ਅੰਮ੍ਰਿਤਸਰ, 3 ਫ਼ਰਵਰੀ (ਪ੍ਰੀਤਮ ਸਿੰਘ)- ਅਮਰੀਕਾ ਦੇ ਮਸ਼ਹੂਰ ਸਰਜਨ ਡਾ. ਅਨਮੋਲ ਸਿੰਘ ਮਾਹਲ ਨੇ ਅੱਜ ਇਤਿਹਾਸਕ ਖਾਲਸਾ ਕਾਲਜ ਗਵਰਨਿੰਗ ਕੌਂਸਲ ਵਿਖੇ ਪਹੁੰਚਕੇ ਕੌਂਸਲ ਦੇ ਨੁਮਾਇੰਦਿਆਂ ਨਾਲ ਇਕ ਅਹਿਮ ਬੈਠਕ ਕੀਤੀ। ਇਸ ਮੌਕੇ ਡਾ. ਮਾਹਲ ਨੇ ਅਮਰੀਕਾ ਦੇ ਪੰਜਾਬੀ ਡਾਕਟਰਾਂ ਵੱਲੋਂ ਨਵੇਂ ਬਣਨ ਜਾ ਰਹੇ ‘ਖਾਲਸਾ ਮੈਡੀਕਲ ਕਾਲਜ’ ਨੂੰ ਬਣਾਉਣ ਲਈ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਡਾ. ਮਾਹਲ ਜੋ ਕਿ ਖਾਲਸਾ ਕਾਲਜ ਤੋਂ ਸੰਨ 1967 ‘ਚ ਗ੍ਰੈਜ਼ੂਏਟ ਕਰਕੇ ਨਿਕਲੇ ਸਨ, ਨੇ ਕੌਂਸਲ ਦੇ ਜੁਆਇੰਟ ਸਕੱਤਰ (ਫ਼ਾਈਨਾਸ) ਸ: ਗੁਨਬੀਰ ਸਿੰਘ ਨਾਲ ਅੱਜ ਇੱਥੇ ਅਹਿਮ ਵਿਚਾਰਾਂ ਸਾਂਝੀਆਂ ਕਰਦਿਆਂ ਕਿਹਾ ਕਿ ਭਾਰਤ ਤੇ ਖਾਸ ਕਰਕੇ ਪੰਜਾਬ ‘ਚ ਮਾਹਿਰਾਂ ਡਾਕਟਰਾਂ ਦੀ ਬਹੁਤ ਜਰੂਰਤ ਹੈ ਤੇ ਉਨ੍ਹਾਂ ਨੂੰ ਆਸ ਹੈ ਕਿ ‘ਖਾਲਸਾ ਮੈਡੀਕਲ ਕਾਲਜ’ ਇਸ ਜਰੂਰਤ ਨੂੰ ਪੂਰਾ ਕਰਨ ‘ਚ ਸਹਾਈ ਸਿੱਧ ਹੋਵੇਗਾ। ਵਰਨਣਯੋਗ ਹੈ ਕਿ ਡਾ. ਮਾਹਲ ਅਮਰੀਕਾ ‘ਚ ਉੱਘੇ ਭਾਰਤੀ ਸਰਜਨ ਹਨ ਅਤੇ ਉਹ ਕੈਲੀਫ਼ੋਰਨੀਆ ਮੈਡੀਕਲ ਐਸੋਸੀਏਸ਼ਨ ਨਾਲ ਵੀ ਜੁੜੇ ਹੋਏ ਹਨ। ਸ: ਗੁਨਬੀਰ ਸਿੰਘ ਨੇ ਖਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਦਲਜੀਤ ਸਿੰਘ ਨਾਲ ਮਿਲਕੇ ਡਾ. ਅਨਮੋਲ ਸਿੰਘ ਮਾਹਲ ਦਾ ਅੱਜ ਇੱਥੇ ਪੁੱਜਣ ‘ਤੇ ਨਿੱਘਾ ਸਵਾਗਤ ਕੀਤਾ ਅਤੇ ਉਨ੍ਹਾਂ ਕਿਹਾ ਕਿ ਡਾ. ਮਾਹਲ ਅਮਰੀਕਾ ਦੇ ਰਾਸ਼ਟਰਪਤੀ ਵੱਲੋਂ ਚਲਾਏ ਜਾ ਰਹੇ ‘ਓਬਾਮਾ ਕੇਅਰ’ ਪ੍ਰੋਜੈਕਟ ਨੂੰ ਬਣਾਉਣ ਵਾਲੇ ਡਾਕਟਰਾਂ ਦੀ ਟੀਮ ‘ਚ ਸ਼ਾਮਿਲ ਸਨ ਅਤੇ ਉਨ੍ਹਾਂ ਕੋਲੋਂ ਸਾਨੂੰ ਬਹੁਤ ਵੱਡਮੁੱਲੀ ਜਾਣਕਾਰੀ ਪ੍ਰਾਪਤ ਹੋਈ ਹੈ। ਇਸ ਮੌਕੇ ਪ੍ਰੋਜੈਕਟ ਐੱਨ. ਕੇ. ਸ਼ਰਮਾ ਅਤੇ ਕੌਂਸਲ ਦੇ ਐੱਸ. ਡੀ. ਓ. ਕਮਲਦੀਪ ਸਿੰਘ ਵੀ ਹਾਜ਼ਰ ਹਨ।
Check Also
ਨੈਸ਼ਨਲ ਪੱਧਰ ‘ਤੇ ਨਿਸ਼ਾਨੇਬਾਜ਼ੀ ‘ਚ ਭੁਪਿੰਦਰਜੀਤ ਸ਼ਰਮਾ ਦਾ ਤੀਜਾ ਸਥਾਨ
ਭੀਖੀ, 11 ਦਸੰਬਰ (ਕਮਲ ਜ਼ਿੰਦਲ) – ਪਿੱਛਲੇ ਦਿਨੀ ਪਿੰਡ ਫਰਵਾਹੀ ਦੇ ਨੌਜਵਾਨ ਭੁਪਿੰਦਰਜੀਤ ਸ਼ਰਮਾ ਪੁੱਤਰ …