Sunday, August 23, 2026

ਜੋਧਪੁਰ ਪਾਖ਼ਰ ਦੀ ਖਿਡਾਰਨ ਦੀ ਭਾਰਤੀ ਟੀਮ ਦੇ ਕੈਂਪ ਲਈ ਹੋਈ ਚੋਣ

PPN1503201510

ਬਠਿੰਡਾ, 15 ਮਾਰਚ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਆਲ ਇੰਡੀਆ ਇੰਟਰ ਯੂਨੀਵਰਸਿਟੀ ਦੇ ਕਿਸ਼ਤੀ ਚਾਲਣ ਮੁਕਾਬਲਿਆਂ ਵਿਚ ਜੋਧਪੁਰ ਪਾਖ਼ਰ (ਬਠਿੰਡਾ) ਦੀ ਖਿਡਾਰਨ ਗਗਨਦੀਪ ਕੌਰ ਪੁੱਤਰੀ ਮਲਕੀਤ ਸਿੰਘ ਮਣਕੂ ਨੇ ਮੈਡਲ ਜਿੱਤਕੇ ਆਪਣੇ ਪਿੰਡ ਅਤੇ ਬਠਿੰਡਾ ਜ਼ਿਲ੍ਹੇ ਦਾ ਨਾਮ ਚਮਕਾਇਆ ਹੈ। ਇਹ ਮੁਕਾਬਲੇ ਹੈਦਰਾਬਾਦ (ਮੱਧ ਪ੍ਰਦੇਸ਼) ਵਿਖੇ ਹੋਏ ਹਨ। ਫਤਿਹ ਕਾਲਜ ਆਫ਼ ਇੰਸਟੀਚਿਊਟ ਰਾਮਪੁਰਾ ਵਿਚ ਬੀ. ਐਸ. ਸੀ. ਸੀ. ਐਸ. ਐਮ. ਭਾਗ ਪਹਿਲਾ ਦੀ ਵਿਦਿਆਰਥਣ ਖਿਡਾਰਨ ਗਗਨਦੀਪ ਕੌਰ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਤਰਫ਼ੋਂ ਕਿਸ਼ਤੀ ਚਾਲਣ ਮੁਕਾਬਲਿਆਂ ਵਿਚ ਹਿੱਸਾ ਲਿਆ ਅਤੇ ਰੋਇੰਗ-4 ਵਿਚ ਉਨ੍ਹਾਂ ਸਿਲਵਰ ਮੈਡਲ ਜਿੱਤਣ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਇੰਟਰ ਯੂਨੀਵਰਸਿਟੀ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਦੇ ਚਲਦਿਆਂ ਗਗਨਦੀਪ ਕੌਰ ਦੀ ਚੋਣ ਅਪ੍ਰੈਲ ਮਹੀਨੇ ਵਿਚ ਕੇਰਲਾ ਵਿਖੇ ਲੱਗਣ ਵਾਲੇ ਭਾਰਤੀ ਟੀਮ ਦੇ ਕੈਂਪ ਲਈ ਹੋਈ ਹੈ। ਗਗਨ ਦੇ ਪਿਤਾ ਮਲਕੀਤ ਸਿੰਘ ਨੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਉਸ ਨੂੰ ਆਪਣੀ ਬੇਟੀ ਦੀ ਪ੍ਰਾਪਤੀ ‘ਤੇ ਮਾਣ ਹੈ। ਇਸ ਮੌਕੇ ਹੌਲਦਾਰ ਗੋਗੀ ਸਿੰਘ ਵੀ ਮੌਜੂਦ ਸਨ। ਅੰਤਰ ਰਾਸ਼ਟਰੀ ਕਬੱਡੀ ਪ੍ਰਮੋਟਰ ਕਾਕਾ ਕੈਨੇਡਾ ਨੇ ਖਿਡਾਰਨ ਗਗਨਦੀਪ ਦੀ ਪ੍ਰਾਪਤੀ ਅਤੇ ਚੋਣ ਨੂੰ ਬਠਿੰਡਾ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਦੱਸਿਆ ਹੈ।

Check Also

ਅਮਰੀਕਾ ਨਿਵਾਸੀ ਬਲਵੰਤ ਸਿੰਘ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਭੇਟ

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ …

Leave a Reply