Sunday, August 23, 2026

ਬੀ. ਬੀ. ਕੇ ਡੀ. ਏ. ਵੀ ਕਾਲਜ ਵੱਲੋਂ ਰਿਹਾਈ-ਏ ਥੀਏਟਰੀਕਲ ਕਲਾਕ੍ਰਿਤ ਦਾ ਮੰਚਨ

PPN1503201513

ਅੰਮ੍ਰਿਤਸਰ, 15 ਮਾਰਚ (ਜਗਦੀਪ ਸਿੰਘ ਸੱਗੂ)- ਬੀ. ਬੀ. ਕੇ. ਡੀ. ਏ. ਵੀ. ਕਾਲਜ ਦੇ ਸੰਗੀਤ ਤੇ ਨ੍ਰਿਤ ਵਿਭਾਗ ਵੱਲੋਂ ਕਾਲਜ ਵਿੱਚ ‘ਰਿਹਾਈ’ ਥੀਏਟਰੀਕਲ ਨਿਰਮਾਣ ਦਾ ਮੰਚਨ ਕੀਤਾ ਗਿਆ।ਇਸ ਨਾਟਕ ਰਾਹੀਂ ਕਾਲਜ ਦੇ ਬੀ.ਵਾਕ (ਥੀਏਟਰ ਅਤੇ ਸਟੇਜ ਕਰਾਫਟ) ਦੀਆਂ ਵਿਦਿਆਰਥਣਾਂ ਵੱਲੋਂ ਕਲਾਕ੍ਰਿਤੀ ਦੇ ਕਈ ਪੱਖਾਂ ਜਿਵੇਂ ਕਿ ਅਦਾਕਾਰੀ, ਵੇਸ਼-ਭੂਸ਼ਾ, ਸੰਗੀਤ, ਮੇਕ-ਅੱਪ, ਰੌਸ਼ਨੀ ਅਤੇ ਨਿਰਦੇਸ਼ਨ ਆਦਿ ਵਿੱਚ ਆਪਣੇ ਥੀਏਟਰੀ ਹੁਨਰ ਦੀ ਮੁਹਾਰਤ ਦਿਖਾਉਣ ਦੀ ਇਕ ਕੋਸ਼ਿਸ਼ ਸੀ।ਇਸ ਨਾਟਕ ਦਾ ਵਿਸ਼ਾ ਜੇਲ੍ਹ ਵਿੱਚ ਰਹਿੰਦੀਆਂ ਔਰਤਾਂ ਉੱਤੇ ਹੁੰਦੇ ਤਸ਼ੱਦਦ, ਸ਼ਰੀਰਕ ਅਤੇ ਮਾਨਸਿਕ ਪੀੜਾ ‘ਤੇ ਆਧਾਰਿਤ ਸੀ।
ਡਾਇਰੈਕਟਰ, ਪੰਜਾਬ ਸੰਗੀਤ ਨਾਟਕ ਅਕਾਦਮੀ, ਡਾ. ਕੇਵਲ ਧਾਲੀਵਾਲ, ਅਧਿਕਾਰੀ, ਪੰਜਾਬ ਨਾਟਸ਼ਾਲਾ, ਸ਼੍ਰੀ ਜਤਿੰਦਰ ਬਰਾੜ ਅਤੇ ਉੱਘੇ ਪੱਤਰਕਾਰ ਸ਼੍ਰੀ ਰਵਿੰਦਰ ਰੋਬਿਨ ਨੇ ਇਸ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਇਕੱਠ ਨੂੰ ਸੰਬੋਧਿਤ ਕਰਦਿਆਂ ਡਾ. ਕੇਵਲ ਧਾਲੀਵਾਲ ਨੇ ਕਾਲਜ ਵਿੱਚ ਡਿਗਰੀ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਲਈ ਥੀਏਟਰ ਨੂੰ ਇਕ ਪੂਰੇ ਕੋਰਸ ਵਜੋਂ ਆਰੰਭ ਕਰਨ ‘ਤੇ ਆਪਣੀ ਖੁਸ਼ੀ ਜ਼ਾਹਿਰ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਥੀਏਟਰ ਦੇ ਖੇਤਰ ਵਿੱਚ ਆਉਣ ਵਾਲੇ ਨਵੇਂ ਕਲਾਕਾਰਾਂ ਲਈ ਇਹ ਕੋਰਸ ਨਵੇਂ ਦਿਸ-ਹੱਦੇ ਖੋਲ੍ਹੇਗਾ। ਸ਼੍ਰੀ ਜਤਿੰਦਰ ਬਰਾੜ ਨੇ ਨਵੇਂ ਕਲਾਕਾਰਾਂ ਲਈ ਮੰਚ ਪ੍ਰਦਾਨ ਕਰਨ ਲਈ ਵਿਭਾਗ ਦੀ ਇਸ ਕੋਸ਼ਿਸ਼ ਨੂੰ ਸਲਾਹਿਆ। ਉਹਨਾਂ ਕਿਹਾ ਕਿ ਬੀ. ਬੀ. ਕੇ. ਡੀ. ਏ. ਵੀ. ਕਾਲਜ ਨੇ ਥੀਏਟਰੀਕਲ ਨਿਰਮਾਣ ਲਈ ਹਮੇਸ਼ਾ ਹੀ ਇਕ ਕਲਾਤਮਕ ਪੇਸ਼ਾਵਰ ਮਿਆਰ ਬਰਕਰਾਰ ਰੱਖਿਆ ਹੈ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਇਸ ਮਨਮੋਹਕ ਥੀਏਟਰੀਕਲ ਅਭਿਨੈ ਲਈ ਟੀਮ ਨੂੰ ਵਧਾਈ ਦਿੱਤੀ। ਉਹਨਾਂ ਕਿਹਾ ਕਿ ਬੀ. ਬੀ. ਕੇ. ਡੀ. ਏ. ਵੀ. ਕਾਲਜ ਥੇਟਰੀਕਲ ਨਿਰਮਾਣ ਲਈ ਸ਼ਹਿਰ ਵਿੱਚ ਹਮੇਸ਼ਾ ਹੀ ਅੱਗੇ ਰਿਹਾ ਹੈ।ਚੇਅਰਮੈਨ, ਲੋਕਲ ਮੈਨੇਜਿੰਗ ਕਮੇਟੀ, ਸ਼੍ਰੀ ਸੁਦਰਸ਼ਨ ਕਪੂਰ ਅਤੇ (ਕੋਆਰਡੀਨੇਟਰ, ਬੀ. ਵਾਕ) ਡਾ. ਰਿਤੂ ਸ਼ਰਮਾ ਅਤੇ ਬਾਕੀ ਅਧਿਆਪਕਾਂ ਨੇ ਵਿਦਿਆਰਥਣਾਂ ਦਾ ਅਭਿਨੰਦਨ ਕੀਤਾ।

Check Also

ਅਮਰੀਕਾ ਨਿਵਾਸੀ ਬਲਵੰਤ ਸਿੰਘ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਭੇਟ

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ …

Leave a Reply