦੇ ਵੱਖ-ਵੱਖ ਭਾਗਾਂ ਦੀ ਪ੍ਰਦਰਸ਼ਨੀ ਲਗਾਈ ਗਈ ਤਾਂ ਜੋ ਵਿਦਿਆਰਥੀਆਂ ਨੂੰ ਕੰਪਿਊਟਰ ਟੈਕਨਾਲਜੀ ‘ਤੋਂ ਜਾਣੂ ਕਰਵਾਇਆ ਜਾ ਸਕੇ।  ਸੈਮੀਨਾਰ ‘ਚ ਫ਼ੈਸ਼ਨ ਵਿਭਾਗ ਦੁਆਰਾ ਲਗਾਈ ਪ੍ਰਦਰਸ਼ਨੀ ‘ਚ ਵਿਭਾਗ ਦੁਆਰਾ ਆਏ ਹੋਏ ਵਿਦਿਆਰਥੀਆਂ ਨੂੰ ਡਿਜਾਈਨਿੰਗ ਦੇ ਵੱਖ-ਵੱਖ ਪਹਿਲੂਆਂ ਅਤੇ ਤਕਨੀਕ ‘ਤੋਂ ਜਾਣੂ ਕਰਵਾਇਆ ਗਿਆ। ਕਾਲਜ ਦੇ ਵਿਦਿਆਰਥੀ ਆਏ ਹੋਏ ਵਿਦਿਆਰਥੀਆਂ ਨੂੰ ਸਭ ਤੋਂ ਪਹਿਲਾਂ ਕੱਪੜੇ ਨੂੰ ਸ਼ੀਟ ‘ਤੇ ਕਿਸ ਤਰ੍ਹਾਂ ਬਣਾਇਆ, ਕੱਪੜੇ ਲਈ ਸਾਂਚਾ ਤਿਆਰ ਕਰਨ ਅਤੇ ਕੱਪੜੇ ਦੀ ਕਟਾਈ ਅਤੇ ਸਿਲਾਈ ਸਬੰਧੀ ਸਮਝਾਇਆ। ਉਨ੍ਹਾਂ ਨੂੰ ਪ੍ਰਿੰਟੀਗ ਟੈਕਨਾਲੋਜੀ, ਕੈਡ ਸਾਫ਼ਟਵੇਅਰ ਅਤੇ ਬਲੋਕ ਸਕ੍ਰੀਨ ਆਦਿ ‘ਤੋਂ ਜਾਣੂ ਕਰਵਾਇਆ ਗਿਆ। ਇਸ ਮੌਕੇ ਆਏ ਹੋਏ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਜਾਂਚਣ ਲਈ ਕਾਲਜ ਟੀਮ ਦੁਆਰਾ ਇੱਕ ਅਬਜੈਕਟਿਵ ਟਾਈਪਿੰਗ ਟੈਸਟ ਲਿਆ ਗਿਆ।

Check Also

ਨੈਸ਼ਨਲ ਪੱਧਰ ‘ਤੇ ਨਿਸ਼ਾਨੇਬਾਜ਼ੀ ‘ਚ ਭੁਪਿੰਦਰਜੀਤ ਸ਼ਰਮਾ ਦਾ ਤੀਜਾ ਸਥਾਨ

ਭੀਖੀ, 11 ਦਸੰਬਰ (ਕਮਲ ਜ਼ਿੰਦਲ) – ਪਿੱਛਲੇ ਦਿਨੀ ਪਿੰਡ ਫਰਵਾਹੀ ਦੇ ਨੌਜਵਾਨ ਭੁਪਿੰਦਰਜੀਤ ਸ਼ਰਮਾ ਪੁੱਤਰ …

Leave a Reply