Saturday, September 12, 2026

ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਗੋਲਡਨ ਐਵੀਨਿਊ ਵਿਖੇ ਬਸੰਤ ਪੰਚਮੀ ਸਮਾਗਮ

Photo12

ਅੰਮ੍ਰਿਤਸਰ, 3 ਫ਼ਰਵਰੀ (ਜਗਦੀਪ ਸਿੰਘ)- ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਗੋਲਡਨ ਐਵੀਨਿਊ, ਅੰਮ੍ਰਿਤਸਰ ਵਿਖੇ ਬਸੰਤ ਦਾ ਤਿਉਹਾਰ ਬੜੀ ਧੂਮਧਾਮ ਨਾਮ ਮਨਾਇਆ ਗਿਆ। ਇਸ ਮੌਕੇ ਤੇ ਪਲੇ-ਪੈੱਨ ਤੋਂ ਲੈ ਕੇ ਪਹਿਲੀ ਜਮਾਤ ਤੱਕ ਦੇ ਬੱਚੇ ਅਤੇ ਸਕੂਲ ਵਲੋਂ ਚਲਾਏ ਜਾਂਦੇ ਚੈਰੀਟੇਬਲ ਸਕੂਲ ਦੇ ਬੱਚਿਆਂ ਨੇ ਪੀਲੇ ਰੰਗ ਦੀਆਂ ਪੁਸ਼ਾਕਾਂ ਪਾ ਕੇ ਬਾਗ ਵਿਚ ਖਿੜੇ ਪੀਲੇ ਫੁੱਲਾਂ ਦੀ ਤਰ੍ਹਾਂ ਲਗ ਰਹੇ ਸਨ।ਬੱਚੇ ਆਪਣੇ ਟਿਫਿਨ ਵਿੱਚ ਪੀਲੇ ਰੰਗ ਦੀਆਂ ਹੀ ਖਾਣ-ਪੀਣ ਦੀਆਂ ਵਸਤੂਆਂ ਲੈ ਕੇ ਆਏ ਸਨ।ਨੰਨੇ ਮੁੰਨੇ ਬੱਚਿਆਂ ਨੇ ਖੁਸ਼ੀ ਖੁਸ਼ੀ ਇਸ ਮੌਕੇ ਤੇ ਨਾਚ ਗਾਣੇ ਦਾ ਆਨੰਦ ਲਿਆ। ਸਕੂਲ ਦੇ ਛੇਵੀਂ ਅਤੇ ਸਤਵੀਂ ਜਮਾਤ ਦੇ ਬੱਚਿਆਂ ਵਿੱਚ ਪੀਲੇ ਰੰਗ ਦੇ ਪਕਵਾਨ ਬਣਾਉਣ ਦਾ ਹਾਊਸ ਕੰਪੀਟੀਸ਼ਨ ਵੀ ਕਰਵਾਇਆ ਗਿਆ।ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਸਤਿੰਦਰ ਕੌਰ ਮਰਵਾਹਾ ਨੇ ਬੱਚਿਆਂ ਤੇ ਸਟਾਫ ਨੂੰ ਬਸੰਤ ਪੰਚਮੀ ਦੀ ਵਧਾਈ ਦਿੱਤੀ ਅਤੇ ਬਸੰਤ ਰੁੱਤ ਦੇ ਮਹੱਤਵ ਤੇ ਚਾਨਣਾ ਪਾਇਆ।

Check Also

ਮਨੁੱਖੀ ਜੀਵਨ ਲਈ ਰਾਹ ਦਸੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ …

Leave a Reply